post

Admin

(Chief Editor)

Sports

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਿਆ ਪਹਿਲਾ ਤਗਮਾ

post-img

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਿਆ ਪਹਿਲਾ ਤਗਮਾ

ਪੈਰਾ-ਪਾਵਰਲਿਫਟਰ ਝੰਡੂ ਕੁਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ

ਨਵੀਂ ਦਿੱਲੀ, 25 ਜੁਲਾਈ 2026 : ਹਾਲ ਹੀ ਵਿਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ (Commonwealth Games) ਵਿਚ ਭਾਰਤ ਦੇ ਪੈਰਾ ਪਾਵਰ ਲਿਫਟਰ ਵਲੋਂ ਭਾਰਤ ਦੀ ਝੋਲੀ ਵਿਚ ਪਹਿਲਾ ਤਮਗਾ (First medal) ਪਾ ਦਿੱਤਾ ਗਿਆ ਹੈ ।

ਕਿਸ ਪੈਰਾ ਪਾਵਰ ਲਿਫਟਰ ਨੇ ਜਿੱਤਿਆ ਹੈ ਤਮਗਾ

ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰ ਮੰਡਲ ਖੇਡਾਂ ਵਿਚ ਜੋ ਪੈਰਾ ਪਾਵਰ ਲਿਫਟਰ (Para power lifter) ਵਲੋਂ ਪਾਵਰ ਲਿਫਟਿੰਗ ਵਿਚ ਜਿੱਤ ਪ੍ਰਾਪਤ ਕਰਕੇ ਭਾਰਤ ਦੀ ਝੋਲੀ ਵਿਚ ਪਹਿਲਾ ਤਮਗਾ ਪਾਇਆ ਗਿਆ ਹੈ ਉਹ ਪਾਵਰ ਲਿਫਟਰ ਝੰਡੂ ਕੁਮਾਰ (Powerlifter Jhandu Kumar) ਹੈ । ਉਕਤ ਤਮਗਾ ਝੰਡੂ ਕੁਮਾਰ ਨੇ ਪੁਰਸ਼ਾਂ ਦੇ ਹੈਵੀਵੇਟ ਵਰਗ ਵਿਚ ਜਿੱਤਿਆ ਹੈ ਤੇ ਇਹ ਜਿਤਿਆ ਗਿਆ ਤਮਗਾ ਕਾਂਸੀਦ ਤਮਗਾ ਹੈ । ਬਿਹਾਰ ਦੇ ਇਸ ਝੰਡੂ ਕੁਮਾਰ ਨੇ 190 ਕਿਲੋਗ੍ਰਾਮ ਦੀ ਸਰਵੋਤਮ ਲਿਫਟ ਨਾਲ 130. 9 ਅੰਕ ਪ੍ਰਾਪਤ ਕੀਤੇ ਹਨ ।

ਪੁਰਸ਼ਾਂ ਅਤੇ ਔਰਤਾਂ ਦੇ ਲਾਈਟ ਵੇਟ ਪੈਰਾ ਪਾਵਰ ਲਿਫਟਿੰਗ ਵਿਚ ਭਾਰਤ ਤਮਗਾ ਜਿੱਤਣ ਤੋਂ ਗਿਆ ਸੀ ਰਹਿ

ਇਸ ਤੋਂ ਪਹਿਲਾਂ, ਭਾਰਤ ਪੁਰਸ਼ਾਂ ਅਤੇ ਔਰਤਾਂ ਦੇ ਲਾਈਟਵੇਟ ਪੈਰਾ-ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਤਗ਼ਮਾ ਜਿੱਤਣ ਤੋਂ ਖੁੰਝ ਗਿਆ । ਇਸ ਦੌਰਾਨ, ਜਾਦੂਮਣੀ ਸਿੰਘ ਨੇ ਮੁੱਕੇਬਾਜ਼ੀ ਵਿੱਚ ਜਿੱਤ ਦਰਜ ਕਰਕੇ `ਰਾਊਂਡ ਆਫ਼ 16` ਵਿੱਚ ਆਪਣੀ ਥਾਂ ਪੱਕੀ ਕੀਤੀ । ਲਾਨ ਬੋਲਜ਼ ਵਿੱਚ, ਪੁਤੁਲ ਸੋਨੋਵਾਲ ਨੇ ਲਗਾਤਾਰ ਆਪਣੀ ਦੂਜੀ ਜਿੱਤ ਦਰਜ ਕੀਤੀ ।

ਜੰਦੂ ਕੁਮਾਰ ਨੇ ਪਹਿਲੀ ਅਤੇ ਦੂਜੀ ਕੋਸਿ਼ਸ ਵਿਚ ਕਿੰਨੇ ਅੰਕ ਕੀਤੇ ਹਾਸਲ

ਗਰੁੱਪ-ਬੀ ਵਿੱਚ ਮੁਕਾਬਲਾ ਕਰਦਿਆਂ 28 ਸਾਲਾ ਜੰਦੂ ਕੁਮਾਰ ਨੇ ਆਪਣੀ ਪਹਿਲੀ ਕੋਸਿ਼ਸ਼ ਵਿੱਚ 181 ਕਿਲੋਗ੍ਰਾਮ ਅਤੇ ਦੂਜੀ ਕੋਸਿ਼ਸ਼ ਵਿੱਚ 190 ਕਿਲੋਗ੍ਰਾਮ ਭਾਰ ਚੁੱਕ ਕੇ 130.9 ਅੰਕ ਹਾਸਲ ਕੀਤੇ । ਉਸ ਨੇ ਆਪਣੀ ਤੀਜੀ ਕੋਸਿ਼ਸ਼ ਵਿੱਚ 196 ਕਿਲੋਗ੍ਰਾਮ ਭਾਰ ਚੁੱਕ ਕੇ ਬਰਮਿੰਘਮ 2022 ਖੇਡਾਂ ਦਾ ਰਿਕਾਰਡ ਤੋੜਨ ਦੀ ਕੋਸਿ਼ਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ । ਇਸ ਦੇ ਬਾਵਜੂਦ ਉਸ ਦਾ ਸਕੋਰ ਕਾਂਸੀ ਦਾ ਤਗਮਾ (Bronze medal) ਜਿੱਤਣ ਲਈ ਕਾਫ਼ੀ ਸੀ । ਨਾਈਜੀਰੀਆ ਦੇ ਰਿਲਵਾਨ ਇਦਰੀਸ ਨੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਇੰਗਲੈਂਡ ਦੇ ਮੈਥਿਊ ਹਾਰਡਿੰਗ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ।

Related Post

Instagram