ਪਾਕਿਸਤਾਨ-ਅਫਗਾਨਿਸਤਾਨ ਵਿਚਕਾਰ ਸ਼ੁਰੂ ਹੋਏ ਸੰਘਰਸ਼ ਦੌਰਾਨ ਸੈਂਕੜੇ ਮੌਤਾਂ ਹੋਣ ਦਾ ਦਾਅਵਾ
- by Jasbeer Singh
- February 28, 2026
ਪਾਕਿਸਤਾਨ-ਅਫਗਾਨਿਸਤਾਨ ਵਿਚਕਾਰ ਸ਼ੁਰੂ ਹੋਏ ਸੰਘਰਸ਼ ਦੌਰਾਨ ਸੈਂਕੜੇ ਮੌਤਾਂ ਹੋਣ ਦਾ ਦਾਅਵਾ ਇਸਲਾਮਾਬਾਦ,28 ਫਰਵਰੀ 2026 : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸ਼ੁਰੂ ਹੋਈ ਜੰਗ ਵਿਚਾਲੇ ਬੀਤੇ ਦਿਨੀਂ ਤੋਂ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੇ ਜਣੇ ਮਾਰੇ ਗਏ ਤੇ ਕਿੰਨੇ ਜਣੇ ਜ਼ਖ਼ਮੀ ਹੋਏ ਹਨ ਮਿਲੀ ਜਾਣਕਾਰੀ ਮੁਤਾਬਕ ਜੋ ਬੀਤੇ ਦਿਨ ਤੋਂ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਜੋ ਫੌਜੀ ਸੰਘਰਸ਼ ਸ਼ੁਰੂ ਹੋਇਆ ਦੇ ਚਲਦਿਆਂ ਦੋਵੇਂ ਪੱਖਾਂ ਦੇ 300 ਤੋਂ ਵੱਧ ਲੋਕ ਮਾਰੇ ਗਏ ਹਨ, ਜਦਕਿ 500 ਤੋਂ ਵੱਧ ਜ਼ਖ਼ਮੀ ਹੋਏ ਹਨ। ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ਨੂੰ ਫੌਜੀ ਕਾਰਵਾਈਆਂ ਦੀਆਂ ਧਮਕੀਆਂ ਦੇ ਰਹੇ ਹਨ । ਕੀ ਆਖਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਏ ਫੌਜੀ ਸੰਘਰਸ਼ ਸਬੰਧੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਅਮਰੀਕਾ ਦਖਲ ਦੇਵੇਗਾ ਤਾਂ ਉਨ੍ਹਾਂ ਕਿਹਾ ਕਿ ਮੈਂ ਦਖਲ ਦੇ ਸਕਦਾ ਹਾਂ ਪਰ ਮੇਰੇ ਪਾਕਿਸਤਾਨ ਨਾਲ ਬਹੁਤ ਵਧੀਆ ਰਿਸ਼ਤੇ ਹਨ । ਪਾਕਿਸਤਾਨ ਇਸ ਸਮੇਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਫੌਜੀ ਬੁਲਾਰੇ ਨੇ ਇਲਜ਼ਾਮ ਲਾਇਆ ਕਿ ਦੇਸ਼ ਵਿੱਚ ਹੋ ਰਹੇ ਅੱਤਵਾਦੀ ਹਮਲਿਆਂ ਦੇ ਪਿੱਛੇ ਭਾਰਤ ਦੀ ਭੂਮਿਕਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਗਤੀਵਿਧੀਆਂ ਲਈ ਅਫਗਾਨ ਤਾਲਿਬਾਨ ਦੇ ਖੇਤਰ ਦੀ ਵਰਤੋਂ ਕਰ ਰਿਹਾ ਹੈ। ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਫੌਜੀ ਸੰਘਰਸ਼ ਦੀ ਸ਼ੁਰੂਆਤ ਦਾ ਕੀ ਰਿਹਾ ਕਾਰਨ ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਫੌਜੀ ਸੰਘਰਸ਼ ਦੀ ਸ਼ੁਰੂਆਤ ਲੰਘੇ ਵੀਰਵਾਰ ਨੂੰ ਹੋਈ ਸੀ, ਜਦੋਂ ਅਫਗਾਨਿਸਤਾਨ ਨੇ 22 ਫਰਵਰੀ ਨੂੰ ਹੋਈ ਪਾਕਿਸਤਾਨ ਦੇ ਹਵਾਈ ਹਮਲਿਆਂ ਦੇ ਜਵਾਬ ਵਿੱਚ ਕਾਰਵਾਈ ਕੀਤੀ। ਇਸ ਤੋਂ ਬਾਅਦ ਪਾਕਿਸਤਾਨ ਨੇ ‘ਆਪਰੇਸ਼ਨ ਗਜ਼ਬ-ਲਿਲ-ਹਕ’ ਸ਼ੁਰੂ ਕੀਤਾ। ਪਾਕਿਸਤਾਨੀ ਹਵਾਈ ਫੌਜ ਨੇ ਕਾਬੁਲ, ਕੰਧਾਰ, ਪਕਤੀਆ, ਨੰਗਰਹਾਰ ਅਤੇ ਹੋਰ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ।
