
ਅਮਰੀਕਾ ਵੀਜ਼ਾ ਪ੍ਰਾਪਤ ਭਾਰਤੀ ਬਿਨਾਂ ਵੀਜ਼ਾ ਆ ਸਕਦੇ ਹਨ ਅਮਰੀਕੀ ਦੇਸ਼ ਅਰਜਨਟੀਨਾ
- by Jasbeer Singh
- August 28, 2025

ਅਮਰੀਕਾ ਵੀਜ਼ਾ ਪ੍ਰਾਪਤ ਭਾਰਤੀ ਬਿਨਾਂ ਵੀਜ਼ਾ ਆ ਸਕਦੇ ਹਨ ਅਮਰੀਕੀ ਦੇਸ਼ ਅਰਜਨਟੀਨਾ ਨਵੀਂ ਦਿੱਲੀ, 28 ਅਗਸਤ 2025 : ਜਿਨ੍ਹਾਂ ਵੀ ਭਾਰਤੀ ਵਿਅਕਤੀਆਂ ਦੇ ਕੋਲ ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦਾ ਵੀਜ਼ਾ ਹੈ ਉਨ੍ਹਾਂ ਲਈ ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਨੇ ਆਪਣੇ ਦੇਸ਼ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਦੀ ਆਗਿਆ ਦੇਣ ਦਾ ਐਲਾਨ ਕੀਤਾ ਹੈ । ਕੀ ਦੱਸਿਆ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕੈਸੀਨੋ ਨੇ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕੈਸੀਨੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜਨਟੀਨਾ ਨੇ ਅਮਰੀਕੀ ਵੀਜ਼ਾ ਹੋਣ ਵਾਲੇ ਭਾਰਤੀ ਨਾਗਰਿਕਾਂ ਲਈ ਦਾਖ਼ਲਾ ਨਿਯਮਾਂ ਵਿੱਚ ਢਿੱਲ ਦਿੱਤੀ ਹੈ।ਉਨ੍ਹਾਂ ਅੱਗੇ ਇਹ ਵੀ ਲਿਖਿਆ ਕਿ ਅਰਜਨਟੀਨਾ ਸਰਕਾਰ ਨੇ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਦੇਸ਼ ਵਿੱਚ ਦਾਖ਼ਲ ਹੋਣਾ ਆਸਾਨ ਬਣਾ ਦਿੱਤਾ ਹੈ ਜਿਨ੍ਹਾਂ ਕੋਲ ਅਮਰੀਕੀ ਵੀਜ਼ਾ ਹੈ। ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਇੱਕ ਪ੍ਰਸਤਾਵ ਦੇ ਅਨੁਸਾਰ, ਹੁਣ ਭਾਰਤੀ ਨਾਗਰਿਕਾਂ ਜਿਨ੍ਹਾਂ ਕੋਲ ਅਮਰੀਕੀ ਸੈਲਾਨੀ ਵੀਜ਼ਾ ਹੈ, ਨੂੰ ਅਰਜਨਟੀਨਾ ਲਈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਭਾਰਤ ਅਤੇ ਅਰਜਨਟੀਨਾ ਦੋਵਾਂ ਲਈ ਬਹੁਤ ਚੰਗੀ ਖ਼ਬਰ ਹੈ।