ਫਰੀਦਾਬਾਦ ਵਿਖੇ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰੀ ਗੋਲੀ ਹਰਿਆਣਾ, 21 ਫਰਵਰੀ 2026 : ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿਖੇ ਬੀਤੀ ਦੇਰ ਰਾਤ ਇਕ ਵਿਅਕਤੀ ਵਲੋਂ ਆਪਣੀ ਹੀ ਪਤਨੀ ਨੂੰ ਸਰੇ ਬਾਜ਼ਾਰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਕੌਣ ਹੈ ਜਿਸਨੂੰ ਮਾਰ ਦਿੱਤੀ ਗਈ ਗੋਲੀ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਦ ਵਿਖੇ ਜੋ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਥੋੜੀ ਜਿਹੀ ਤਕਰਾਰਬਾਜੀ ਤੋਂ ਬਾਅਦ ਸਰੇਆਮ ਬਾਜ਼ਾਰ ਵਿਚ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਨਾਮ ਸੰਗੀਤਾ ਹੈ। ਦੱਸਣਯੋਗ ਹੈ ਕਿ ਉਕਤ ਘਟਨਾ ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਦਦੇ ਬਸੰਤਪੁਰ ਸਥਿਤ ਪਿੰਡ ਸਨਲਾਈਟ ਕਾਲੋਨੀ ਵਿਖੇ ਹੋਈ। ਦੋਹਾਂ ਵਿਚਕਾਰ ਚੱਲ ਰਿਹਾ ਸੀ ਤਲਾਕ ਦਾ ਕੇਸ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਵਲੋਂ ਪਿਸਤੌਲ ਹਵਾ ਵਿਚ ਲਹਿਰਾਉਂਦਿਆਂ ਘਟਨਾ ਵਾਲੀ ਥਾਂ ਤੋਂ ਭੱਜ ਲਿਆ ਗਿਆ। ਜਿਸ ਕਾਰਨ ਮਾਹੌਲ ਵਿਚ ਚਾਰੇ ਪਾਸੇ ਦਹਿਸ਼ਤ ਹੀ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਤੇ ਦੋਹਾਂ ਵਿਚਕਾਰ ਰਿਸ਼ਤਾ ਵੀ ਠੀਕ ਨਹੀਂ ਚੱਲ ਰਿਹਾ ਸੀ। ਤਲਾਕ ਦੇ ਚੱਲ ਰਹੇ ਕੇਸ ਦੇ ਚਲਦਿਆਂ ਦੋਹਾਂ ਵਿਚ ਤਣਾਅ ਸੀ। ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਸ ਵਲੋਂ ਲਾਸ਼ ਕਬਜੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਜਾਰੀ ਹੈ।
