post

Jasbeer Singh

(Chief Editor)

Sports

ਅੰਤਰ ਜ਼ਿਲ੍ਹਾ ਫ੍ਰੀ ਸਟਾਈਲ ਅੰਡਰ-14 ਅਤੇ 19 ਲੜਕਿਆਂ ਵਿੱਚ ਓਵਰਆਲ ਟਰਾਫ਼ੀ ਜ਼ਿਲ੍ਹਾ ਪਟਿਆਲਾ ਦੇ ਨਾਮ

post-img

ਅੰਤਰ ਜ਼ਿਲ੍ਹਾ ਫ੍ਰੀ ਸਟਾਈਲ ਅੰਡਰ-14 ਅਤੇ 19 ਲੜਕਿਆਂ ਵਿੱਚ ਓਵਰਆਲ ਟਰਾਫ਼ੀ ਜ਼ਿਲ੍ਹਾ ਪਟਿਆਲਾ ਦੇ ਨਾਮ ਸਮੂਹ ਪਹਿਲਵਾਨਾਂ ਨੇ ਖੇਡ ਭਾਵਨਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਟੂਰਨਾਮੈਂਟ ਖੇਡਿਆ: ਚਰਨਜੀਤ ਸਿੰਘ ਭੁੱਲਰ ਅਬਜ਼ਰਵਰ ਕਮ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ ਅੰਡਰ-19 ਫ੍ਰੀ ਸਟਾਈਲ ਦੇ 61 ਅਤੇ 92 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਪਹਿਲਵਾਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਪਟਿਆਲਾ 21 ਸਤੰਬਰ : 17 ਤੋਂ 21 ਸਤੰਬਰ ਤੱਕ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਹੋਈਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਫ੍ਰੀ ਸਟਾਈਲ ਕੁਸ਼ਤੀ ਮੁਕਾਬਲੇ ਸੰਪੰਨ ਹੋ ਗਏ ਹਨ। ਇਸ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆਂ ਨੂੰ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ, ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜ਼ਿਲ੍ਹਾ ਪਟਿਆਲਾ ਡਾ: ਦਲਜੀਤ ਸਿੰਘ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ ਨੇ ਵਧਾਈਆਂ ਦਿੱਤੀਆਂ। ਟੂਰਨਾਮੈਂਟ ਦੇ ਅਬਜ਼ਰਵਰ ਅਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਨੇ ਸਮੂਹ ਸਹਿਯੋਗ ਦੇਣ ਵਾਲੇ ਸਰੀਰਕ ਸਿੱਖਿਆ ਦੇ ਅਧਿਆਪਕਾਂ, ਪਹਿਲਵਾਨਾਂ ਦੇ ਕੋਚ ਸਾਹਿਬਾਨ ਅਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ। ਉਹਨਾਂ ਕਿਹਾ ਕਿ ਇਸ ਟੂਰਨਾਮੈਂਟ ਦਿ ਵਿੱਚ ਆਪਣੇ-ਆਪਣੇ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੈਸ਼ਨਲ ਪੱਧਰ ਦੀਆਂ ਸਕੂਲ ਖੇਡਾਂ ਵਿੱਚ ਭਾਗ ਲੈਣਗੇ। ਉਹਨਾਂ ਇਹ ਵੀ ਕਿਹਾ ਕਿ ਟੂਰਨਾਮੈਂਟ ਦਾ ਸਮੁੱਚਾ ਆਯੋਜਨ ਵਿਭਾਗ ਵੱਲੋਂ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਮੈਡਲ ਅਤੇ ਓਵਰਆਲ ਚੰਗਾ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਨਤੀਜੇ: 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਦੇ ਕੁਸ਼ਤੀ ਫ੍ਰੀ ਸਟਾਈਲ ਅੰਡਰ 19 ਲੜਕਿਆਂ ਦੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਜੁਨ ਜ਼ਿਲ੍ਹਾ ਜਲੰਧਰ, 61 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਸ਼ਦੀਪ ਸਿੰਘ ਜ਼ਿਲ੍ਹਾ ਪਟਿਆਲਾ, 65 ਕਿਲੋਗ੍ਰਾਮ ਭਾਰ ਵਰਗ ਵਿੱਚ ਰਾਹੁਲ ਜ਼ਿਲ੍ਹਾ ਸੰਗਰੂਰ, 70 ਕਿਲੋਗ੍ਰਾਮ ਭਾਰ ਵਰਗ ਵਿੱਚ ਉਦੈ ਸ਼ਰਮਾ ਜ਼ਿਲ੍ਹਾ ਅੰਮ੍ਰਿਤਸਰ, 74 ਕਿਲੋਗ੍ਰਾਮ ਭਾਰ ਵਰਗ ਵਿੱਚ ਅਭਿਨਵ ਜ਼ਿਲ੍ਹਾ ਅੰਮ੍ਰਿਤਸਰ, 79 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਖਿਲ ਲੋਸਿਸ ਜ਼ਿਲ੍ਹਾ ਗੁਰਦਾਸਪੁਰ, 86 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਹੰਮਦ ਅਨਸ ਜ਼ਿਲ੍ਹਾ ਮਲੇਰਕੋਟਲਾ, 92 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰਗਟ ਗੋਰਸੀ ਜ਼ਿਲ੍ਹਾ ਪਟਿਆਲਾ, 97 ਕਿਲੋਗ੍ਰਾਮ ਭਾਰ ਵਰਗ ਵਿੱਚ ਮਨਵਾਜ ਜ਼ਿਲ੍ਹਾ ਸੰਗਰੂਰ ਅਤੇ 125 ਕਿਲੋਗ੍ਰਾਮ ਭਾਰ ਵਰਗ ਵਿੱਚ ਕੰਵਰਯੋਧ ਸਿੰਘ ਲਾਲੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Related Post