

ਭਾਰਤ ਦਾ ਸਿਖਰਲੇ ਦਰਜੇ ਦਾ ਟੈਨਿਸ ਖਿਡਾਰੀ ਸੁਮਿਤ ਨਾਗਲ ਅਰਜਨਟੀਨਾ ਦੇ ਸੇਬਾਸਟੀਅਨ ਬਾਏਜ਼ ਤੋਂ ਹਾਰ ਕੇ ਜੈਨੇਵਾ ਓਪਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਸਿੰਗਲਜ਼ ਵਰਗ ਵਿੱਚ ਵਿਸ਼ਵ ਦੇ 94ਵੇਂ ਨੰਬਰ ਦੇ ਖਿਡਾਰੀ ਨਾਗਲ ਨੂੰ 19ਵੇਂ ਨੰਬਰ ਦੇ ਖਿਡਾਰੀ ਨੇ 7-6, 6-3 ਨਾਲ ਮਾਤ ਦਿੱਤੀ। ਨਾਗਲ ਨੇ ਹਾਰ ਤੋਂ ਬਾਅਦ ਟਵੀਟ ਕੀਤਾ, ‘‘ਅੱਜ ਦੀ ਹਾਰ ਤੋਂ ਨਿਰਾਸ਼ ਹਾਂ ਪਰ ਫਰੈਂਚ ਓਪਨ ਤੋਂ ਪਹਿਲਾਂ ਚੰਗੀ ਤਿਆਰੀ ਹੋਈ। ਅਗਲਾ ਨਿਸ਼ਾਨਾ ਪੈਰਿਸ।’’ ਨਾਗਲ ਨੇ ਪਹਿਲੇ ਸੈੱਟ ਵਿੱਚ ਚੰਗੀ ਸ਼ੁਰੂਆਤ ਕੀਤੀ। ਇੱਕ ਵੇਲੇ ਉਹ 4-1 ਨਾਲ ਅੱਗੇ ਸੀ ਪਰ ਬਾਅਦ ਵਿੱਚ ਬਾਏਜ਼ ਨੇ ਸੈੱਟ ਆਪਣੇ ਨਾਮ ਕਰ ਲਿਆ। ਇਸੇ ਤਰ੍ਹਾਂ ਦੂਜੇ ਸੈੱਟ ਵਿੱਚ ਵੀ ਬਾਏਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਜਾਰੀ ਰੱਖਦਿਆਂ 38 ਮਿੰਟਾਂ ਵਿੱਚ ਮੈਚ ਜਿੱਤ ਲਿਆ।