post

Jasbeer Singh

(Chief Editor)

Latest update

ਆਈਪੀਐੱਲ: ਸਨਰਾਈਜ਼ਰਜ਼ ਹੈਦਰਾਬਾਦ ਦੀ ਰੋਮਾਂਚਕ ਜਿੱਤ UPDATED AT

post-img

ਸਨਰਾਈਜ਼ਰਜ਼ ਹੈਦਰਾਬਾਦ ਨੇ ਨਿਤੀਸ਼ ਰੈੱਡੀ ਤੇ ਟਰੈਵਿਸ ਹੈੱਡ ਦੇ ਨੀਮ ਸੈਂਕੜਿਆਂ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਆਈਪੀਐੱਲ ਮੈਚ ’ਚ ਰਾਜਸਥਾਨ ਰੌਇਲਜ਼ ਨੂੰ ਇੱਕ ਦੌੜ ਨਾਲ ਹਰਾ ਦਿੱਤਾ। ਰਾਜਸਥਾਨ ਟੀਮ ਜਿੱਤ ਲਈ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 7 ਵਿਕਟਾਂ ਗੁਆ ਕੇ 200 ਦੌੜਾਂ ਹੀ ਬਣਾ ਸਕੀ। ਹਾਲਾਂਕਿ ਸਲਾਮੀ ਬੱਲਬਾਜ਼ ਯਸ਼ਸਵੀ ਜੈਸਵਾਲ ਨੇ 67 ਦੌੜਾਂ ਤੇ ਮੱਧਕ੍ਰਮ ’ਚ ਰਯਾਨ ਪਰਾਗ ਨੇ 77 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਉਹ ਸਫਲ ਨਾ ਹੋ ਸਕੇ। ਟੀਮ ਲਈ ਰੋਵਮੈਨ ਪਾਵੇਲ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਹੈਦਰਾਬਾਦ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਤਿੰਨ ਜਦਕਿ ਪੈਟ ਕਮਿਨਸ ਤੇ ਟੀ. ਨਟਰਾਜਨ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸਨਰਾਈਜਰਜ਼ ਹੈਦਰਾਬਾਦ ਨੇ ਸਲਾਮੀ ਬੱਲੇਬਾਜ਼ ਟਰੈਵਿਸ (58 ਦੌੜਾਂ) ਤੇ ਨਿਤੀਸ਼ ਰੈੱਡੀ (76 ਦੌੜਾਂ) ਦੇ ਨੀਮ ਸੈਂਕੜਿਆਂ ਅਤੇ ਹੈਨਰਿਕ ਕਲਾਸਨ ਦੀਆਂ ਤੇਜ਼ਤਰਾਰ 42 ਦੌੜਾਂ ਸਦਕਾ 20 ਓਵਰਾਂ ’ਚ 3 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਵੱਲੋਂ ਆਵੇਸ਼ ਖ਼ਾਨ ਨੇ 2 ਵਿਕਟਾਂ ਲਈ ਜਦਕਿ ਸੰਦੀਪ ਸ਼ਰਮਾ ਨੂੰ ਇੱਕ ਵਿਕਟ ਮਿਲੀ।

Related Post