post

Jasbeer Singh

(Chief Editor)

Haryana News

ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ

post-img

ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ ਯਮੁਨਾਨਗਰ, 21 ਨਵੰਬਰ 2025 : ਹਰਿਆਣਾ ਦਾ ਬਦਨਾਮ ਅਤੇ ਮੋਸਟ ਵਾਂਟਿਡ ਗੈਂਗਸਟਰ ਨੋਨੀ ਰਾਣਾ ਆਖ਼ਿਰਕਾਰ ਅਮਰੀਕਾ `ਚ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਨੋਨੀ ਰਾਣਾ ਨੂੰ ਅਮਰੀਕਾ, ਕੈਨੇਡਾ ਦੇ ਨਾਇਗਰਾ* ਬਾਰਡਰ ਤੋਂ ਹਿਰਾਸਤ `ਚ ਲਿਆ ਗਿਆ, ਜਿੱਥੇ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰ ਕੇ ਕੈਨੇਡਾ ਭੱਜਣ ਦੀ ਕੋਸ਼ਿਸ਼ `ਚ ਸੀ। ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੋਇਆ ਸੀ ਯਾਤਰਾ ਦੇ ਕਾਗਜ਼ਾਤਾਂ ਤੇ ਸ਼ੱਕ ਸੂਤਰਾਂ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸ ਦੇ ਯਾਤਰਾ ਦਸਤਾਵੇਜ਼ਾਂ `ਤੇ ਸ਼ੱਕ ਹੋਇਆ। ਪੁੱਛਗਿੱਛ ਦੌਰਾਨ ਉਸ ਨੇ ਪਛਾਣ ਲੁਕਾਉਣ ਦੀ ਕੋਸਿ਼ਸ਼ ਕੀਤੀ ਪਰ ਡੂੰਘਾਈ ਨਾਲ ਜਾਂਚ ਤੋਂ ਬਾਅਦ ਉਸ ਦੀ ਸਹੀ ਪਛਾਣ ਦੀ ਪੁਸ਼ਟੀ ਹੋਈ ਅਤੇ ਉਸ ਨੂੰ ਤੁਰੰਤ ਹਿਰਾਸਤ `ਚ ਲੈ ਲਿਆ ਗਿਆ । ਹਰਿਆਣਾ ਪੁਲਸ ਦੀ ਸੀ. ਆਈ. ਏ. ਟੀਮ ਨੇ ਵੀ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ।ਹੁਣ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਭਾਰਤ ਵੱਲੋਂ ਉਸ ਦੀ ਕਸਟਡੀ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ।ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਸ ਦੇ ਦੇਸ਼-ਨਿਕਾਲੇ ਜਾਂ ਹਵਾਲਗੀ `ਤੇ ਫੈਸਲਾ ਹੋ ਸਕਦਾ ਹੈ। ਨੋਨੀ ਰਾਣਾ ਤੇ ਦਰਜ ਹਨ ਕਿਹੜੇ ਕਿਹੜੇ ਕੇਸ ਨੋਨੀ ਰਾਣਾ `ਤੇ ਹੱਤਿਆ, ਹੱਤਿਆ ਦੀ ਕੋਸਿ਼ਸ਼, ਫਿਰੌਤੀ, ਗੈਂਗਵਾਰ ਸਮੇਤ ਲੱਗਭਗ 30 ਗੰਭੀਰ ਮਾਮਲੇ ਹਰਿਆਣਾ `ਚ ਦਰਜ ਹਨ । ਪੁਲਸ ਰਿਕਾਰਡ ਅਨੁਸਾਰ ਉਹ ਵਿਦੇਸ਼ ਵਿਚ ਬੈਠ ਕੇ ਹਰਿਆਣਾ ਦੇ ਯਮੁਨਾਨਗਰ ਸਮੇਤ ਕਈ ਜਿ਼ਲਿਆਂ ਵਿਚ ਕਾਰੋਬਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਤੋਂ ਵਟਸਐਪ ਕਾਲ ਅਤੇ ਵੁਆਇਸ ਮੈਸੇਜ ਰਾਹੀਂ ਫਿਰੌਤੀ ਮੰਗਦਾ ਸੀ । ਇਸ ਗਰੋਹ ਨੇ ਪਿਛਲੇ ਸਾਲ ਰਾਦੌਰ ਦੇ ਖੇੜੀ ਲੱਖਾ ਸਿੰਘ ਤੀਹਰਾ ਹੱਤਿਆਕਾਂਡ ਨੂੰ ਵੀ ਅੰਜਾਮ ਦਿੱਤਾ ਸੀ, ਪੁਲਸ ਮੁਤਾਬਕ ਜਿਸ ਦਾ ਮਾਸਟਰਮਾਈਂਡ ਨੋਨੀ ਰਾਣਾ ਹੀ ਸੀ ।

Related Post

Instagram