ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰਿਆਣਾ ਭਾਜਪਾ ਕੀਤਾ ਮੈਨੀਫੈਸਟੋ ਜਾਰੀ
- by Jasbeer Singh
- April 29, 2026
ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰਿਆਣਾ ਭਾਜਪਾ ਕੀਤਾ ਮੈਨੀਫੈਸਟੋ ਜਾਰੀ ਪੰਚਕੂਲਾ, 29 ਅਪ੍ਰੈਲ 2026 : ਹਰਿਆਣਾ ਸੂਬੇ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ 21 ਸੂਤਰੀ ਮੰਗਾਂ ਤੇ ਆਧਾਰਤ ਇਕ ਚੋਣ ਮੈਨੀਫੈਸਟੋ ਅੱਜ ਜਾਰੀ ਕੀਤਾ ਗਿਆ ਹੈ। ਕਿਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਜੋ ਅੱਜ ਪੰਚਕੂਲਾ ਵਿਖੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪੰਚਕੂਲਾ ਵਿਖੇ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚੋਣ ਮੈਨੀਫੈਸਟੋ ਵਿਚ 21 ਸੰਕਲਪਾਂ ਦਰਜ ਕੀਤੇ ਗਏ ਹਨ । ਕੀ ਕੀ ਦਰਜ ਕੀਤਾ ਗਿਆ ਹੈ ਸੰਕਲਪਾਂ ਵਿਚ ਇਸ ਮੌਕੇ ਉਨ੍ਹਾਂ ਨਾਲ ਸਤੀਸ਼ ਪੂਨੀਆ ਅਤੇ ਮੋਹਨ ਲਾਲ ਬਡੌਲੀ ਵੀ ਮੌਜ਼ੂਦ ਸਨ। ਮੈਨੀਫੈਸਟੋ ’ਚ ਮਹਿਲਾਵਾਂ ਦੇ ਲਈ ਪਿੰਕ ਟੋਆਲੇਟ ਦਾ ਨਿਰਮਾਣ ਕਰਨ ਅਤੇ ਉਥੇ ਸੈਨੇਟਰੀ ਨੈਪਕਿਨ ਵੈਡਿੰਗ ਮਸ਼ੀਨ ਅਤੇ ਬੱਚਿਆਂ ਦੇ ਅਹਾਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਵੱਛ ਅਤੇ ਸਹੂਲਤਾਂ ਦੋਵਾਂ ਨੂੰ ਧਿਆਨ ’ਚ ਰੱਖਦੇ ਆਧੁਨਿਕ ਪ੍ਰਬੰਧ ਵਿਕਸਤ ਕੀਤੇ ਜਾਣਗੇ।
