ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ ਨਵੀਂ ਦਿੱਲੀ, 8 ਜਨਵਰੀ 2026 : ਸੈਫ ਫੁਟਸਾਲਚੈਂਪੀਅਨਸ਼ਿਪ 2026 ਤੇ ਸੈਫ ਮਹਿਲਾ ਫੁਟਸਾਲ ਚੈਂਪੀਅਨਸ਼ਿ 2026 ਲਈ ਭਾਰਤੀ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਹੋਣਗੇ ਥਾਈਲੈਂਡ ਦੇ ਨੋਂਥਾਸ਼ੁਰਰੀ ਵਿਚ ਇਕੱਠੇ ਦੋਵੇਂ ਟੂਰਨਾਮੈਂਟ ਇਸ ਮਹੀਨੇ ਦੇ ਆਖਿਰ ਵਿਚ ਥਾਈਲੈਂਡ ਦੇ ਨੋਂਥਾਸ਼ੁਰਰੀ ਵਿਚ ਇਕੱਠੇ ਹੋਣਗੇ । ਫੁਟਸਾਲ ਟਾਈਗਰਸ ਤੇ ਫੁਟਸਾਲ ਟਾਈਗ੍ਰੇਸ, ਦੋਵਾਂ ਵਿਚ 14-14 ਖਿਡਾਰੀ ਹਨ। ਈਰਾਨੀ ਰੇਜਾ ਕੋਡਰੀ ਦੀ ਅਗਵਾਈ ਵਾਲੀ ਪੁਰਸ਼ ਟੀਮਮਤੇ ਭਾਰਤੀ ਜੋਸ਼ੂਆ ਵਾਜ ਦੀ ਅਗਵਾਈ ਵਾਲੀ ਮਹਿਲਾ ਟੀਮ ਨੇ ਪਹਿਲੇ ਸੈਫ ਫੁਟਸਾਲ ਟੂਰਨਾਮੈਂਟ ਲਈ ਥਾਈਲੈਂਡ ਜਾਣ ਤੋਂ ਪਹਿਲਾਂ ਬੈਂਗਲੁਰੂ ਵਿਚ ਇਕੱਠੇ ਟਰੇਨਿੰਗ ਕੈਂਪ ਕੀਤਾ। ਸੈਫ ਫੁਟਸਾਲ ਚੈਂਪੀਅਨਸ਼ਿਪ 14 ਤੋਂ 26 ਜਨਵਰੀ ਤੱਕ ਹੋਵੇਗਾ ਜਦਕਿ ਮਹਿਲਾ ਚੈਂਪੀਅਨਸ਼ਿਪ 13 ਤੋਂ 25 ਜਨਵਰੀ ਤੱਕ ਹੋਵੇਗੀ।
