go to login
post

Jasbeer Singh

(Chief Editor)

Patiala News

ਜਨਹਿਤ ਸਮਿਤੀ ਵਲੋ ਲੋੜਵੰਦ ਲੋਕਾਂ ਦੀ ਮਦਦ ਕਰਨਾ ਉੱਤਮ ਕਾਰਜ, ਵਿਕਾਸ ਪੁਰੀ

post-img

ਜਨਹਿਤ ਸਮਿਤੀ ਵਲੋ ਲੋੜਵੰਦ ਲੋਕਾਂ ਦੀ ਮਦਦ ਕਰਨਾ ਉੱਤਮ ਕਾਰਜ, ਵਿਕਾਸ ਪੁਰੀ ਪਟਿਆਲਾ : ਸੰਸਥਾ ਜਨਹਿਤ ਸਮਿਤੀ ਜੌ ਕਿਸੇ ਨਾ ਕਿਸੇ ਤਰੀਕੇ ਲੋੜਵੰਦ ਵਿਦਆਰਥੀਆਂ ਦੀ ਮਦਦ ਕਰਦੀ ਰਹਿੰਦੀ ਹੈ । ਅੱਜ ਇਸੇ ਉਪਰਾਲੇ ਤਹਿਤ ਸੰਸਥਾ ਵਲੋ ਪਟਿਆਲੇ ਦੇ ਪ੍ਰਭਾਤ ਪਰਵਾਨਾ ਹਾਲ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਇਕ ਵਿਸ਼ੇਸ ਸਮਾਗਮ ਕੀਤਾ ਗਿਆ। ਇਸ ਮੌਕੇ ਲੋੜਵੰਦ ਵਿਦਿਆਰਥਣ ਨੂੰ ਪੜ੍ਹਾਈ ਵਾਸਤੇ ਫੀਸ ਦਿੱਤੀ ਗਈ । ਇਸ ਮੌਕੇ ਸੰਸਥਾ ਵਲੋ ਐਮ ਵਿ ਜੀਵੇਲਰਜ਼ ਦੇ ਸਹਿਯੋਗ ਨਾਲ ਇਕ ਲੋੜਵੰਦ ਮਰੀਜ ਨੂੰ ਟ੍ਰਾਈ ਸਾਈਕਲ ਦਿੱਤੀ ਗਈ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਕੇਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ । ਇਸ ਮੌਕੇ ਮੁੱਖ ਤੌਰ ਤੇ ਸਮਾਜ ਸੇਵੀ ਅਤੇ ਉੱਘੇ ਬਿਜਨੈਸ ਮੇਨ ਵਿਕਾਸ ਪੂਰੀ ਜੀ ਵਲੋ ਸ਼ਿਰਕਤ ਕੀਤੀ ਗਈ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੈਨੂੰ ਇੰਜ ਲਗਦਾ ਹੈ ਕਿ ਇਹ ਸੰਸਥਾ ਜੌ ਕਮ ਕਰ ਰਹੀ ਹੈ ਇਸ ਦੀ ਜਿੰਨੀ ਤਾਰੀਫ਼ ਅਤੇ ਸਾਥ ਦਿੱਤਾ ਜਾਵੇ ਘੱਟ ਹੈ । ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਜਨਹਿਤ ਸਮਿਤੀ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ, ਸੰਸਥਾ ਹਰ ਸਾਲ ਕਾਫੀ ਵਿਦਿਅਰਥੀਆ ਦੀ ਮਦਦ ਕਰਦੀ ਹੈ, ਤਾਂ ਜੌ ਇਹ ਵਿਦਿਆਰਥੀ ਪੜ੍ਹਾਈ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ । ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਹਰੇਕ ਸਾਲ ਵੱਡੀ ਗਿਣਤੀ ਵਿਚ ਸਕੂਲੀ ਬਚਿਆ ਨੂੰ ਸਕੂਲ ਡਰੈੱਸ, ਕਿਤਾਬਾਂ ਅਤੇ ਫੀਸ ਦਿੱਤੀ ਜਾਂਦੀ ਹੈ, ਸਾਡਾ ਮਕਸਦ ਹੈ ਕੋਈ ਵਿ ਚੰਗਾ ਵਿਦਿਆਰਥੀ ਫੀਸ ਨਾ ਭਰਨ ਕਰਕੇ ਆਪਣੀ ਪੜ੍ਹਾਈ ਨਾ ਛੱਡੇ। ਉਨ੍ਹਾਂ ਵਿਸ਼ੇਸ ਤੌਰ ਤੇ ਅੱਜ ਕੀਤੀ ਵਿੱਤੀ ਮਦਦ ਲਈ ਸਾਰੇ ਦਾਨੀ ਸੱਜਣਾ ਦਾ ਧਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਹਰ ਸਾਲ ਕਿੰਨੇ ਹੀ ਅਪਾਹਜ ਲੋਕਾ ਨੂੰ। ਟ੍ਰਾਈ ਸਾਈਕਲ ਦਿੱਤੇ ਜਾਂਦੇ ਹਨ। ਇਸ ਮੌਕੇ ਚਮਨ ਲਾਲ ਗਰਗ ਜੀ ਨੇ ਕਿਹਾ ਕਿ ਵਿਦਿਆ ਦਾ ਦਾਨ ਸਬ ਤੋਂ ਉੱਤਮ ਦਾਨ ਹੈ। ਸਾਨੂੰ ਸਾਰਿਆ ਨੂੰ ਲੋੜਵੰਦ ਵਿਦਆਰਥੀਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਨਹਿਤ ਸਮਿਤੀ ਵਲੋ ਜੌ ਸਮਾਜ ਸੇਵੀ ਕਾਰਜ ਪਟਿਆਲੇ ਵਿੱਚ ਕਿਤੇ ਜਾ ਰਹੇ ਹਨ ਉਹ ਆਪਣੇ ਆਪ ਵਿੱਚ ਉਦਾਹਰਣ ਦੀ ਮਿਸਾਲ ਹਨ । ਇਸ ਮੌਕੇ ਜਗਤਾਰ ਜੱਗੀ ਵਲੋ ਸਬ ਦਾ ਧਨਵਾਦ ਕੀਤਾ ਇਸ ਮੌਕੇ ਮੌਜੂਦ ਸਖਸ਼ੀਅਤਾਂ ਵਿਚ ਐਸ ਪੀ ਪ੍ਰਸ਼ਰ, ਯਾਦਵਿੰਦਰ ਅਤੇ ਸਤੀਸ਼ ਜੋਸ਼ੀ ਜੀ ਸ਼ਾਮਿਲ ਸਨ।

Related Post