post

Jasbeer Singh

(Chief Editor)

National

ਸਿ਼ਲਪਾ ਸ਼ੈੱਟੀ ਦੇ ਰੈਸਟੋਰੈਂਟ `ਤੇ ਆਮਦਨ ਕਰ ਵਿਭਾਗ ਦਾ ਛਾਪਾ

post-img

ਸਿ਼ਲਪਾ ਸ਼ੈੱਟੀ ਦੇ ਰੈਸਟੋਰੈਂਟ `ਤੇ ਆਮਦਨ ਕਰ ਵਿਭਾਗ ਦਾ ਛਾਪਾ ਮੁੰਬਈ, 18 ਦਸੰਬਰ 2025 : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪਦੀਆਂ। ਬੁੱਧਵਾਰ ਨੂੰ ਆਮਦਨ ਕਰ ਵਿਭਾਗ ਨੇ ਮੁੰਬਈ ਦੇ ਦਾਦਰ ਇਲਾਕੇ ਵਿਚ ਉਸਦੇ ਬੈਸਟੀਅਨ ਰੈਸਟੋਰੈਂਟ `ਤੇ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਕਈ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ। ਵਿਭਾਗ ਅਧਿਕਾਰੀਆਂ ਨੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਸੰਚਾਲਨ ਨਾਲ ਸਬੰਧਤ ਆਮਦਨ ਕਰ ਭੁਗਤਾਨ `ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ। ਆਮਦਨ ਕਰ ਵਿਭਾਗ ਨੇ ਨਹੀਂ ਦਿੱਤੀ ਛਾਪੇ ਤੋਂ ਬਾਅਦ ਕੋਈ ਜਾਣਕਾਰੀ ਹਾਲਾਂਕਿ ਆਮਦਨ ਕਰ ਵਿਭਾਗ ਨੇ ਛਾਪੇ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਸਿ਼ਲਪਾ ਸ਼ੈੱਟੀ ਇਸ ਰੈਸਟੋਰੈਂਟ ਦੀ ਕੋ-ਆਨਰ ਹੈ। ਉਸਦੇ ਨਾਲ ਰਣਜੀਤ ਬਿੰਦਰਾ ਵੀ ਇਸਦਾ ਮਾਲਕ ਹੈ। ਇਹ ਰੈਸਟੋਰੈਂਟ 2016 ਵਿਚ ਸ਼ੁਰੂ ਹੋਇਆ ਸੀ 8 ਅਤੇ ਇਸ ਤੋਂ ਬਾਅਦ ਤੋਂ ਹੀ ਇਹ ਆਪਣੇ ਸੀ-ਫੂਡ ਲਈ ਬਹੁਤ ਮਸ਼ਹੂਰ ਰਿਹਾ ਹੈ। ਬੈਂਗਲੁਰੂ ਵਾਲੇ ਰੋਸਟੋਰੈਂਟ ਵਿਰੁੱਧ ਵੀ ਮਾਮਲਾ ਦਰਜ : ਸ਼ਿਲਪਾ ਦੇ ਮੁੰਬਈ ਵਾਲੇ ਰੈਸਟੋਰੈਂਟ `ਤੇ ਇਨਕਮ ਟੈਕਸ ਦੀ ਛਾਪੇਮਾਰੀ ਓਦੋਂ ਹੋਈ ਹੈ, ਜਦੋਂ ਬੈਂਗਲੁਰੂ ਪੁਲਸ ਨੇ ਅਦਾਕਾਰਾ ਦੇ ਰੈਸਟੋਰੈਂਟ ਵਿਰੁੱਧ ਮਾਮਲਾ ਦਰਜ ਕੀਤਾ ਹੈ। ਬੈਂਗਲੁਰੂ ਵਾਲੇ ਬੈਸਟੀਅਨ ਰੈਸਟੋਰੈਂਟ `ਤੇ ਕਥਿਤ ਤੌਰ `ਤੇ ਨਿਰਧਾਰਤ ਸਮੇਂ ਤੋਂ ਵੱਧ ਖੁੱਲ੍ਹਾ ਰਹਿਣ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਦੀਆਂ ਪਾਰਟੀਆਂ ਦੀ ਆਗਿਆ ਦੇਣ ਦਾ ਦੋਸ਼ ਹੈ।

Related Post

Instagram