ਬੱਚਿਆਂ ਨਾਲ ਪੋਰਨੋਗ੍ਰਾਫੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਇਕ ਵਿਅਕਤੀ ਗ੍ਰਿਫ਼ਤਾਰ
- by Admin
- July 17, 2025
ਬੱਚਿਆਂ ਨਾਲ ਪੋਰਨੋਗ੍ਰਾਫੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਇਕ ਵਿਅਕਤੀ ਗ੍ਰਿਫ਼ਤਾਰ ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ ਵਿਚ ਗੁਰਜੀਤ ਸਿੰਘ ਮੱੱਲ੍ਹੀ ਨਾਮ ਦੇ ਇਕ ਵਿਅਕਤੀ ਨੰੁ ਬੱਚਿਆਂ ਨਾਲ ਪੋਰਨੋਗ੍ਰਾਫੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਿਸ ਵਿਅਕਤੀ ਨੂੰ ਅਜਿਹਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਭਾਰਤੀ ਮੂਲ ਦਾ ਹੈ। ਉਕਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਯੂ. ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈ. ਸੀ. ਈ.) ਸੀਏਟਲ ਨੇ ਦਿੱਤੀ। ਗੁਰਜੀਤ ਸਿੰਘ ਮੱਲ੍ਹੀ ਦੀ ਗ੍ਰਿਫ਼ਤਾਰੀ ਤੇ ਰਾਜਨੀਤੀ ਹੋਈ ਗਰਮਾ ਗਰਮ ਗੁਰਜੀਤ ਸਿੰਘ ਮੱਲ੍ਹੀ ਜੋ ਕਿ ਭਾਰਤੀ ਮੂਲ ਦਾ ਹੈ ਤੇ ਖਾਸ ਤੌਰ ਤੇ ਪੰਜਾਬ ਦਾ ਰਹਿਣ ਵਾਲਾ ਹੈ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਦਿਖਾਈ ਦੇਣ ਦੇ ਚਲਦਿਆਂ ਹੋਰਨਾਂ ਰਾਜਨੀਤਕ ਪਾਰਟੀਆਂ ਭਾਜਪਾ ਅਤੇ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਆਈ. ਸੀ. ਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਗ੍ਰਿਫ਼ਤਾਰੀ ਬਾਰੇ ਪੋਸਟ ਕੀਤਾ ਅਤੇ ਲਿਖਿਆ ਕਿ ‘ਭਾਰਤੀ ਨਾਗਰਿਕ ਗੁਜਰੀਤ ਸਿੰਘ ਮੱਲ੍ਹੀ, ਨੂੰ ਡਬਲਯੂਏ (ਵਾਸ਼ਿੰਗਟਨ) ਵਿਚ ਇਕ ਸੰਯੁਕਤ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੱਲ੍ਹੀ `ਤੇ ਸਥਾਨਕ ਅਧਿਕਾਰੀਆਂ ਨੇ ਸੀ. ਐਸ. ਏ. ਐਮ. ਬੱਚਿਆਂ ਨਾਲ ਸਬੰਧਤ ਪੋਰਨੋਗ੍ਰਾਫ਼ੀ ਦਾ ਦੋਸ਼ ਵੀ ਲਗਾਇਆ ਹੈ।
