

ਹਰਿਆਣਵੀ ਨੌਜਵਾਨ ਦੇ ਜਿਊਂਦਾ ਸੜਨ ਕਾਰਨ ਹੋਈ ਮੌਤ ਹਰਿਆਣਾ, 15 ਸਤੰਬਰ 2025 : ਹਰਿਆਣਾ ਦੇ ਸ਼ਹਿਰ ਪਾਣੀਪਤ ਦੇ ਵਸਨੀਕ ਅਮਿਤ ਕੁਮਾਰ ਦੀ ਅਮਰੀਕਾ ਵਿਚ ਸੜਨ ਕਾਰਨ ਮੌਤ ਹੋ ਗਈ ਹੈ। ਕਿਵੇਂ ਹੋਇਆ ਹਾਦਸਾ ਅਮਰੀਕਾ ਵਿੱਚ ਹਰਿਆਣਾ ਦੇ ਪਾਣੀਪਤ ਦਾ ਰਹਿਣ ਵਾਲਾ ਉਪਰੋਕਤ ਅਮਿਤ ਕੁਮਾਰ ਨੌਜਵਾਨ ਜੋ ਅਰਕਾਨਸਾਸ ਵਿੱਚ ਆਈ-40 ਹਾਈਵੇਅ `ਤੇ ਇੱਕ ਲੋਡਡ ਟਰੱਕ ਚਲਾ ਰਿਹਾ ਸੀ ਦੇ ਟਰੱਕ ਨੂੰ ਸਾਈਡ ਤੋਂ ਦੂਸਰੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਟਰੱਕ ਸੰਤੁਲਨ ਗੁਆ ਬੈਠਾ ਅਤੇ ਦਰੱਖਤਾਂ ਨਾਲ ਟਕਰਾ ਗਿਆ ਅਤੇ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਫਾਇਰ ਬ੍ਰਿਗੇਡ ਤੇ ਪੁਲਸ ਟੀਮਾਂ ਦੇ ਪਹੁੰਚਣ ਤੱਕ ਸੜਕ ਚੁੱਕਾ ਸੀ ਅਮਿਤ ਘਟਨਾ ਤੋਂ ਬਾਅਦ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ `ਤੇ ਪਹੁੰਚ ਗਈ, ਪਰ ਉਦੋਂ ਤੱਕ ਟਰੱਕ ਪੂਰੀ ਤਰ੍ਹਾਂ ਸੜ ਚੁੱਕਾ ਸੀ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ (24) ਵਜੋਂ ਹੋਈ ਹੈ। ਉਸ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਕਰਨਾਲ ਵਿੱਚ ਰਹਿ ਰਿਹਾ ਹੈ। ਡੀ. ਐਨ. ਏ. ਰਿਪੋਰਟ ਆਉਣ ਤੋਂ ਬਾਅਦ ਹੀ ਲਾਸ਼ ਅਮਿਤ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ। ਹਾਲਾਂਕਿ, ਇਸ ਪ੍ਰਕਿਰਿਆ ਵਿੱਚ 4 ਤੋਂ 5 ਦਿਨ ਲੱਗਣ ਦੀ ਉਮੀਦ ਹੈ।