

ਭਾਰਤ ਸਰਕਾਰ ਨੇ ਤਿਆਰ ਕੀਤੀ 12 ਗੈਂਗਸਟਰਾਂ ਦੀ ਸੂਚੀ ਨਵੀ਼ ਦਿੱਲੀ : ਭਾਰਤ ਸਰਕਾਰ ਨੇ ਅਜਿਹੇ 12 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਵਲੋਂ ਕਦੇ ਨਾ ਕਦੇ ਭਾਰਤ ਵਿਚ ਗੈਰ ਕਾਨੂੰਨੀ ਸਰਗਰਮੀਆਂ ਵਿਚ ਸਿੱਧੇ ਅਸਿੱਧੇ ਤੌਰ ਤੇ ਭੂਮਿਕਾ ਅਦਾ ਕੀਤੀ ਗਈ ਹੈ ਅਤੇ ਹਾਲ ਦੀ ਘੜੀ ਸੂਚੀ ਵਿਚ ਪਾਏ ਗਏ ਗੈਂਗਸਟਰ ਅਮਰੀਕਾ ਵਿਚ ਹਨ, ਜਿਸਦੇ ਚਲਦਿਆਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਵਲੋਂ ਵੀ ਆਪਣੇ ਦੌਰੇ ਦੌਰਾਨ ਗੈਂਗਸਟਰਾਂ ਖਿਲਾਫ਼ ਸਖ਼ਤ ਐਕਸ਼ਨ ਲੈਣ ਦੇ ਚਲਦਿਆਂ ਅਮਰੀਕੀ ਸਰਕਾਰ ਨੂੰ ਇਹ ਸੂਚੀ ਸੌਂਪੀ ਜਾ ਸਕਦੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ਤਿਆਰ ਕੀਤੀ ਗਈ 12 ਗੈਂਗਸਟਰਾਂ ਦੀ ਸੂਚੀ ਵਿਚ ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਵਰਗੇ ਗੈਂਗਸਟਰ ਤਾਂ ਸ਼ਾਮਲ ਹੀ ਹਨ । ਦੱਸਣਯੋਗ ਹੈ ਕਿ ਗੈਂਗਸਟਰਾਂ ਦੀ ਸੂਚੀ ਕਦੋਂ ਜਮ੍ਹਾਂ ਕਰਵਾਈ ਜਾਵੇਗੀ ਅਤੇ ਕਿਹੜੇ ਅਪਰਾਧੀਆਂ ਦੇ ਨਾਮ ਸ਼ਾਮਲ ਕੀਤੇ ਜਾਣਗੇ ਬਾਰੇ ਅਧਿਕਾਰਤ ਤੌਰ `ਤੇ ਕੁਝ ਨਹੀਂ ਕਿਹਾ ਗਿਆ ਹੈ । ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੇਂਦਰੀ ਏਜੰਸੀਆਂ ਕੋਲ ਪਹਿਲਾਂ ਹੀ ਉਨ੍ਹਾਂ ਅਪਰਾਧੀਆਂ ਦੀ ਸੂਚੀ ਹੈ ਜੋ ਵਿਦੇਸ਼ ਭੱਜ ਗਏ ਹਨ। ਪਿਛਲੇ ਹਫ਼ਤੇ, ਉਸਨੂੰ ਇੱਕ ਸੂਚੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਜਿਸ ਵਿੱਚ ਅਮਰੀਕਾ ਵਿੱਚ ਲੁਕੇ ਹੋਏ ਅਪਰਾਧੀਆਂ ਦੇ ਨਾਮ ਸ਼ਾਮਲ ਹੋਣਗੇ । ਅਨਮੋਲ ਦਾ ਨਾਮ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਵੀ ਆਇਆ ਸੀ, ਇਸ ਦੇ ਨਾਲ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀਆਂ ਤਾਰਾਂ ਗੋਲਡੀ ਬਰਾੜ ਨਾਲ ਜੁੜ ਗਈਆਂ । ਗੋਲਡੀ ਨੂੰ ਲਾਰੈਂਸ ਗੈਂਗ ਦਾ ਇੱਕ ਮਹੱਤਵਪੂਰਨ ਮੈਂਬਰ ਵੀ ਮੰਨਿਆ ਜਾਂਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.