

ਸਕੂਲ ਦੀ ਪ੍ਰਾਰਥਨਾ ਸਭਾ ਵਿਚ ਚੱਲੀਆਂ ਤਾਬੜਤੋੜ ਗੋਲੀਆਂ ਅਮਰੀਕਾ, 28 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਇਕ ਕੈਥੋਲਿਕ ਸਕੂਲ ਵਿਚ ਪ੍ਰਾਰਥਨਾ ਸਭਾ ਦੌਰਾਨ ਇਕ ਬੰਦੂਕ ਨਾਲ ਲੈਸ ਵਿਅਕਤੀ ਨੇ ਤਾਬੜਤੋੜ ਗੋਲੀਆਂ ਚਲਾ ਕੇ ਚੁਫੇਰੇਓਂ ਤਬਾਹੀ ਮਚਾ ਦਿੱਤੀ। ਉਕਤ ਘਟਨਾਕ੍ਰਮ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਬੁੱਧਵਾਰ ਨੂੰ ਵਾਪਰੀ। ਦੋ ਦੀ ਮੌਤ ਤੇ 17 ਜ਼ਖ਼ਮੀ ਸਕੂਲ ਵਿਚ ਇਸ ਤਰ੍ਹਾਂ ਤਾਬੜਤੋੜ ਗੋਲੀਆਂ ਚਲਾਉਣ ਕਰਕੇ 8 ਅਤੇ 10 ਸਾਲ ਦੀ ਉਮਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 17 ਜਣੇ ਜ਼ਖਮੀ ਹੋ ਗਏ ਹਨ । ਇਸ ਭਿਆਨਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ । ਉਕਤ ਘਟਨਾਕ੍ਰਮ ਦੇ ਚਲਦਿਆਂ ਸਮੁੱਚੇ ਅਮਰੀਕਾ ਵਿਚ ਦਹਿਸ਼ਤ ਦਾ ਮਾਹੌਲ ਹੈ। ਹਮਲਾਵਰ ਸੀ 20 ਸਾਲਾਂ ਦਾ ਸਕੂਲ ਵਿਚ ਜਿਸ ਰੌਬਿਨ ਵੈਸਟਮੈਨ ਨਾਮ ਦੇ ਵਿਅਕਤੀ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ ਸਿਰਫ਼ 20 ਸਾਲਾਂ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਬ੍ਰਾਇਨ ਓਹਾਰਾ ਨੇ ਕਿਹਾ ਕਿ ਇਹ ਹਮਲਾ ਸ਼ਹਿਰ ਦੇ ਐਨਾਨਸੀਏਸ਼ਨ ਕੈਥੋਲਿਕ ਸਕੂਲ ਵਿੱਚ ਹੋਇਆ, ਜੋ ਕਿ ਇੱਕ ਚਰਚ ਕੈਂਪਸ ਵਿੱਚ ਸਥਿਤ ਹੈ। ਗੋਲੀਆਂ ਚਲਾਉਣ ਵਾਲੇ ਕੋਲ ਇੱਕ ਰਾਈਫਲ, ਇੱਕ ਸ਼ਾਟਗਨ ਅਤੇ ਇੱਕ ਪਿਸਤੌਲ ਨਾਲ ਲੈਸ ਸੀ।