post

Jasbeer Singh

(Chief Editor)

Patiala News

ਪਟਿਆਲਾ ਵਿਚ ਲੱਗੇ ਚੁਫੇਰੇਓਂ ਗੰਦਗੀ ਦੇ ਵਿਸ਼ਾਲ ਢੇਰ

post-img

ਪਟਿਆਲਾ ਵਿਚ ਲੱਗੇ ਚੁਫੇਰੇਓਂ ਗੰਦਗੀ ਦੇ ਵਿਸ਼ਾਲ ਢੇਰ ਨਿਗਮ ਦੀ ਗਿੱਲਾ ਸੁੱਕਾ ਕੂੜਾ ਮੁਹਿੰਮ ਵੀ ਹੋ ਰਹੀ ਹੈ ਫੇਲ ਸਾਬਤ ਘਰਾਂ ਤੇ ਦੁਕਾਨਾਂ ਵਿਚੋਂ ਨਿਕਲਦਾ ਕੂੜਾ ਗਿੱਲਾ ਸੁੱਕਾ ਵੱਖ ਵੱਖ ਨਾ ਹੋ ਕੇ ਨਿਕਲ ਰਿਹੈ ਇਕੱਠਾ ਹੀ ਕੂੜਾ ਇਕੱਠਾ ਕਰਨ ਵਾਲੇ ਵੀ ਗਿੱਲੇ ਸੁੱਕੇ ਕੂੜੇ ਨੂੰ ਘਰਾਂ, ਦੁਕਾਨਾਂ ਤੋਂ ਇਕੱਠਾ ਕਰਨ ਤੋਂ ਬਾਅਦ ਕਰ ਲੈਂਦੇ ਨੇ ਇਕੱਠਾ ਨਿਗਮ ਦੇ ਕੂੜਾ ਦਾਨਾਂ ਦਾ ਗੰਦਗੀ ਇਕੱਠੀ ਕਰਨ ਵਿਚ ਪੈ ਰਿਹਾ ਨਾ ਮਾਤਰ ਯੋਗਦਾਨ ਵੱਖ ਵੱਖ ਥਾਵਾਂ ਤੇ ਸੁੱਟੇ ਜਾਂਦੇ ਕੂੜੇਨੂੰ ਨਿਗਮ ਰੋਜ਼ ਇਕੱਠਾ ਤਾਂ ਕਰਦਾ ਪਰ ਕੂੜਾ ਦਾਨ ਨਹੀਂ ਲਗਾਉਂਦਾ ਪਟਿਆਲਾ,13 ਮਈ : ਸ਼ਾਹੀ ਸ਼ਹਿਰ ਪਟਿਆਲਾ ਜਿਸਦੀ ਖੂਬਸੂਰਤ ਨੂੰ ਉਸ ਸਮੇਂ ਦਾਗ ਲੱਗ ਜਾਂਦਾ ਹੈ ਜਦੋਂ ਇਸ ਦੀਆਂ ਵੱਖ ਵੱਖ ਥਾਵਾਂ ਤੇ ਸਾਫ ਸਫਾਈ ਨਾ ਹੋ ਕੇ ਚੁਫੇਰੇਓਂ ਸੜਕਾਂ ਦੇ ਕੰਢੇ ਕਈ ਥਾਵਾਂ ਤੇ ਕੂੜਾ ਦਾਨ ਹੋਣ ਦੇ ਬਾਵਜੂਦ ਵੀ ਕੂੜਾ ਇੰਝ ਬਾਹਰ ਡਿੱਗਿਆ ਪਿਆ ਹੁੰਦਾ ਹੈ ਜਿਵੇਂ ਇਸ ਥਾਂ ਤੇ ਕੂੜਾ ਦਾਨ ਹੈ ਹੀ ਨਹੀਂ। ਇਥੇ ਹੀ ਬਸ ਨਹੀਂ ਸ਼ਹੀਦ ਭਗਤ ਸਿੰਘ ਚੌਂਕ ਕੋਲ ਪੈਂਦੇ ਸਰਕਾਰੀ ਕੁਆਰਟਰਾਂ ਦੇ ਸਾਹਮਣੇ ਤਾਂ ਕੂੜਾ ਦਾਨ ਹੁਣ ਕਾਫੀ ਸਮੇਂ ਤੋਂ ਹੈ ਹੀ ਨਹੀਂ ਬਲਕਿ ਉਥੇ ਖੁੱਲ੍ਹੇ ਵਿਚ ਹੀ ਕੂੜਾ ਲੋਕਾਂ ਵਲੋਂ ਕੂੜਾ ਦਾਨ ਨਾ ਹੋਣ ਦੇ ਚਲਦਿਆਂ ਸੁੱਟਿਆ ਜਾ ਰਿਹਾ ਹੈ। ਕੂੜਾ ਦਾਨ ਨਾ ਹੋਣ ਕਾਰਨ ਖੁੱਲ੍ਹੇ ਵਿਚ ਕੂੜਾ ਸੁੱਟਣ ਦੇ ਬਾਵਜੂਦ ਵੀ ਨਿਗਮ ਆਪਣੀ ਡਿਊਟੀ ਕਰਨ ਤੋਂ ਪਿੱਛੇ ਨਹੀਂ ਹਟਦਾ ਦੇ ਰੋਜ਼ਾਨਾ ਕੂੜੇ ਨੂੰ ਨਿਗਮ ਦੇ ਸਫਾਈ ਕਰਮਚਾਰੀਆਂ ਵਲੋਂ ਜੇ. ਸੀ. ਬੀ. ਆਦਿ ਦੀ ਮਦਦ ਨਾਲ ਬੇਸ਼ਕ ਚੁੱਕ ਲਿਆ ਜਾਂਦਾ ਹੈ ਪਰ ਨਿਗਮ ਇਸ ਥਾਂ ਤੇ ਕੂੜਾ ਦਾਨ ਲਗਾਉਣ ਦੀ ਜਹਿਮਤ ਨਹੀਂ ਕਰਦੀ, ਜਿਸ ਤੋਂ ਵੀ ਨਗਰ ਨਿਗਮ ਦੀ ਕਾਰਜਸ਼ੈਲੀ ਉਭਰ ਦੇ ਸਾਹਮਣੇ ਆਉਂਦੀ ਹੈਤੇ ਪਤਾ ਲੱਗਦਾ ਹੈ ਕਿ ਨਿਗਮ ਸ਼ਹਿਰ ਪ੍ਰਤੀ ਕਿੰਨੀ ਕੁ ਗੰਭੀਰ ਹੈ। ਨਿਗਮ ਦੀ ਗਿੱਲਾ ਸੁੱਕਾ ਕੂੜਾ ਮੁਹਿੰਮ ਵੀ ਹੋ ਰਹੀ ਹੈ ਫੇਲ ਸਾਬਤ : ਸ਼ਾਹੀ ਸ਼ਹਿਰ ਪਟਿਆਲਾ ਦੀ ਨਗਰ ਨਿਗਮ ਵਲੋਂ ਪਿਛਲੇ ਕਾਫੀ ਸਮੇਂ ਤੋਂ ਸ਼ੁਰੂ ਕੀਤੀ ਗਈ ਘਰਾਂ ਤੇ ਦੁਕਾਨਾਂ ਆਦਿ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲੇ ਨੂੰ ਦੇਣ ਦੀ ਮੁਹਿੰਮ ਵੀ ਇਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ ਜਾਂ ਇਹ ਕਹਿ ਲਓ ਕਿ ਪੂਰੀ ਤਰ੍ਹਾਂ ਦਮ ਹੀ ਤੋੜ ਚੁਕੀ ਹੈ। ਕਿਉਂਕਿ ਨਗਰ ਨਿਗਮ ਦੀ ਇਸ ਮੁਹਿੰਮ ਨੂੰ ਜਿਥੇ ਘਰਾਂ ਤੇ ਦੁਕਾਨਾਂ ਆਦਿ ਵਿਚੋਂ ਮਿਲਣ ਵਾਲਾ ਕੂੜਾ ਗਿੱਲਾ ਸੁੱਕਾ ਵੱਖ ਵੱਖ ਨਾ ਹੋ ਕੇ ਪਹਿਲਾਂ ਤੋਂ ਹੀ ਮਿਕਸ ਹੋਇਆ ਹੁੰਦਾ ਹੈ ਉਥੇ ਦੂਸਰਾ ਘਰਾਂ ਤੋਂ ਤੇ ਦੁਕਾਨਾਂ ਆਦਿ ਤੋਂ ਕੂੜਾ ਇਕੱਠਾ ਕਰਨ ਵਾਲਾ ਵੀ ਜੇਕਰ ਉਸਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਹੋਇਆ ਕਿਧਰੋਂ ਮਿਲ ਵੀ ਜਾਵੇ ਤਾਂ ਉਹ ਵੀ ਇਸਨੂੰ ਕੂੜਾ ਇਕੱਠਾ ਕਰਨ ਵਾਲੇਵਾਹਨ ਵਿਚ ਸੁੱਟ ਕੇ ਮਿਕਸ ਕਰ ਹੀ ਦਿੰਦਾ ਹੈ ਤੇ ਬਾਅਦ ਵਿਚ ਕਿਸੇ ਥਾਂ ਤੇ ਜਾ ਕੇ ਇਸ ਕੂੜੇ ਦਾ ਛਾਂਟਾਂ ਛਾਂਟੀ ਕਰਦਾ ਹੈ।ਜੋ ਕੂੜੇ ਦੀ ਛਾਂਟਾ ਛਾਂਟੀ ਕੀਤੀ ਜਾਂਦੀ ਹੈ ਉਹ ਇਸ ਲਈ ਨਹੀਂ ਕੀਤੀ ਜਾਂਦੀ ਕਿ ਗਿੱਲੇ ਸੁੱਕੇ ਕੂੜੇ ਨੂੰ ਵੱਖ ਕੀਤਾ ਜਾ ਸਕੇ ਬਲਕਿ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਉਹ ਕੂੜੇ ਵਿਚੋਂ ਆਪਣੇ ਜੋਗਾ ਵੇਚਿਆ ਜਾ ਸਕਣ ਵਾਲਾ ਸਮਾਨ ਕੱਢ ਸਕੇ। ਨਿਗਮ ਦੇ ਕੂੜਾ ਦਾਨਾਂ ਦਾ ਗੰਦਗੀ ਇਕੱਠੀ ਕਰਨ ਵਿਚ ਪੈ ਰਿਹਾ ਨਾ ਮਾਤਰ ਯੋਗਦਾਨ : ਪਟਿਆਲਾ ਸ਼ਹਿਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਜਾ ਕੇ ਦੇਖਿਆ ਜਾਵੇ ਤਾਂ ਬੇਸ਼ਕ ਕਈ ਥਾਵਾਂ ਤੇ ਨਿਗਮ ਨੇ ਵੱਡੇ ਵੱਡੇ ਕੂੜਾ ਦਾਨ ਲਗਾਏ ਹੋਏ ਹਨ ਪਰ ਉਨ੍ਹਾਂ ਕੂੜਾ ਦਾਨਾਂ ਦੇ ਹਾਲਾਤ ਇੰਨੇ ਜਿਆਦਾ ਮਾੜੇ ਹੋ ਚੁੱਕੇ ਹਨ ਕਿ ਇਕ ਤਾਂ ਕੂੜਾ ਉਨ੍ਹਾਂ ਵਿਚ ਸਮਰੱਥਾ ਤੋਂ ਵਧ ਸੁੱਟਿਆ ਜਾ ਰਿਹਾ ਹੈ ਤੇ ਦੂਸਰਾ ਕੂੜਾ ਵੀ ਕੂੜਾ ਕੂੜਾ ਨਾ ਹੋਕੇ ਅਜੀਬ ਗਰੀਬ ਤਰ੍ਹਾਂ ਦੀਆਂ ਵਸਤਾਂ ਵੀ ਕੂੜਾ ਦਾਨ ਵਿਚ ਸੁੱਟੀਆਂ ਜਾ ਰਹੀਆਂ ਹਨ, ਜਿਸ ਨਾਲ ਕੂੜਾਦਾਨ ਦੀ ਵੀ ਇਕ ਵਾਰ ਤਾਂ ਬਸ ਜਿਹੀ ਹੋ ਜਾਂਦੀ ਹੈ ਕਿਉਂਕਿ ਕੂੜਾ ਦਾਨ ਵਿਚ ਲੋਕਾਂ ਵਲੋਂ ਕੂੜੇ ਦੇ ਨਾਲ ਨਾਲ ਘਰ ਦੀਆਂ ਆਲਤੂ ਫਾਲਤੂ ਵਸਤਾਂ ਜਿਨ੍ਹਾਂ ਦੀ ਸਮਰੱਥਾ (ਫੁਲਾਵਟ) ਜਾਂ ਇਹ ਕਹਿ ਲਓ ਕਿ ਸਾਈਜ਼ ਇੰਨਾਂ ਜਿ਼ਆਦਾ ਵੱਡਾ ਹੁੰਦਾ ਹੈ ਕਿ ਉਹ ਜਦੋਂ ਕੂੜਾ ਦਾਨ ਵਿਚ ਪੈ ਜਾਂਦੀ ਹੈ ਤਾਂ ਕੂੜਾ ਦਾਨ ਫੁੱਲ ਹੋ ਜਾਂਦਾ ਹੈਤੇ ਫਿਰ ਉਸ ਵਿਚ ਕੂੜਾ ਸੁੱਟੇ ਜਾਣ ਦੀ ਸਮਰੱਥਾ ਲਗਭਗ ਨਾ ਦੇ ਬਰਾਬਰ ਹੀ ਹੋ ਜਾਂਦੀ ਹੈ, ਜਿਸ ਕਾਰਨ ਕੂੜਾ ਸੁੱਟਣ ਵਾਲੇ ਕੂੜਾ ਚਾਹੇ ਕਿਸੇ ਲਿਫਾਫੇ ਜਾਂ ਥੈਲੇ ਆਦਿ ਵਿਚ ਪਾ ਕੇ ਸੁੱਟਣ ਜਾਂ ਖੁੱਲ੍ਹਾ ਹੀ ਸੁੱਟਣ ਕੂੜੇ ਨੇ ਡਿੱਗਣਾ ਆਖਰ ਕੂੜਾਦਾਨ ਦੇ ਬਾਹਰ ਹੀ ਹੈ, ਜਿਸ ਨਾਲ ਉਥੇ ਚੁਫੇਰੇਓਂ ਗੰਦਗੀ ਤਾਂ ਫੈਲਦੀ ਹੀ ਹੈ ਨਾ ਹੀ ਬਦਬੂ ਵੀ ਆਲੇ ਬਦਬੂ ਤਾਂ ਆਉਂਦੀ ਹੀ ਹੈ ਨਾਲ ਹੀ ਬਿਮਾਰੀਆਂ ਵੀ ਫੈਲਣ ਦਾ ਡਰ ਬਣਿਆਂ ਰਹਿੰਦਾ ਹੈ। ਇਸ ਪੇਸ਼ ਆ ਰਹੀ ਸਮੱਸਿਆ ਦੇ ਹੱਲ ਲਈ ਜਿਥੇ ਲੋਕਾਂ ਵਲੋਂ ਵੀ ਖੁਦ ਬ ਖੁਦ ਜਿਥੇ ਨਹੀਂ ਸੋਚਿਆ ਜਾਂਦਾ ਉਥੇ ਨਗਰ ਨਿਗਮ ਪਟਿਆਲਾ ਤਾਂ ਫਿਰ ਪਹਿਲਾਂ ਤੋਂ ਹੀ ਇਕ ਲਾਚਾਰ ਅਦਾਰਾ ਹੈ ਜਿਸ ਵਲੋਂ ਇਸ ਸਮੱਸਿਆ ਦਾ ਕੋਈ ਹੱਲ ਲੱਭਿਆ ਜਾਣਾ ਤਾਂ ਬਸ ਭਗਵਾਨ ਭਰੋਸੇ ਹੀ ਹੈ ।

Related Post