ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ
- by Jasbeer Singh
- January 19, 2026
ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਗੁਰਦਾਸਪੁਰ, 19 ਜਨਵਰੀ 2026 : ਜਿ਼ਲਾ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ ਕੇਸ਼ਵ ਸ਼ਰਮਾ ਦੀ ਇੰਗਲੈਂਡ `ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਕੇਸ਼ਵ ਸ਼ਰਮਾ ਚਾਰ ਮਹੀਨੇ ਪਹਿਲਾਂ ਹੀ ਤਿੰਨ ਸਾਲਾਂ ਦੇ ਸਟੱਡੀ ਵੀਜ਼ੇ `ਤੇ ਇੰਗਲੈਂਡ ਗਿਆ ਸੀ। ਹਾਦਸਾ ਕਾਰਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਕਾਰਾਂ ਦੀ ਆਪਸੀ ਟੱਕਰ ਦੌਰਾਨ ਵਾਪਰਿਆ, ਜਿਸ `ਚ ਕੇਸ਼ਵ ਦੀ ਮੌਕੇ `ਤੇ ਹੀ ਮੌਤ ਹੋ ਗਈ। ਕੇਸ਼ਵ ਸ਼ਰਮਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਨੰਗਲ ਬ੍ਰਾਹਮਣਾਂ `ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ ਜਲਦੀ ਹੀ ਆਪਣੀ ਭੈਣ ਦੀ ਅਗੇਂਜਮੈਂਟ ਲਈ ਭਾਰਤ ਵਾਪਸ ਆਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ । ਉਨ੍ਹਾਂ ਨੇ ਦੱਸਿਆ ਕਿ ਕੇਸ਼ਵ ਆਪਣੇ ਚਾਚਾ-ਤਾਇਆ ਦੇ ਤਿੰਨ ਪਰਿਵਾਰਾਂ `ਚੋਂ ਵੀ ਇਕਲੌਤਾ -ਪੁੱਤਰ ਸੀ, ਜਦਕਿ ਉਸ ਦੀਆਂ ਦੋ ਸ਼ਕੀਆਂ ਭੈਣਾਂ ਹਨ ।
