post

Jasbeer Singh

(Chief Editor)

Haryana News

ਪੋਤੇ ਨੇ ਕੀਤਾ ਦਾਦਾ ਤੇ ਦਾਦੀ ਦਾ ਦੋਸਤਾਂ ਨਾਲ ਮਿਲ ਕੇ ਕਤਲ

post-img

ਪੋਤੇ ਨੇ ਕੀਤਾ ਦਾਦਾ ਤੇ ਦਾਦੀ ਦਾ ਦੋਸਤਾਂ ਨਾਲ ਮਿਲ ਕੇ ਕਤਲ ਕਰਨਾਲ, 16 ਜਨਵਰੀ 2026 : ਹਰਿਆਣਾ ਦੇ ਕਰਨਾਲ ਵਿੱਚ ਇੱਕ ਬਜ਼ੁਰਗ ਜੋੜੇ ਦਾ ਕਤਲ ਉਸਦੇ ਆਪਣੇ ਪੋਤੇ ਵਲੋਂ ਕੀਤੇ ਜਾਣ ਦਾ ਦਰਦਨਾਕ ਤੇ ਦਿਲਕੰਬਾਊ ਮਾਮਲਾ ਸਾਹਮਣੇ ਆਇਆ ਹੈ। ਕਿਊ਼ ਕੀਤਾ ਪੋਤੇ ਨੇ ਅਜਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਲ ਵਿਖੇ ਜਿਸ ਪੋਤੇ ਨੇ ਆਪਣੇ ਦਾਦਾ ਤੇ ਦਾਦੀ ਨੂੰ ਮੌਤ ਦੇ ਘਾਟ ਉਤਾਰਿਆ ਹੈ ਦਾ ਮੁੱਖ ਕਾਰਨ ਲੱਖਾਂ ਰੁਪਏ ਅਤੇ ਜ਼ਮੀਨ ਹੜੱਪਣਾ ਹੈ।ਇਥੇ ਹੀ ਬਸ ਨਹੀਂ ਉਸਨੇ ਇਸ ਘਟਨਾਕ੍ਰਮ ਨੂੰ ਅੰਜਾਮ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਦਿੱਤਾ ਹੈ।ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਦੋ ਦਿਨਾਂ ਦੇ ਰਿਮਾਂਡ `ਤੇ ਲੈ ਲਿਆ ਹੈ। ਕੌਣ ਹਨ ਜਿਨ੍ਹਾਂ ਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ ਜਿਨ੍ਹਾਂ ਦੋ ਬਜ਼ੁਰਗਾਂ ਪਤੀ-ਪਤਨੀ ਨੂੰ ਉਨ੍ਹਾਂ ਦੇ ਆਪਣੇ ਪੋਤੇ ਰਵਿੰਦਰ ਨੇ ਦੋਸਤਾਂ ਨਾਲ ਮਿਲ ਕੇ ਮਾਰਿਆ ਹੈ ਦੀ ਪਛਾਣ ਹਰੀ ਸਿੰਘ (80) ਅਤੇ ਲੀਲਾ (75) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰੀ ਸਿੰਘ ਇੱਕ ਨੰਬਰਦਾਰ ਸੀ ਅਤੇ ਮੂਲ ਰੂਪ ਵਿੱਚ ਕਰਸਾ ਪਿੰਡ ਦਾ ਰਹਿਣ ਵਾਲਾ ਸੀ। ਉਹ ਲਗਭਗ 40 ਸਾਲਾਂ ਤੋਂ ਆਪਣੇ ਦੋਵਾਂ ਪੁੱਤਾਂ ਤੋਂ ਅਲੱਗ ਰਹਿ ਰਹੇ ਸਨ । ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਹਰਿਆਣਾ ਪੁਲਸ ਦੇ ਡੀ. ਐਸ. ਪੀ. ਗੋਰਖਪਾਲ ਰਾਣਾ ਨੇ ਕਿਹਾ ਕਿ ਮੁੱਖ ਦੋਸ਼ੀ ਰਵਿੰਦਰ ਨਸ਼ੇੜੀ ਹੈ ਅਤੇ ਆਪਣੇ ਆਪ ਨੂੰ ਬਾਬਾ ਕਹਾਉਂਦਾ ਸੀ। ਉਸ ਨੇ ਆਪਣੇ ਦਾਦਾ ਹਰੀ ਸਿੰਘ ਅਤੇ ਦਾਦੀ ਲੀਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ `ਤੇ ਇੱਕ ਮੰਦਰ ਬਣਾਉਣ ਦੀ ਯੋਜਨਾ ਬਣਾਈ ਸੀ। ਉਸ ਨੇ ਆਪਣੇ ਦੋ ਸਾਥੀਆਂ, ਪ੍ਰਦੀਪ ਅਤੇ ਗੁਲਸ਼ਨ ਨੂੰ ਤਾਂਬਾ ਅਤੇ ਹੋਰ ਸਮਾਨ ਦਾ ਲਾਲਚ ਦੇ ਕੇ ਆਪਣੀ ਯੋਜਨਾ ਵਿੱਚ ਸ਼ਾਮਲ ਕੀਤਾ। 11 ਜਨਵਰੀ ਦੀ ਰਾਤ ਨੂੰ, ਤਿੰਨਾਂ ਨੇ ਦਾਦਾ-ਦਾਦੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੇ ਮੂੰਹ `ਤੇ ਟੇਪ ਲਗਾ ਦਿੱਤੀ। ਫਿਰ ਰਵਿੰਦਰ ਨੇ ਇੱਕ-ਇੱਕ ਕਰਕੇ ਦੋਵਾਂ ਦਾ ਗਲਾ ਘੁੱਟ ਦਿੱਤਾ । ਦਾਦੀ ਨੇ ਮਰਦੇ ਵੇਲੇ ਵੀ ਮਾਰੀਆਂ ਸਨ ਪੋਤੇ ਨੂੰ ਹੀ ਆਵਾਜਾਂ ਮਿਲੀ ਜਾਣਕਾਰੀ ਅਨੁਸਾਰ ਡੀ. ਐਸ. ਪੀ. ਨੇ ਇਹ ਵੀ ਦੱਸਿਆ ਕਿ ਜਦੋਂ ਰਵਿੰਦਰ ਆਪਣੀ ਦਾਦੀ ਲੀਲਾ ਦਾ ਗਲਾ ਘੁੱਟ ਰਿਹਾ ਸੀ, ਤਾਂ ਉਸ ਨੇ ਆਪਣੇ ਪੋਤੇ ਨੂੰ ਹੀ ਬਚਾਉਣ ਲਈ ਅਵਾਜ਼ਾਂ ਮਾਰੀਆਂ ਪਰ ਦਾਦੀ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਪੋਤੇ ਨੂੰ ਉਹ ਬਚਾਉਣ ਲਈ ਅਵਾਜ਼ਾਂ ਮਾਰ ਰਹੀ ਹੈ ਉਹ ਹੀ ਮੂੰਹ `ਤੇ ਕੱਪੜਾ ਬੰਨ੍ਹ ਕੇ ਉਨ੍ਹਾਂ ਦਾ ਕਤਲ ਕਰ ਰਿਹਾ ਹੈ।

Related Post

Instagram