

ਗੁਰਵੇਲ ਸਿੰਘ ਨੂੰ ਗੋਲੀਆਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ ਤਰਨਤਾਰਨ, 4 ਸਤੰਬਰ 2025 : ਜਿ਼ਲਾ ਤਰਨਤਾਰਨ ਦੇ ਪਿੰਡ ਤੂਤ ਦੇ ਵਸਨੀਕ ਗੁਰਵੇਲ ਸਿੰਘ ਨੂੰ ਬੀਤੇ ਦਿਨੀਂ ਕੁੱਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਗੁਰਵੇਲ ਸਿੰਘ ਪੱਟੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਸਨ। ਗੁਰਵੇਲ ਸਿੰਘ ਆ ਰਹੇ ਸਨ ਮਿੱਟੀ ਪਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਹਥਾੜ ਇਲਾਕੇ ਵਿਚ ਆਏ ਹੜ੍ਹ ਕਾਰਨ ਧੁੱਸੀ ਬੰਨ ਉਤੇ ਆਪਣੇ ਟਰੈਕਟਰ-ਟਰਾਲੀ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਗੁਰਵੇਲ ਸਿੰਘ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿਚ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰਵੇਲ ਸਿੰਘ ਉਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਨਜ਼ਦੀਕ ਦੇ ਲੋਕਾਂ ਵਲੋਂ ਗੁਰਵੇਲ ਸਿੰਘ ਨੂੰ ਪੱਟੀ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।