post

Admin

(Chief Editor)

Punjab

ਵਕੀਲਾਂ ਦੀ ਹੜ੍ਹਤਾਲ ਕਾਰਨ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਸੁਣਵਾਈ ਟਲੀ

post-img

ਵਕੀਲਾਂ ਦੀ ਹੜ੍ਹਤਾਲ ਕਾਰਨ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਸੁਣਵਾਈ ਟਲੀ ਚੰਡੀਗੜ੍ਹ, 17 ਦਸੰਬਰ 2025 : ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਕੰਮ-ਕਾਜ ਠੱਪ ਰੱਖੇ ਜਾਣ ਦੇ ਚਲਦਿਆਂ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਸੁਣਵਾਈ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਣੀ ਸੀ ਅੱਜ ਵੀ ਨਾ ਹੋ ਸਕੀ। ਜਿਸਦੇ ਚਲਦਿਆਂ ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਤੈਅ ਕੀਤੀ ਹੈ। ਕੀ ਕਾਰਨ ਹੈ ਵਕੀਲਾਂ ਦੀ ਹੜ੍ਹਤਾਲ ਦਾ ਦੱਸਣਯੋਗ ਹੈ ਕਿ ਹਰਿਆਣਾ ਪੁਲਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਹਾਈਕੋਰਟ ਦੇ ਵਕੀਲਾਂ ਨੇ ਅੱਜ ਵੀ ਕੰਮਕਾਜ ਨਾ ਕਰਨ ਦਾ ਰੂਝਾਨ ਜਾਰੀ ਰੱਖਿਆ ਹੋਇਆ ਸੀ । ਇਸ ਹੜਤਾਲ ਕਾਰਨ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਅਹਿਮ ਕੇਸਾਂ ਦੀ ਸੁਣਵਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ।

Related Post

Instagram