ਸਿੱਖ ਲੜਕੀਆਂ ਨੂੰ ਮੁਸਲਮਾਨ ਬਣਾਉਣ ਦਾ ਵੀਡੀਓ ਵਿਚ ਲੜਕੀ ਨੇ ਕੀਤਾ ਖੁਲਾਸਾ
- by Jasbeer Singh
- March 18, 2026
ਸਿੱਖ ਲੜਕੀਆਂ ਨੂੰ ਮੁਸਲਮਾਨ ਬਣਾਉਣ ਦਾ ਵੀਡੀਓ ਵਿਚ ਲੜਕੀ ਨੇ ਕੀਤਾ ਖੁਲਾਸਾ ਚੰਡੀਗੜ੍ਹ, 18 ਮਾਰਚ 2026 : ਵਿਦੇਸ਼ੀ ਮੁਲਕ ਬ੍ਰਿਟੇਨ ਵਿਖੇ ਸਿੱਖ ਲੜਕੀਆਂ ਨੂੰ ਮੁਸਲਮਾਨ ਬਣਾਉਣ ਦੇ ਮਾਮਲੇ ਵਿਚ ਇਕ ਲੜਕੀ ਦਾ ਵੀਡੀਓ ਸਾਹਮਣੇ ਆਉਣ ਦਾ ਪਤਾ ਚੱਲਿਆ ਹੈ। ਕਿਸ ਨੇ ਕੀਤੀ ਹੈ ਵੀਡੀਓ ਪੋਸਟ ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਵਿਚ ਰਹਿਣ ਵਾਲੇ ਇਕ ਪੰਜਾਬੀ ਨਵਦੀਪ ਸਿੰਘ ਵਲੋਂ ਸੋਸ਼ਲ ਮੀਡੀਆ ਤੇ ਇਕ ਸਿੱਖ ਲੜਕੀ ਦੀ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਵਿਚ ਲੜਕੀ ਵਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਿੱਖ ਲੜਕੀਆਂ ਨੂੰ ਵਰਗਲਾ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ । ਕੀ ਦਾਅਵਾ ਕੀਤਾ ਹੈ ਲੜਕੀ ਨੇ ਵੀਡੀਓ ਵਿਚ ਸਿੱਖ ਲੜਕੀ ਨੇ ਵੀਡੀਓ ਵਿੱਚ ਦਾਅਵਾ ਕੀਤਾ ਕਿ ਯੂ. ਕੇ. ਵਿੱਚ ਗਰੂਮਿੰਗ ਗੈਂਗ ਨੂੰ ਕੌਰ (ਸਿੱਖ ਲੜਕੀ) ਨੂੰ ਖਾਨ (ਮੁਸਲਿਮ) ਬਣਾਉਣ ਤੇ 10 ਹਜ਼ਾਰ ਪਾਊਂਡ ਦਿੱਤੇ ਜਾਂਦੇ ਹਨ । ਸਿੱਖ ਲੜਕੀ ਦਾ ਕਹਿਣਾ ਹੈ ਕਿ ਪਾਕਿਸਤਾਨੀ ਮੂਲ ਦੇ ਗਰੂਮਿੰਗ ਗੈਂਗ ਸੋਚ-ਸਮਝ ਕੇ ਸਾਜ਼ਿਸ਼ ਅਧੀਨ ਗੈਰ-ਮੁਸਲਿਮ ਲੜਕੀਆਂ ਨੂੰ, ਖਾਸ ਕਰਕੇ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸਿੱਖ ਲੜਕੀ ਨੇ ਗਰੂਮਿੰਗ ਗੈਂਗ ਦੀ ਨੀਤੀ ਦਾ ਵੀ ਖੁਲਾਸਾ ਕਰਦਿਆਂ ਆਖਿਆ ਹੈ ਕਿ ਗਰੂਮਿੰਗ ਗੈਂਗ ਪਹਿਲਾਂ ਲੜਕੀਆਂ ਨੂੰ ਟਾਰਗੇਟ ਕਰਦੇ ਹਨ ਅਤੇ ਉਨ੍ਹਾਂ ਨਾਲ ਇਮੋਸ਼ਨਲੀ ਅਟੈਚ ਹੁੰਦੇ ਹਨ, ਫਿਰ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਅਤੇ ਰੈਸਟੋਰੈਂਟਾਂ ਵਿੱਚ ਘੁੰਮਾਉਂਦੇ ਹਨ ਅਤੇ ਜਦੋਂ ਲੜਕੀ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦੀ ਹੈ ਤਾਂ ਉਸ ਦਾ ਧਰਮ ਪਰਿਵਰਤਨ ਕਰਵਾ ਦਿੰਦੇ ਹਨ । ਵੀਡੀਓ ਵਾਲੀ ਲੜਕੀ ਨੇ ਕੀ ਕੀ ਕੀਤਾ ਦਾਅਵਾ ਜਿਸ ਸਿੱਖ ਲੜਕੀ ਦਾ ਵੀਡੀਓ ਜਾਰੀ ਕੀਤਾ ਗਿਆ ਹੈ ਤੇ ਵੀਡੀਓ ਵਿਚ ਜੋ ਲੜਕੀ ਵਲੋਂ ਕਿਹਾ ਜਾ ਰਿਹਾ ਹੈ ਮੁਤਾਬਕ ਸਿੱਖ ਲੜਕੀ ਨੇ ਦਾਅਵਾ ਹੈ ਕਿ ਵੱਖ-ਵੱਖ ਧਰਮਾਂ ਦੀਆਂ ਲੜਕੀਆਂ ਨੂੰ ਫਸਾਉਣ ਦੇ ਰੇਟ ਵੀ ਵੱਖਰੇ ਹਨ । ਸਿੱਖ ਲੜਕੀ ਨੂੰ ਫਸਾ ਕੇ ਮੁਸਲਿਮ ਬਣਾਉਣ ਤੇ ਨੌਜਵਾਨ ਨੂੰ 10 ਹਜ਼ਾਰ ਪਾਊਂਡ ਮਿਲਦੇ ਹਨ, ਜਦਕਿ ਹਿੰਦੂ ਜਾਂ ਈਸਾਈ ਲੜਕੀ ਦੇ ਧਰਮ ਪਰਿਵਰਤਨ ਕਰਾਉਣ ਤੇ 5 ਹਜ਼ਾਰ ਪਾਊਂਡ ਦਾ ਇਨਾਮ ਦਿੱਤਾ ਜਾਂਦਾ ਹੈ । ਦੱਸਣਯੋਗ ਹੈ ਕਿ ਇਸ ਸਬੰਧੀ ਦਾਅਵਿਆਂ ਦੀ ਪੁਸ਼ਟੀ ਸਾਡੇ ਵਲੋਂ ਨਹੀਂ ਕੀਤੀ ਜਾ ਰਹੀ ਹੈ।
