
ਸਰਕਾਰੀ ਸਕੂਲ ਘਨੌਰ ਦੀਆਂ ਖਿਡਾਰਨਾਂ ਬਣੀਆਂ ਸਟੇਟ ਚੈਂਪੀਅਨ
- by Jasbeer Singh
- February 13, 2025

ਸਰਕਾਰੀ ਸਕੂਲ ਘਨੌਰ ਦੀਆਂ ਖਿਡਾਰਨਾਂ ਬਣੀਆਂ ਸਟੇਟ ਚੈਂਪੀਅਨ ਸਕੂਲ ਪਹੁੰਚਣ ਤੇ ਖਿਡਾਰਨਾਂ ਦਾ ਕੀਤਾ ਨਿੱਘਾ ਸਵਾਗਤ ਘਨੌਰ : ਬੀਤੇ ਦਿਨੀ ਲੜਕੀਆਂ ਦੀ ਖੋ-ਖੋ ਚੈਪੀਅਨਸ਼ਿਪ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਕਰਵਾਈ ਗਈ, ਜਿਸ ਵਿੱਚ ਪਟਿਆਲਾ ਦੀ ਟੀਮ ਨੇ ਜਿਲਾ ਖੇਡ ਕੋਆਰਡੀਨੇਟਰ ਦਲਜੀਤ ਸਿੰਘ ਅਤੇ ਕੋਚ ਕਮਲਜੀਤ ਸਿੰਘ ਦੀ ਅਗਵਾਈ ਅਧੀਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਤ ਸਾਰੀਆਂ ਟੀਮਾਂ ਨੂੰ ਹਰਾ ਕੇ ਗੋਲ਼ਡ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ । ਟੀਮ ਨੂੰ ਵਿਜੇਤਾ ਬਣਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੀਆਂ ਖਿਡਾਰਨਾਂ ਖੁਸ਼ੀ, ਰਣਧੀਰ ਕੌਰ, ਸਿਮਰਨ ਰਾਣੀ ਅਤੇ ਮਾਨਸੀ ਨੇ ਅਹਿਮ ਭੂਮਿਕਾ ਨਿਭਾਈ । ਸਕੂਲ ਪਹੁੰਚਣ ਤੇ ਪ੍ਰਿੰਸੀਪਲ ਜਗਦੀਸ਼ ਸਿੰਘ ਵੱਲੋਂ ਜੇਤੂ ਖਿਡਾਰਨਾਂ ਇਹਨਾਂ ਦੇ ਖੇਡ ਕੋਚ ਅਤੇ ਲੈਕਚਰਾਰ ਰੁਪਿੰਦਰ ਕੌਰ, ਡੀ. ਪੀ. ਈ. ਰਾਮ ਕੁਮਾਰ, ਪੀ. ਟੀ. ਆਈ. ਨਵਜੋਤ ਕੌਰ ਨੇ ਵਧਾਈ ਦਿੰਦੇ ਹੋਏ ਇਹਨਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਿੰਸੀਪਲ ਵੱਲੋ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆ। ਇਨ੍ਹਾਂ ਖਿਡਾਰਨਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਹੋਰ ਲੈਕਚਰਾਰ ਸੰਦੀਪ ਕੌਰ, ਮਾਸਟਰ ਗੁਰਜੀਤ ਸਿੰਘ, ਮੈਡਮ ਸ਼ਾਲੂ, ਮੈਡਮ ਮਮਤਾ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ ।