

ਰਾਜਸਥਾਨ ਵਿਚ ਜਾਸੂਸੀ ਦੇ ਦੋਸ਼ ਵਿੱਚ ਸਰਕਾਰੀ ਕਰਮਚਾਰੀ ਗ੍ਰਿਫ਼ਤਾਰ ਰਾਜਸਥਾਨ, 29 ਮਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਸ਼ਹਿਰ ਜੈਸਲਮੇਰ ਵਿਖੇ ਬੀਤੀ ਰਾਤ ਖੁਫੀਆ ਵਿਭਾਗ ਵਲੋਂ ਕੀਤੀ ਗਈ ਰੇਡ ਦੌਰਾਨ ਸ਼ਕੂਰ ਖਾਨ ਨਾਮ ਦੇ ਸਰਕਾਰੀ ਕਰਮਚਾਰੀ ਜੋ ਕਿ ਜਿ਼ਲਾ ਰੋਜ਼ਗਾਰ ਵਿਚ ਲੱਗਿਆ ਹੋਇਆ ਹੈ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਕੂਰ ਖਾਨ ਦੀ ਫੜੋ ਫੜੀ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸ਼ਕੂਰ ਖਾਨ ਸਬੰਧੀ ਏਜੰਸੀ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉਹ ਭਾਰਤ ਵਿਰੁੱਧ ਪਾਕਿਸਤਾਨ ਲਈ ਜਾਸੂਸੀ ਕਰਦਾ ਹੈ, ਜਿਸਦੇ ਚਲਦਿਆਂ ਉਸ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਸੀ ਅਤੇ ਜਾਣਕਾਰੀ ਦੇ ਆਧਾਰ ਤੇ ਪੱਕਾ ਹੁੰਦਿਆਂ ਹੀ ਉਸਨੂੰ ਪਕੜ ਲਿਆ ਗਿਆ। ਸ਼ਕੂਰ ਖਾਨ ਤੋ਼ ਕੀਤੀ ਜਾ ਰਹੀ ਹੈ ਪੁੱਛਗਿੱਛ ਜੈਸਲਮੇਰ ਤੋਂ ਗ੍ਰਿਫ਼ਤਾਰ ਕੀਤੇ ਗਏ ਸਰਕਾਰੀ ਕਰਮਚਾਰੀ ਸ਼ਕੂਰ ਖਾਨ ਤੋਂ ਪੁਲਸ ਤੇ ਖੂਫੀਆ ਏਜੰਸੀ ਦੇ ਅਧਿਕਾਰੀਆਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਟੀਮ ਵਲੋ਼ ਸਕੂਰ ਖਾਨ ਨੰੁ ਲੈ ਕੇ ਜੈਪੁਰ ਵਿਖੇ ਰਵਾਨਾ ਹੋਇਆ ਗਿਆ ਹੈ ਤੇ ਹੁਣ ਸ਼ਕੂਰ ਖਾਨ ਤੋ਼ ਕੇਂਦਰੀ ਏਜੰਸੀਆਂ ਵਲੋਂ ਪੁੱਛਗਿੱਛ ਕੀਤੀ ਜਾਵੇਗੀ ।ਅਧਿਕਾਰੀ ਨੇ ਦੱਸਿਆ ਕਿ ਸ਼ਕੂਰ ਖਾਨ ਦੇ ਫ਼ੋਨ ਨੰਬਰਾਂ ਵਿੱਚ ਕੁੱਝ ਸ਼ੱਕੀ ਪਾਕਿਸਤਾਨੀ ਨੰਬਰ ਵੀ ਮਿਲੇ ਹਨ ।