9 ਮੁਕੱਦਮਿਆਂ ਵਾਲੇ 2 ਨਸ਼ਾ ਤਸਕਰਾਂ ਦੀਆਂ ਨਾਜਾਇਜ ਉਸਾਰੀਆਂ ਢਹਿ ਢੇਰੀ
- by Jasbeer Singh
- November 15, 2025
9 ਮੁਕੱਦਮਿਆਂ ਵਾਲੇ 2 ਨਸ਼ਾ ਤਸਕਰਾਂ ਦੀਆਂ ਨਾਜਾਇਜ ਉਸਾਰੀਆਂ ਢਹਿ ਢੇਰੀ ਨਸ਼ੇ ਦਾ ਧੰਦਾ ਕਰਨ ਵਾਲੇ ਦੀ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ : ਕਪਤਾਨ ਪੁਲਿਸ ਮਾਲੇਰਕੋਟਲਾ, 15 ਨਵੰਬਰ 2025 : ਕਪਤਾਨ ਪੁਲਿਸ ਪੀ. ਬੀ. ਆਈ. ਮਾਲੇਰਕੋਟਲਾ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਅਧੀਨ ਜ਼ਿਲ੍ਹਾ ਪੁਲਸ ਵੱਲ਼ੋਂ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੁਆਰਾ ਨਸ਼ਾ ਵੇਚ ਕੇ ਇਕੱਠੀ ਕੀਤੀ ਨਾਜਾਇਜ਼ ਆਮਦਨ ਤੋਂ ਬਣਾਈ ਜਾਇਦਾਦ ਨੂੰ ਨਸ਼ਟ ਕਰਨ ਦੀ ਵੱਡੀ ਕਾਰਵਾਈ ਕੀਤੀ ਗਈ । ਇਸ ਕਾਰਵਾਈ ਤਹਿਤ ਜਮਾਲਪੁਰਾ ਵਾਸੀ ਮੁਹੰਮਦ ਜਮੀਲ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰਕੇ ਬਣਾਈ ਨਾਜਾਇਜ਼ ਉਸਾਰੀ ਨੂੰ ਢਾਹਿਆ ਗਿਆ। ਪੁਲਿਸ ਰਿਕਾਰਡ ਵਿੱਚ ਦੋਸ਼ੀ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਸਨ । ਇਸੇ ਤਰਾਂ ਕਿਲ੍ਹਾ ਰਹਿਮਤਗੜ੍ਹ ਦਾ ਵਸਨੀਕ ਸਾਬਰ ਅਲੀ ਵੱਲੋਂ ਕੀਤੇ ਗਏ ਗੈਰਕਾਨੂੰਨੀ ਕਬਜ਼ੇ ਉੱਪਰ ਉਸਾਰੀ ਗਈ ਪ੍ਰਾਪਰਟੀ ਨੂੰ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਢਹਿ ਢੇਰੀ ਕੀਤੀ ਗਈ । ਪੁਲਸ ਰਿਕਾਰਡ ਅਨੁਸਾਰ ਦੋਸ਼ੀ ਖ਼ਿਲਾਫ਼ ਛੇ ਮੁਕੱਦਮੇ ਦਰਜ ਹਨ । ਕਪਤਾਨ ਪੁਲਸ ਨੇ ਕਿਹਾ ਕਿ ਜ਼ਿਲਾ ਪੁਲਸ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਸਜਾ ਦੇਣ ਵਿੱਚ ਪੁਰਨ ਤੌਰ ਤੇ ਬਚਨਵਧ ਹੈ । ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਵੀ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀਆਂ ਕੜੀਆਂ ਕਾਰਵਾਈਆਂ ਜਾਰੀ ਰਹਿਣਗੀਆਂ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਮੁਹਿੰਮ ਵਿੱਚ ਲੋਕਾਂ ਦੇ ਸਾਥ ਦੀ ਅਤਿਅੰਤ ਲੋੜ ਹੈ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਖਰੀਦਦਾ ਪਾਇਆ ਜਾਂਦਾ ਹੈ ਤਾਂ ਤੁਰੰਤ ਉਸਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ।
