post

Admin

(Chief Editor)

Crime

ਸਕੂਲ ਡਾਇਰੈਕਟਰ ਅਤੇ ਅਧਿਆਪਕ ਦੇ ਕਤਲ ਮਾਮਲੇ ਵਿਚ ਵਿਦਿਆਰਥੀ ਗ੍ਰਿਫ਼ਤਾਰ

post-img

ਸਕੂਲ ਡਾਇਰੈਕਟਰ ਅਤੇ ਅਧਿਆਪਕ ਦੇ ਕਤਲ ਮਾਮਲੇ ਵਿਚ ਵਿਦਿਆਰਥੀ ਗ੍ਰਿਫ਼ਤਾਰ

ਹੈਦਰਾਬਾਦ, 19 ਅਗਸਤ 2026 : ਤੇਲੰਗਾਨਾ (Telangana) ਦੇ ਜਿਲਾ ਨਲਗੋਂਡਾ ਵਿਖੇ ਇਕ ਸਕੂਲ ਦੀ ਡਾਇਰੈਕਟਰ ਅਤੇ ਅਧਿਆਪਕ ਦੇ ਕਤਲ (Murder) ਮਾਮਲੇ ਵਿਚ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਡਾਇਰੈਕਟਰ ਤੇ ਅਧਿਆਪਕ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਜਿਸ ਨਲਗੋਂਡਾ ਜਿਲ੍ਹੇ `ਚ ਇੱਕ ਪ੍ਰਾਈਵੇਟ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ (Student) ਨੂੰ ਸਕੂਲ ਦੀ ਡਾਇਰੈਕਟਰ ਅਤੇ ਅਧਿਆਪਕ ਦੇ ਕਤਲ ਮਾਮਲੇ ਵਿਚ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਸਕੂਲ ਡਾਇਰੈਕਟਰ (School Director) ਦੀ ਪਛਾਣ ਕੱਲੂ ਰੂਪਾ ਰੈਡੀ ਦੇ ਤੌਰ 'ਤੇ ਹੋਈ ਹੈ । ਪੁਲਸ ਵਲੋਂ ਮ੍ਰਿਤਕਾ ਦੇ ਪੁੱਤਰ ਦੀ ਸਿਕਾਇਤ ਤੇ ਕੋਂਡਾਮਾਲੇਪੱਲੀ ਪੁਲਸ ਥਾਣੇ ਵਿਖੇ ਕਤਲ ਦਾ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਘਟਨਾ ਸਮੇਂ ਮਹਿਲਾ ਘਰ `ਚ ਇਕੱਲੀ ਸੀ ਤੇ ਉਨ੍ਹਾਂ ਦੇ ਪਤੀ ਹੈਦਰਾਬਾਦ `ਚ ਸਨ । ਜਦੋਂ ਉਨ੍ਹਾਂ ਨੇ ਫ਼ੋਨ ਕੀਤਾ ਅਤੇ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਚਿੰਤਾ ਹੋਈ ਅਤੇ ਉਨ੍ਹਾਂ ਨੇ ਕੁਝ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ । ਅਧਿਕਾਰੀ ਨੇ ਦੱਸਿਆ ਕਿ ਜਦੋਂ ਹੈਦਰਾਬਾਦ `ਚ ਮੌਜੂਦ ਮਹਿਲਾ ਦੇ ਪਤੀ ਨੂੰ ਉਨ੍ਹਾਂ ਦੇ ਫ਼ੋਨ ਦਾ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਕੁਝ ਗੁਆਂਢੀਆਂ ਨੂੰ ਦੱਸਿਆ । ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਮਹਿਲਾ ਨੂੰ ਮ੍ਰਿਤਕ ਪਾਇਆ ।
ਮ੍ਰਿਤਕ ਮਹਿਲਾ ਦੇ ਪੇਟ ਅਤੇ ਗਰਦਨ `ਤੇ ਚਾਕੂ ਜਾਂ ਕਿਸੇ ਹੋਰ ਤੇਜ਼ਧਾਰ ਚੀਜ਼ ਨਾਲ ਕੀਤੇ ਗਏ ਕਈ ਜ਼ਖ਼ਮ ਸਨ ।

ਹੋਰ ਕੀ ਦੱਸਿਆ ਪੁਲਸ ਨੇ

ਤੇਲੰਗਾਨਾ ਪੁਲਸ ਨੇ ਕਿਹਾ ਕਿ ਕਤਲ ਦੇ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ । ਜਦੋਂ ਪੁਲਸ ਅਧਿਕਾਰੀ ਤੋਂ ਉਨ੍ਹਾਂ ਖ਼ਬਰਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ `ਚ ਕਿਹਾ ਗਿਆ ਸੀ ਕਿ ਰੂਪਾ ਰੈਡੀ ਨੂੰ ਚਾਕੂ ਨਾਲ 27 ਵਾਰ ਮਾਰਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਸਨ ਪਰ ਸਹੀ ਗਿਣਤੀ ਦਾ ਪਤਾ ਪੋਸਟਮਾਰਟਮ (Postmortem) ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਜਿਸ ਦੀ ਉਡੀਕ ਕੀਤੀ ਜਾ ਰਹੀ ਹੈ । ਮ੍ਰਿਤਕ ਮਹਿਲਾ ਦੇ ਪੁੱਤਰ ਦੀ ਸ਼ਿਕਾਇਤ `ਤੇ ਕੋਂਡਾਮਾਲੇਪੱਲੀ ਪੁਲਸ ਸਟੇਸ਼ਨ `ਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ (Guilty student) ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ ।

Related Post

Instagram