
ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਪੀੜਤਾਂ ਦੇ ਮਦਦਗਾਰ ਦੋਸਤ ਤਿਆਰ ਕੀਤੇ ਜਾ ਰਹੇ ਹਨ : ਕਾਕਾ ਰਾਮ ਵਰਮਾ
- by Jasbeer Singh
- July 21, 2025

ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਪੀੜਤਾਂ ਦੇ ਮਦਦਗਾਰ ਦੋਸਤ ਤਿਆਰ ਕੀਤੇ ਜਾ ਰਹੇ ਹਨ : ਕਾਕਾ ਰਾਮ ਵਰਮਾ ਪਟਿਆਲਾ, 21 ਜੁਲਾਈ 2025 : ਵਿਦਿਆਰਥੀਆਂ, ਸਟਾਫ ਮੈਂਬਰਾਂ ਦੀ ਸੁਰੱਖਿਆ, ਸਿਹਤ, ਤੰਦਰੁਸਤੀ ਅਤੇ ਐਮਰਜੈਂਸੀ ਦੌਰਾਨ ਉਨ੍ਹਾਂ ਵਲੋਂ ਆਪਣੇ ਘਰ, ਪਰਿਵਾਰਾਂ, ਮਹੱਲਿਆ, ਗੱਡੀਆਂ ਦੀਆਂ ਸੁਰਖਿਆ, ਬਚਾਉ, ਮਦਦ ਲਈ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਅਨੇਕਾਂ ਸਿਖਿਆ ਸੰਸਥਾਵਾਂ ਵਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਹਰ ਸਾਲ ਵਾਂਗ, ਅਜ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਦੀਆਂ ਹਦਾਇਤਾਂ ਅਨੁਸਾਰ, ਵਿਦਿਆਰਥੀਆਂ, ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਪੈਟਰੋਲੀਅਮ ਪਦਾਰਥਾਂ ਨੂੰ ਅੱਗਾਂ ਲਗਣ ਤੋਂ ਬਚਾਉਣ ਅਤੇ ਅੱਗਾਂ ਲਗਣ, ਗੈਸਾਂ ਲੀਕ ਹੋਣ ਸਮੇਂ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਣ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ। ਪ੍ਰਿੰਸੀਪਲ ਨੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਮੇਂ ਸਮੇਂ ਸਕੂਲਾਂ ਕਾਲਜਾਂ ਵਿਖੇ ਆਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਚਾਹੇ ਉਹ ਰੈੱਡ ਕਰਾਸ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਪਰ ਇਨਸਾਨੀਅਤ ਨਾਤੇ ਉਨ੍ਹਾਂ ਵਲੋਂ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ ਵਿਦਿਆਰਥੀਆਂ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਕਾਕਾ ਰਾਮ ਵਰਮਾ ਨੇ ਅੱਗਾਂ ਲਗਣ, ਗੈਸਾਂ ਲੀਕ ਹੋਣ ਲਈ ਅਣਗਹਿਲੀ, ਲਾਪਰਵਾਹੀ, ਟ੍ਰੇਨਿੰਗ ਦੀ ਕਮੀਂ ਕਾਹਲੀ ਤੇਜ਼ੀ ਦਸਿਆ। ਉਨ੍ਹਾਂ ਨੇ ਅੱਗਾਂ ਦੀ ਪੰਜ ਕਿਸਮਾਂ ਅਤੇ ਅੱਗਾਂ ਬਝਾਉਣ ਲਈ ਪਾਣੀ, ਗਮਲਿਆਂ ਦੀ ਮਿੱਟੀ, ਸਟਾਰਬੇਸਨ ਅਤੇ ਸਿਲੰਡਰਾਂ ਦੀ ਠੀਕ ਵਰਤੋਂ ਅਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਲੈਣ ਬਾਰੇ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੈਸਾਂ, ਬਾਲਣ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਠੀਕ ਵਰਤੋਂ ਬਾਰੇ ਟ੍ਰੇਨਿੰਗ ਲੈਣ ਦੀ ਅਪੀਲ ਕੀਤੀ, ਕਿਉਂਕਿ ਨਾਸਮਝੀ ਕਾਰਨ ਕੁਝ ਮਿੰਟਾਂ ਵਿੱਚ ਹੀ ਕੀਮਤੀ ਸਾਮਾਨ ਅਤੇ ਜ਼ਿੰਦਗੀਆਂ ਅੱਗਾਂ ਗੈਸਾਂ ਧੂੰਏਂ ਕਾਰਨ ਖਤਮ ਹੋ ਰਹੀਆਂ ਹਨ। ਪੰਜਾਬ ਪੁਲਿਸ ਦੇ ਏ ਐਸ ਆਈ ਰਾਮ ਸਰਨ ਨੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਨ, ਸਾਇਬਰ, ਨਸ਼ਿਆਂ ਅ ਅਪਰਾਧਾਂ ਤੋਂ ਬਚਣ ਅਤੇ ਹੈਲਪ ਲਾਈਨ ਨੰਬਰ 112/181, 108, 101 ਅਤੇ ਸਾਇਬਰ ਸੁਰੱਖਿਆ ਦੇ ਨੰਬਰ 1930 ਦੀ ਜਾਣਕਾਰੀ ਦਿੱਤੀ । ਪ੍ਰੋਗਰਾਮ ਕੌਆਰਡੀਨੈਟਰ ਸੰਦੀਪ ਸਿੰਘ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਕੂਲ ਮੈਨੈਜਮੈਟ, ਪ੍ਰਿੰਸੀਪਲ ਮੈਡਮ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੇ ਘਰ ਪਰਿਵਾਰਾਂ, ਮਹੱਲਿਆ, ਕਾਲੋਨੀਆਂ ਗੱਡੀਆਂ ਦੀ ਸੁਰੱਖਿਆ ਅਤੇ ਮੋਬਾਈਲ ਦੀ ਠੀਕ ਵਰਤੋਂ ਬਾਰੇ ਭਰਪੂਰ ਜਾਣਕਾਰੀ ਮਿਲੀ ਹੈ। ਜਲਦੀ ਹੀ ਵਿਦਿਆਰਥੀਆਂ ਨੂੰ ਫਸਟ ਏਡ ਸੀ ਪੀ ਆਰ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ, ਆਦਿ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਸਕੂਲ ਵਲੋਂ ਆਏ ਵਿਸ਼ਾ ਮਾਹਿਰਾਂ ਨੂੰ ਫੁੱਲਦਾਰ ਪੋਦੇ ਦੇ ਗਮਲੇ ਦੇਕੇ ਸਨਮਾਨਿਤ ਕੀਤਾ ਗਿਆ।