post

Admin

(Chief Editor)

Haryana News

ਹਰਿਆਣਾ ਸਰਕਾਰ ਨੇ ਹਰਿਆਣਾ ਲਈ ਕੀਤੀ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ

post-img

ਹਰਿਆਣਾ ਸਰਕਾਰ ਨੇ ਹਰਿਆਣਾ ਲਈ ਕੀਤੀ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ

ਹਰਿਆਣਾ, 22 ਅਗਸਤ 2026 : ਹਰਿਆਣਾ ਸਰਕਾਰ (Government of Haryana) ਵਲੋਂ ਹਰਿਆਣਾ ਸੂਬੇ ਦੇ ਲਈ ਹਾਈ ਕੋਰਟ ਦੇ ਸੀਨੀਅਰ ਵਕੀਲ ਦੀ ਹਰਿਆਣਾ ਦੇ ਐਡਵੋਕੇਟ ਜਨਰਲ (Advocate General) ਲਈ ਨਿਯੁਕਤੀ ਕੀਤੀ ਗਈ ਹੈ ।

ਕੌਣ ਹਨ ਹਾਈਕੋਰਟ ਦੇ ਸੀਨੀਅਰ ਵਕੀਲ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵਲੋਂ ਜੋ ਹਰਿਆਣਾ ਦੇ ਲਈ ਹਾਈ ਕੋਰਟ ਦੇ ਸੀਨੀਅਰ ਵਕੀਲ (Senior Lawyer) ਦੀ ਬਤੌਰ ਐਡਵੋਕੇਟ ਜਨਰਲ ਦੇ ਤੌਰ 'ਤੇ ਨਿਯੁਕਤੀ ਕੀਤੀ ਹੈ ਦਾ ਨਾਮ ਸੀਨੀਅਰ ਵਕੀਲ ਪਵਨ ਕੁਮਾਰ ਮੁਤਨੇਜਾ (Pawan Kumar Mutneja) ਹੈ । ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਚੌਹਾਨ ਦੇ ਹਾਈ ਕੋਰਟ ਦੇ ਜੱਜ ਬਣਨ ਤੋਂ ਬਾਅਦ ਐਡਵੋਕੇਟ ਜਨਰਲ ਦਾ ਅਹੁਦਾ ਖਾਲੀ ਹੋ ਗਿਆ ਸੀ ।

ਕੀ ਕੀ ਤਜ਼ਰਬਾ ਹੈ ਨਿਯੁਕਤ ਕੀਤੇ ਗਏ ਐਡਵੋਕੇਟ ਜਨਰਲ ਦੇ ਕੋਲ

ਮੁਤਨੇਜਾ ਮੁੱਖ ਤੌਰ `ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੰਵਿਧਾਨਕ, ਸਿਵਲ, ਅਪਰਾਧਿਕ, ਕਿਰਤ ਅਤੇ ਕੰਪਨੀ ਕਾਨੂੰਨ ਨਾਲ ਸਬੰਧਤ ਮਾਮਲਿਆਂ ਦੀ ਪ੍ਰੈਕਟਿਸ ਕਰਦੇ ਹਨ । ਵਿਆਪਕ ਕਾਨੂੰਨੀ ਤਜਰਬੇ ਦੇ ਨਾਲ, ਉਸਨੇ ਗੁੰਝਲਦਾਰ ਅਤੇ ਮਹੱਤਵਪੂਰਨ ਮਾਮਲਿਆਂ ਵਿੱਚ ਵੱਖ-ਵੱਖ ਸੰਸਥਾਵਾਂ, ਜਨਤਕ ਖੇਤਰ ਦੇ ਉਪਕਰਮਾਂ ਅਤੇ ਕਾਰਪੋਰੇਟ ਸੰਸਥਾਵਾਂ ਦੀ ਨੁਮਾਇੰਦਗੀ ਕੀਤੀ ਹੈ ।

Related Post

Instagram