ਆਨ-ਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ ਨਵੀਂ ਦਿੱਲੀ, 5 ਮਾਰਚ 2026 : ਦੁਬਈ ਨਾਲ ਜੁੜੇ ਆਨ-ਲਾਈਨ ਕ੍ਰਿਕਟ ਸੱਟੇਬਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਵੀ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ਪੱਛਮੀ ਵਿਹਾਰ ਇਲਾਕੇ `ਚ ਦੁਬਈ ਨਾਲ ਜੁੜੇ ਇਕ ਗੈਰ-ਕਾਨੂੰਨੀ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਨਾਲ ਸਬੰਧਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਗੁਪਤ ਸੂਚਨਾ `ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਲੰਘੇ ਿਦਿਨਾਂ ਪੱਛਮੀ ਵਿਹਾਰ ਸਥਿਤ ਇਕ ਫਲੈਟ `ਤੇ ਛਾਪਾ ਮਾਰਿਆ, ਜਿਸ ਵਿਚ 4 ਵਿਅਕਤੀ ਇਕ ਐਪ ਰਾਹੀਂ ਆਨ-ਲਾਈਨ ਕ੍ਰਿਕਟ ਸੱਟੇਬਾਜ਼ੀ ਵਿਚ ਸਰਗਰਮ ਰੂਪ `ਚ ਸ਼ਾਮਲ ਮਿਲੇ । ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮੌਕੇ `ਤੇ ਹੀ ਫੜ ਲਿਆ ਗਿਆ । ਕੌਣ ਹੈ ਚਾਰੋਂ ਜਣੇ ਪੁਲਸ ਵਲੋਂ ਆਨ-ਲਾਈਨ ਸੱਟੇਬਾਜੀ ਮਾਮਲੇ ਨਾਲ ਜੁੜੇ ਗਿਰੋਹ ਦੇ ਜਿਨ੍ਹਾਂ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਦੀਪਾਂਸ਼ੂ ਸਰਦਾਨਾ (32), ਐਰਿਕ ਗਿਰੀ (25), ਰਮਨਪ੍ਰੀਤ (22) ਤੇ ਹਰਜਿੰਦਰ (24) ਵਜੋਂ ਹੋਈ ਹੈ। ਇਸ ਤੋਂ ਇਲਾਵਾ ਫਲੈਟ `ਚੋਂ 7 ਮੋਬਾਈਲ ਫ਼ੋਨ, 3 ਲੈਪਟਾਪ, 6 ਏ. ਟੀ. ਐੱਮ. ਕਾਰਡ, 11 ਸਿਮ ਕਾਰਡ, 6 ਬੈਂਕ ਪਾਸਬੁੱਕਸ, ਇਕ ਅਕਾਊਂਟਸ ਰਜਿਸਟਰ ਅਤੇ ਕਿਰਾਏ ਦੇ ਸਮਝੌਤੇ ਦੀ ਕਾਪੀ ਬਰਾਮਦ ਕੀਤੀ ਗਈ ।
