post

Jasbeer Singh

(Chief Editor)

Punjab

ਅੰਮ੍ਰਿਤਸਰ ਦੇ ਰਈਆ ਪੁਲਸ ਚੌਂਕ ਨੇੜੇਓਂ ਬਰਾਮਦ ਹੋਇਆ ਆਈ. ਈ. ਡੀ.

post-img

ਅੰਮ੍ਰਿਤਸਰ ਦੇ ਰਈਆ ਪੁਲਸ ਚੌਂਕ ਨੇੜੇਓਂ ਬਰਾਮਦ ਹੋਇਆ ਆਈ. ਈ. ਡੀ. ਅੰਮ੍ਰਿਤਸਰ, 21 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਰਈਆ ਪੁਲਸ ਚੌਂਕੀ ਦੇ ਨੇੜੇ ਤੋਂ ਆਈ. ਈ. ਡੀ. ਬਰਾਮਦ ਹੋਣ ਤੇ ਇਕ ਵਾਰ ਚੁਫੇਰੇਓਂ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ ਹੈ। ਬੰਬ ਰੋਕੂ ਦਸਤੇ ਨੂੰ ਬੁਲਾ ਆਈ. ਈ. ਡੀ. ਕੀਤਾ ਨਸ਼ਟ ਮਿਲੀ ਜਾਣਕਾਰੀ ਮੁਤਾਬਕ ਜੋ ਅੰਮ੍ਰਿਤਸਰ ਦੀ ਰਈਆ ਪੁਲਸ ਚੌਂਕ ਦੇ ਨੇੜੇ ਤੋਂ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਰਾਮਦ ਹੋਇਆ ਹੈ ਨੂੰ ਸੁਰੱਖਿਆ ਬਲਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਨਸ਼ਟ ਕਰ ਦਿੱਤਾ ਹੈ। ਜਿਸ ਨਾਲ ਇਕ ਵੱਡੀ ਵਾਰਦਾਤ ਹੋਣ ਤੋਂ ਬਚ ਗਈ ਹੈ । ਪੁਲਸ ਨੇ ਕਰ ਦਿੱਤੀ ਜਾਂਚ ਮੁਹਿੰਮ ਸ਼ੁਰੂ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਅਹਿਤਿਆਤ ਦੇ ਤੌਰ ਤੇ ਇਲਾਕੇ ਨੂੰ ਜਿਥੇ ਸੀਲ ਕਰ ਦਿੱਤਾ ਹੈ, ਉਥੇ ਪੰਜਾਬ ਪੁਲਸ ਵਲੋ਼ ਉਕਤ ਸਾਜਿਸ਼ ਵਿਚ ਸ਼ਾਮਲ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵਿਸਫੋਟਕ ਸਮੱਗਰੀ ਉੱਥੇ ਕਿਸ ਨੇ ਅਤੇ ਕਦੋਂ ਰੱਖੀ ਸੀ। ਹਾਲਾਂਕਿ ਅਜੇ ਤੱਕ ਕਿਸੇ ਵਲੋਂ ਵੀ ਇਸ ਸੰਬੰਧੀ ਜਿ਼ੰਮੇਵਾਰੀ ਨਹੀਂ ਲਈ ਗਈ ਹੈ। ਇਸ ਮਾਮਲੇ ਵਿਚ ਜਲਦ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ ।

Related Post

Instagram