post

Jasbeer Singh

(Chief Editor)

National

ਤੇਲੰਗਾਨਾ ਦੇ ਸਰਕਾਰੀ ਹਸਪਤਾਲ `ਚ ਕੁੱਤੇ ਨੇ ਲਾਸ਼ ਨੂੰ ਨੋਚਿਆ

post-img

ਤੇਲੰਗਾਨਾ ਦੇ ਸਰਕਾਰੀ ਹਸਪਤਾਲ `ਚ ਕੁੱਤੇ ਨੇ ਲਾਸ਼ ਨੂੰ ਨੋਚਿਆ ਹੈਦਰਾਬਾਦ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਮਹਿਬੂਬਨਗਰ ਜਿਲੇ ਵਿਖੇ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਕੁੱਤੇ ਵਲੋਂ ਲਾਸ਼ ਦਾ ਹਿੱਸਾ ਨੋਚਣ ਦਾ ਪਤਾ ਚੱਲਿਆ ਹੈ। ਕੀ ਸੀ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮਹਿਬੂਬਨਗਰ ਜਿ਼ਲੇ `ਚ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ `ਚ ਇਕ ਕੁੱਤੇ ਨੇ ਇਕ ਵਿਅਕਤੀ ਦੀ ਲਾਸ਼ ਦਾ ਜੋ ਇਕ ਹਿੱਸਾ ਨੋਚ ਕੇ ਕੱਢ ਲਿਆ ਸੀ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ 4 ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ । ਪੁਲਸ ਨੇ ਦੱਸਿਆ ਕਿ ਝੀਲ `ਚ ਡੁੱਬਣ ਕਾਰਨ ਮਾਰੇ ਗਏ ਇਸ ਵਿਅਕਤੀ ਦੀ ਲਾਸ਼ ਨੂੰ ਸੋਮਵਾਰ ਸਵੇਰੇ ਜ਼ਿਲੇ ਦੇ ਜਾਡਚੇਰਲਾ ਕਸਬੇ ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾਘਰ `ਚ ਪਹੁੰਚਾਇਆ ਗਿਆ ਸੀ । ਕੀ ਆਖਣਾ ਹੈ ਪੁਲਸ ਦਾ ਵਾਰਡ ਬੁਆਏ ਨੇ ਮੁਰਦਾਘਰ ਨੂੰ ਤਾਲਾ ਲਗਾ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੇ ਅੰਦਰ ਇਕ ਕੁੱਤਾ ਦੇਖਿਆ ਅਤੇ ਫਿਰ ਉਸ ਨੂੰ ਭਜਾ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਭਜਾਏ ਜਾਣ ਤੋਂ ਪਹਿਲਾਂ ਕੁੱਤੇ ਨੇ ਫ਼ਰਸ਼ `ਤੇ ਪਈ ਲਾਸ਼ ਦਾ ਇਕ ਹਿੱਸਾ ਨੋਚ ਲਿਆ। ਪੁਲਸ ਮੁਤਾਬਕ ਮੁਰਦਾਘਰ `ਚ ਰੱਖਿਆ ਫਰੀਜ਼ਰ ਕਥਿਤ ਤੌਰ `ਤੇ ਖ਼ਰਾਬ ਸੀ ਅਤੇ ਲਾਸ਼ ਸੁੱਜ ਗਈ ਸੀ, ਇਸ ਲਈ ਉਹ `ਫਰੀਜ਼ਰ` `ਚ ਵੜ ਨਹੀਂ ਰਹੀ ਸੀ ।

Related Post

Instagram