ਵਿਆਹ ਦੌੌਰਾਨ ਦਾਜ ਮੰਗ ਵਿਚ ਵਾਧਾ ਹੋਣ ਕਾਰਨ ਹੋਈ ਲੜਕੀ ਦੇ ਪਿਤਾ ਦੀ ਮੌਤ
- by Jasbeer Singh
- June 8, 2026
ਵਿਆਹ ਦੌੌਰਾਨ ਦਾਜ ਮੰਗ ਵਿਚ ਵਾਧਾ ਹੋਣ ਕਾਰਨ ਹੋਈ ਲੜਕੀ ਦੇ ਪਿਤਾ ਦੀ ਮੌਤ
ਉਤਰਾਖੰਡ, 8 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਵਿਖੇ ਇਕ ਵਿਆਹ ਸਮਾਗਮ ਵਿਚ ਦਾਜ ਮੰਗ ਵਧਦੇ ਜਾਣ ਕਾਰਨ ਲੜਕੀ ਦੇ ਪਿਤਾ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਵਿਚ ਇਕ ਵਿਆਹ ਦੌਰਾਨ ਲਾੜੇ ਵਲੋਂ ਮੌਕੇ ਤੇ ਦਾਜ ਦੀ ਮੰਗ (Dowry demand) ਕੀਤੇ ਜਾਣ ਦੇ ਚਲਦਿਆਂ ਜੋ ਲੜਕੀ ਦੇ ਪਿਤਾ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ (Death) ਹੋ ਗਈ ਹੈ ਦੇ ਚਲਦਿਆਂ ਗੁੱਸੇ ਵਿਚ ਆਏ ਲੜਕੀ ਵਾਲਿਆਂ ਵਲੋਂ ਲੜਕੇ ਵਾਲਿਆਂ ਨੂੰ ਮੌਕੇ 'ਤੇ ਹੀ ਬੰਧਕ ਬਣਾ ਲਿਆ ਗਿਆ ।
ਕਈਆਂ ਨੇ ਮਾਰੀਆਂ ਗੁਆਂਢੀਆਂ ਦੇ ਘਰਾਂ ਵੱਲ ਛਾਲਾਂ
ਉਪਰੋਕਤ ਵਾਪਰੇ ਘਟਨਾਕ੍ਰਮ ਦੌਰਾਨ ਲੜਕੀ ਦੇ ਰਿਸ਼ਤੇਦਾਰਾਂ ਵਲੋ ਲੜਕੇ ਦੇ ਰਿਸ਼ਤੇਦਾਰਾਂ ਨੂੰ ਬੰਧਕ ਬਣਾਏ ਜਾਣ ਦੇ ਚਲਦਿਆਂ ਕਈਆਂ ਵਲੋਂ ਗੁਆਂਢੀਆਂ ਦੇ ਘਰਾਂ ਵੱਲ ਹੀ ਛਾਲਾਂ ਮਾਰ ਦਿੱਤੀਆਂ ਗਈਆਂ, ਜਿਸ ਕਾਰਨ ਗੁਆਂਢੀਆਂ ਦੀ ਛੱਤ ਦਾ ਹਿੱਸਾ ਤੱਕ ਡਿੱਗ ਗਿਆ । ਜਾਣਕਾਰੀ ਮੁਤਾਬਕ ਜਿਨ੍ਹਾਂ ਜਿਨ੍ਹਾਂ ਨੂੰ ਬੰਧਕ (Hostage) ਬਣਾਇਆ ਗਿਆ ਸੀ ਨੂੰ ਪੁਲਸ ਵਲੋਂ ਕਾਰਵਾਈ ਕਰਦਿਆਂ ਛੁੱਡਵਾ ਲਿਆ ਗਿਆ ਹੈ ।
ਲੜਕੀ ਦੇ ਪਰਿਵਾਰ ਵਲੋ ਲਗਾਏ ਦੋਸ਼ਾਂ ਨੂੰ ਲੜਕੇ ਦੇ ਪਰਿਵਾਰ ਨੇ ਨਕਾਰਿਆ
ਉਤਰਾਖੰਡ ਦੇ ਇਸਲਾਮ ਨਗਰ ਵਿਖੇ ਜੋ ਸਾਦਿਕ ਠੇਕੇਦਾਰ ਦੀ ਵਿਆਹ ਦੇ ਮੌਕੇ ਤੇ ਹੀ ਲੜਕੇ ਵਾਲਿਆਂ ਵਲੋਂ ਦਾਜ ਮੰਗਣ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਲੜਕੇ ਵਾਲਿਆਂ ਨੇ ਨਕਾਰ ਦਿੱਤਾ ਹੈ ਜਦੋਂ ਕਿ ਲੜਕੀ ਵਾਲਿਆ ਵਲੋਂ ਸਪੱਸ਼ਟ ਆਖਿਆ ਜਾ ਰਿਹਾ ਹੈ ਕਿ ਲੜਕੇ ਵਾਲਿਆਂ ਵਲੋਂ ਦਾਜ ਦੀ ਮੰਗ ਲਗਾਤਾਰ ਜਾਰੀ ਰੱਖੀ ਗਈ । ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਪੱਖਾਂ ਦੀ ਸਹਿਮਤੀ ਕਰਵਾਈ ਜਾ ਰਹੀ ਹੈ ਪਰ ਜੇਕਰ ਸਹਿਮਤੀ ਨਾ ਹੋਈ ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।
