post

Jasbeer Singh

(Chief Editor)

National

ਭਾਰਤੀ ਪਾਸਪੋਰਟ ਮਜ਼ਬੂਤ ਹੁਣ ਨਾਲ ਮਿਲੇਗੀ ਹੁਣ 56 ਦੇਸ਼ਾਂ `ਚ ਵੀਜ਼ਾ ਫ੍ਰੀ ਐਂਟਰੀ

post-img

ਭਾਰਤੀ ਪਾਸਪੋਰਟ ਮਜ਼ਬੂਤ ਹੁਣ ਨਾਲ ਮਿਲੇਗੀ ਹੁਣ 56 ਦੇਸ਼ਾਂ `ਚ ਵੀਜ਼ਾ ਫ੍ਰੀ ਐਂਟਰੀ ਨਵੀਂ ਦਿੱਲੀ, 14 ਫਰਵਰੀ 2026 : ਭਾਰਤ ਦੇੇਸ਼ ਦੇ ਪਾਸਪੋਰਟ ਦੇ ਮਜ਼ਬੂਤੀ ਵੱਲ ਕਦਮ ਵਧਾਉਣ ਦੇ ਚਲਦਿਆਂ ਇਸਦੀ ਮਜ਼ਬੂਤੀ ਇੰਨੀ ਹੋ ਗਈ ਹੈ ਕਿ ਹੁਣ 56 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਮਿਲ ਸਕੇਗੀ। ਕਿਨਵੇਂ ਨੰਬਰ ਤੇ ਪਹੁੰਚਿਆ ਭਾਰਤੀ ਪਾਸਪੋਰਟ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਪਾਸਪੋਰਟ ਜਿਸਦੀ ਰੈਂਕਿੰਗ `ਚ ਸੁਧਾਰ ਹੋਇਆ ਹੈ ਦੇ ਚਲਦਿਆਂ ਲੇਟੈਸਟ ਹੇਨਲੇ ਪਾਸਪੋਰਟ ਇੰਡੈਕਸ (ਫਰਵਰੀ 2026) ਦੇ ਅਨੁਸਾਰ ਹੁਣ ਭਾਰਤ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ `ਚ 75ਵੇਂ ਸਥਾਨ `ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਸਾਲ ਦੀ ਸ਼ੁਰੂਆਤ `ਚ ਇਹ 80ਵੇਂ ਸਥਾਨ `ਤੇ ਸੀ, ਭਾਵ ਹਾਲ ਹੀ `ਚ ਇਸ ਵਿਚ 5 ਸਥਾਨਾਂ ਦਾ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ 2025 `ਚ ਇਹ 85ਵੇਂ ਸਥਾਨ `ਤੇ ਸੀ, ਜਿਸ ਨਾਲ ਕੁੱਲ ਮਿਲਾ ਕੇ 10 ਸਥਾਨਾਂ ਦੀ ਛਾਲ ਲੱਗੀ ਹੈ। ਰੈਕਿੰਗ ਕਿਸ ਗੱਲ ਦੇ ਆਧਾਰ ਹੁੰਦੀ ਹੈ ਪਾਸਪੋਰਟ ਹੇਠਲੇ ਇੰਡੈਕਸ ਦੁਨੀਆ ਭਰ ਦੇ ਲੱਗਭਗ 200 ਦੇਸ਼ਾਂ ਦੇ ਪਾਸਪੋਰਟ ਨੂੰ ਰੈਂਕ ਕਰਦਾ ਹੈ। ਇਹ ਰੈਂਕਿੰਗ ਇਸ ਗੱਲ `ਤੇ ਅਧਾਰਿਤ ਹੁੰਦੀ ਹੈ ਕਿ ਉਸ ਦੇਸ਼ ਦੇ ਪਾਸਪੋਰਟ ਧਾਰਕ ਕਿੰਨੇ ਦੇਸ਼ਾਂ `ਚ ਬਿਨਾਂ ਵੀਜ਼ਾ ਦੇ ਜਾਂ ਵੀਜ਼ਾ ਆਨ ਅਰਾਈਵਲ ਦੇ ਨਾਲ ਜਾ ਸਕਦੇ ਹਨ। ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ 56 ਦੇਸ਼ਾਂ `ਚ ਵੀਜ਼ਾ-ਫ੍ਰੀ ਜਾਂ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲਦੀ ਹੈ। ਇਸ ਇੰਡੈਕਸ `ਚ ਪਾਕਿਸਤਾਨੀ ਪਾਸਪੋਰਟ 97ਵੇਂ ਨੰਬਰ `ਤੇ ਹੈ। ਉਸਦੀ ਪੋਜੀਸ਼ਨ ਫਲਸਤੀਨ (91), ਨਾਰਥ ਕੋਰੀਆ (94) ਅਤੇ ਸੋਮਾਲੀਆ (96) ਤੋਂ ਵੀ ਹੇਠਾਂ ਹੈ।

Related Post

Instagram