post

Admin

(Chief Editor)

Punjab

ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਸ਼ਟਰ 'ਤੇ ਮਿਲੇ ਗੋਲੀਬਾਰੀ ਦੇ ਨਿਸ਼ਾਨ

post-img

ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਸ਼ਟਰ 'ਤੇ ਮਿਲੇ ਗੋਲੀਬਾਰੀ ਦੇ ਨਿਸ਼ਾਨ

ਜਲੰਧਰ, 22 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਸਲੇਮਪੁਰ ਰੋਡ 'ਤੇ ਸਥਿਤ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਸ਼ਟਰ 'ਤੇ ਗੋਲੀਬਾਰੀ (Shooting) ਕੀਤੇ ਜਾਣ ਦੇ ਨਿਸ਼ਾਨ ਮਿਲੇ ਹਨ ।

ਪੁਲਸ ਨੇ ਪਤਾ ਚਲਦਿਆਂ ਹੀ ਕਰ ਦਿੱਤੀ ਹੈ ਜਾਂਚ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਸਲੇਮਪੁਰ ਰੋਡ `ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਨੇੜੇ ਬਣੇ ਜੋ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਸ਼ਟਰ `ਤੇ ਗੋਲੀ ਦਾ ਨਿਸ਼ਾਨ ਮਿਲਿਆ, ਜਿਸ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ । ਦੁਕਾਨਦਾਰ ਨੂੰ ਸਵੇਰੇ ਦੁਕਾਨ ਖੋਲ੍ਹਣ `ਤੇ ਗੋਲੀਬਾਰੀ ਦਾ ਪਤਾ ਲੱਗਾ । ਉਸ ਨੇ ਗੋਲੀਬਾਰੀ ਦੀ ਸੂਚਨਾ ਪੁਲਸ ਸਟੇਸ਼ਨ 1 ਨੂੰ ਦਿੱਤੀ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ।

ਗੁਆਂਢੀ ਦੁਕਾਨਦਾਰ ਨੇ ਕੀ ਜਾਣਕਾਰੀ ਦਿੱਤੀ

ਜਿਸ ਕਲੀਨਿਕ ਦੇ ਸ਼ਟਰ ਤੇ ਗੋਲੀ ਚੱਲਣ ਦੇ ਨਿਸ਼ਾਨ ਮਿਲੇ ਹਨ ਵਾਲੀ ਦੁਕਾਨ ਦੇ ਨਾਲ ਬਣੀ ਦੁਕਾਨ ਦੇ ਮਾਲਕ ਆਰੀਅਨ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਸਾਢੇ 8 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ । ਜਦੋਂ ਉਹ ਸੋਮਵਾਰ ਸਵੇਰੇ 11 ਵਜੇ ਦੁਕਾਨ `ਤੇ ਪਹੁੰਚਿਆ ਤਾਂ ਉਸਨੂੰ ਸ਼ਟਰ `ਤੇ ਗੋਲੀ ਦਾ ਨਿਸ਼ਾਨ ਮਿਲਿਆ । ਉਸਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਸਨੂੰ ਕੋਈ ਧਮਕੀ ਮਿਲੀ ਸੀ । ਉਸਨੇ ਗੋਲੀਬਾਰੀ ਦੀ ਸੂਚਨਾ ਸਬੰਧਤ ਪੁਲਸ ਸਟੇਸ਼ਨ ਨੂੰ ਦਿੱਤੀ, ਜੋ ਸੂਚਨਾ ਮਿਲਣ `ਤੇ ਮੌਕੇ `ਤੇ ਪਹੁੰਚਿਆ। ਪੁਲਸ ਨੇ ਮਾਮਲੇ ਦੀ ਜਾਂਚ (Investigation of the case) ਸ਼ੁਰੂ ਕਰ ਦਿੱਤੀ ।

Related Post

Instagram