post

Admin

(Chief Editor)

Latest update

ਹੱਥ ਲਿਖਤੀ ਜਨਮ ਪ੍ਰਮਾਣ ਪੱਤਰਾਂ ਦੀ ਥਾਂ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਡਿਜ਼ੀਟਲ ਪ੍ਰਮਾਣ ਪੱਤਰ

post-img

ਹੱਥ ਲਿਖਤੀ ਜਨਮ ਪ੍ਰਮਾਣ ਪੱਤਰਾਂ ਦੀ ਥਾਂ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਡਿਜ਼ੀਟਲ ਪ੍ਰਮਾਣ ਪੱਤਰ ਚੰਡੀਗੜ੍ਹ, 13 ਜੁਲਾਈ 2026 : ਅੱਜ ਦੇ ਤਕਨੀਕੀ ਯੁੱਗ ਵਿਚ ਕਾਫੀ ਕੁੱਝ ਜਿਥੇ ਹੱਥ ਲਿਖਤ ਦੀ ਥਾਂ ਤੇ ਡਿਜ਼ੀਟਲ ਹੋ ਚੁੱਕਿਆ ਹੈ ਦੇ ਚਲਦਿਆਂ ਜਨਮ ਪ੍ਰਮਾਣ ਪੱਤਰ ਵੀ ਹੁਣ ਡਿਜ਼ੀਟਲ ਹੋ ਚੁੱਕੇ ਹਨ। ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਡਿਜ਼ੀਟਲ ਪ੍ਰਮਾਣ ਪੱਤਰ ਅੱਜ ਦੇ ਸਮੇਂ ਵਿਚ ਜੇਕਰ ਕਿਸੇ ਨੇ ਵੀ ਡਿਜ਼ੀਟਲ ਜਨਮ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਹੋਵੇ ਤਾਂ ਉਸ ਬਿਨਾਂ ਕਿਸੇ ਥਾਂ ਤੇ ਜਾਣ ਅਤੇ ਸਮਾਂ ਖਰਾਬ ਕਰਨ ਦੀ ਥਾਂ ਤੇ ਬਿਨਾਂ ਕੋਈ ਪੈਸਾ ਖਰਚ ਕੀਤਿਆਂ ਹੀ ਡਿਜ਼ੀਟਲ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਜਾ ਸਕਦਾ ਹੈ ।ਜਿਸ ਲਈ ਸਬੰਧਤ ਖਪਤਕਾਰ ਨੂੰ ਸਭ ਤੋਂ ਪਹਿਲਾਂ ਮੋਬਾਈਲ ਜਾਂ ਕੰਪਿਊਟਰ ਦੇ ਬ੍ਰਾਊਜ਼ਰ ਵਿਚ ਸੀ. ਆਰ. ਐਸ. ਖੋਜ ਕੇ orgi.gov.in ਵੈੱਬਸਾਈਟ `ਤੇ ਜਾਣਾ ਪਵੇਗਾ ਤੇ ਫਿਰ ਜਨਰਲ ਪਬਲਿਕ ਸਾਈਨ ਅਪ ਵਿਕਲਪ `ਤੇ ਕਲਿੱਕ ਕਰਕੇ ਨਾਮ, ਈਮੇਲ, ਮੋਬਾਈਲ ਨੰਬਰ ਸਮੇਤ ਲੋੜੀਂਦੀ ਜਾਣਕਾਰੀ ਦੇ ਕੇ ਆਪਣਾ ਲੌਗਇਨ ਖਾਤਾ ਰਜਿਸਟਰ ਕਰੋ। ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ `ਤੇ ਇੱਕ ਓ. ਟੀ. ਪੀ. ਆਵੇਗਾ । ਉਸ ਨਾਲ ਖਾਤਾ ਤਸਦੀਕ ਕਰਕੇ ਅਤੇ ਨਵੀਂ ਲੌਗਇਨ ਜਾਣਕਾਰੀ ਨਾਲ ਪੋਰਟਲ ਵਿੱਚ ਦਾਖਲ ਹੋਵੋ । ਪੋਰਟਲ ਦੇ ਮੁੱਖ ਡੈਸ਼ਬੋਰਡ `ਤੇ ਬਰਥ ਸੈਕਸ਼ਨ ਦਿਖਾਈ ਦੇਵੇਗ ਤੇ ਕਲਿੱਕ ਕਰਕੇ ਐਡ ਓਲਡ ਬਰਥ ਈਵੈਂਟ ਵਿਕਲਪ `ਤੇ ਜਾਓ। ਫਾਰਮ ਖੁੱਲ੍ਹਣ `ਤੇ ਪੁਰਾਣਾ ਜਨਮ ਪ੍ਰਮਾਣ-ਪੱਤਰ ਦੇਖ ਕੇ ਸਾਰੀ ਲੋੜੀਂਦੀ ਜਾਣਕਾਰੀ ਸਹੀ ਢੰਗ ਨਾਲ ਭਰੀ ਜਾਵੇ ।ਇਸ ਤੋਂ ਬਾਅਦ ਪੁਰਾਣੇ ਜਨਮ ਪ੍ਰਮਾਣ-ਪੱਤਰ ਦੀ ਸਕੈਨ ਕੀਤੀ ਕਾਪੀ ਅਤੇ ਮਾਤਾ-ਪਿਤਾ ਦੇ ਵੈਧ ਪਛਾਣ-ਪੱਤਰ ਸਕੈਨ ਕਰਕੇ ਅੱਪਲੋਡ ਕੀਤੇ ਜਾਣ। ਅੰਤਿਮ ਸਬਮਿਟ ਕਰਨ ਤੋਂ ਪਹਿਲਾਂ ਪੂਰੇ ਫਾਰਮ ਨੂੰ ਚੰਗੀ ਤਰ੍ਹਾਂ ਮਿਲਾਇਆ ਜਾਵੇ ਤਾਂ ਜੋ ਕੋਈ ਸਪੈਲਿੰਗ ਜਾਂ ਜਾਣਕਾਰੀ ਸਬੰਧੀ ਗ਼ਲਤੀ ਨਾ ਰਹੇ । ਸਭ ਕੁਝ ਠੀਕ ਹੋਣ `ਤੇ ਬਟਨ `ਤੇ ਕਲਿੱਕ ਕੀਤਾ ਜਾਵੇ। ਇਸ ਤੋਂ ਬਾਅਦ ਸੰਬੰਧਤ ਦਫ਼ਤਰ ਵਲੋਂ ਤੁਹਾਡੀ ਅਰਜ਼ੀ ਦੀ ਪੜ੍ਹਤਾਲ ਕੀਤੀ ਜਾਵੇਗੀ ਅਤੇ ਆਮ ਤੌਰ `ਤੇ 7 ਤੋਂ 10 ਦਿਨਾਂ ਵਿੱਚ ਤੁਹਾਡਾ ਡਿਜੀਟਲ ਜਨਮ ਪ੍ਰਮਾਣ-ਪੱਤਰ ਤਿਆਰ ਹੋ ਜਾਵੇਗਾ। ਬਾਅਦ ਵਿੱਚ ਉਸੇ ਪੋਰਟਲ ਵਿੱਚ ਲੌਗਇਨ ਕਰਕੇ ਤੁਸੀਂ ਆਪਣਾ ਡਿਜੀਟਲ ਜਨਮ ਪ੍ਰਮਾਣ-ਪੱਤਰ ਡਾਊਨਲੋਡ ਕਰ ਸਕਦੇ ਹੋ।

Related Post

Instagram