
ਭਾਰਤੀ ਟੀਮ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ, ਪਹਿਲੀ ਵਿਕਟ ਡਿੱਗੀ
- by Jasbeer Singh
- November 22, 2024

ਭਾਰਤੀ ਟੀਮ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ, ਪਹਿਲੀ ਵਿਕਟ ਡਿੱਗੀ ਪਰਥ : ਭਾਰਤ ਨੇ ਸ਼ੁੱਕਰਵਾਰ ਨੂੰ ਪਰਥ ਸਟੇਡੀਅਮ ਵਿੱਚ ਆਸਟਰੇਲੀਆ ਖਿ਼ਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਲ ਗਿੱਲ ਦੇ ਬਿਨਾਂ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ ਕੀਤੀ ਹੈ । ਰੋਹਿਤ ਦੀ ਗੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਦੀ ਅਗਵਾਈ ਕਰ ਰਹੇ ਹਨ, ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਅਤੇ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ ਦੋਵਾਂ ਨੇ ਡੈਬਿਊ ਕੀਤਾ ਹੈ।ਬੁਮਰਾਹ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇੱਥੇ ਕੀ ਉਮੀਦ ਕਰਨੀ ਹੈ, ਪਹਿਲੇ ਸੈਸ਼ਨ ਤੋਂ ਬਾਅਦ ਵਿਕਟ ਤੇਜ਼ੀ ਨਾਲ ਡਿੱਗਦਾ ਹੈ, ਇਸ ਲਈ ਅਸੀਂ ਆਪਣੀ ਤਿਆਰੀ ’ਤੇ ਪੂਰਾ ਭਰੋਸਾ ਰੱਖਦੇ ਹਾਂ।ਮੈਚ ਦੀ ਸ਼ੁਰੂਆਤ ਦੇ ਕੁੱਝ ਹੀ ਸਮੇਂ ਬਾਅਦ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅੱਠ ਗੇਂਦਾਂ ਖੇਡਦਿਆਂ ਆਪਣੀ ਵਿਕਟ ਗਵਾ ਬੈਠੈ। ਇਸ ਦੌਰਾਨ ਉਹ ਕੋਈ ਰਨ ਨਹੀਂ ਬਣਾ ਸਕੇ ।