ਮਾਂ ਦੋ ਬੱਚਿਆਂ ਸਮੇਤ ਨਦੀ `ਚ ਛਾਲ ਮਾਰਨ ਕਾਰਨ ਮਾਸੂਮਾਂ ਦੀ ਮੌਤ ਸੁਲਤਾਨਪੁਰ ਲੋਧੀ, 7 ਮਈ 2026 : ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਇਕ ਮਾਂ ਵਲੋਂ ਅਪਣੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ’ਚ ਛਾਲ ਮਾਰ ਦਿਤੀ ਗਈ ਹੈ । ਕੌਣ ਹੈ ਇਹ ਮਾਸੂਮ ਬੱਚਿਆਂ ਦੀ ਮਾਂ ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ ਜੋ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਨਦੀ ਵਿਚ ਇਕ ਮਾਂ ਵਲੋਂ ਛਾਲ ਮਾਰੀ ਗਈ ਹੈ ਦੀ ਪਛਾਣ ਸਿਮਰਨ ਕੌਰ ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ ਦੇ ਤੌਰ ਤੇ ਹੋਈ ਹੈ। ਜਾਣਕਾਰੀ ਅਨੁਸਾਰ ਮਹਿਲਾ ਵਲੋਂ ਅਜਿਹਾ ਭਿਆਨਕ ਕਦਮ ਮਾਨਸਿਕ ਤਣਾਅ ਹੇਠ ਆ ਕੇ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ । ਉਸ ਨੇ ਅਪਣੇ ਦੋ ਮਾਸੂਮ ਪੁੱਤਰਾਂ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ ’ਚ ਛਾਲ ਮਾਰ ਦਿਤੀ । ਦੋਵੇਂ ਬੱਚਿਆਂ ਵਿਚੋਂ ਇਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ । ਮਾਂ ਨੂੰ ਬਚਾ ਲਿਆ ਗਿਆ ਪਰ ਬੱਚਿਆਂ ਦੀ ਮੌਤ ਹੋ ਗਈ । ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਿਲਹਾਲ ਪੁਲਸ ਵਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਹਰ ਪੱਖ ਤੋਂ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ।
