ਪਤਨੀ ਨੂੰ ਮੈਸੇਜ ਭੇਜਣ `ਤੇ ਪਤੀ ਨੇ ਗੁਆਂਢੀ `ਤੇ ਕੀਤਾ ਹਥੌੜੇ ਨਾਲ ਹਮਲਾ
- by Jasbeer Singh
- March 11, 2026
ਪਤਨੀ ਨੂੰ ਮੈਸੇਜ ਭੇਜਣ `ਤੇ ਪਤੀ ਨੇ ਗੁਆਂਢੀ `ਤੇ ਕੀਤਾ ਹਥੌੜੇ ਨਾਲ ਹਮਲਾ ਅਲੱਪੁਝਾ (ਕੇਰਲ), 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ ਦੇ ਜਿ਼ਲਾ ਕੋਮਮੈਡੀ ਵਿਖੇ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਤੇ ਹਥੌੜੇ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਕੀ ਕਾਰਨ ਰਿਹਾ ਹਥੌੜੇ ਨਾਲ ਹਮਲਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਕੇਰਲ ਦੇ ਜਿ਼ਲਾ ਕੋਮਮੈਡੀ ਵਿਖੇ ਆਪਣੀ ਪਤਨੀ ਨੂੰ ਕਥਿਤ ਤੌਰ `ਤੇ ਫੋਨ `ਤੇ ਮੈਸੇਜ ਭੇਜਣ ਨੂੰ ਲੈ ਕੇ ਇਕ ਪਤੀ ਨੋ ਗੁਆਂਢੀ `ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿ਼ਬਿਨ ਰਾਜ ਨਾਮ ਦੇ ਵਿਅਕਤੀ ਨੂੰ ਹਮਲੇ `ਚ ਸਿਰ `ਚ ਗੰਭੀਰ ਸੱਟਾਂ ਆਈਆਂ ਹਨ ਅਤੇ ਉਸ ਦਾ ਇਕ ਨਿੱਜੀ ਹਸਪਤਾਲ `ਚ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਵਲੋਂ ਮੁਲਜਮ ਦੀ ਭਾਲ ਜਾਰੀ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਜਿ਼ਲਾ ਕੋਮਮੈਡੀ ਕੋਲ ਹੋਈ । ਪੁਲਸ ਅਨੁਸਾਰ ਰਾਜ ਨੇ ਕਥਿਤ ਤੌਰ `ਤੇ ਆਪਣੇ ਗੁਆਂਢੀ ਜੋਜੀ (ਮੁਲਜ਼ਮ) ਦੀ ਪਤਨੀ ਨੂੰ ਇਕ ਨਿੱਜੀ ਮੈਸੇਜ ਭੇਜਿਆ ਸੀ । ਦੋਵਾਂ ਦੇ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ `ਤੇ ਰਾਜ `ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
