ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤੇ ਹਮਲਾ ਕਰਕੇ ਕੀਤਾ ਧੂੰਆਂ ਧੂੰਆਂ ਨਵੀਂ ਦਿੱਲੀ, 28 ਫਰਵਰੀ 2026 : ਇਜਰਾਇਲ ਵਲੋਂ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ ਵੇਲੇ ਹੀ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹਮਲੇ ਕਰਕੇ ਧੂੰਆਂ ਧੂੰਆਂ ਕਰ ਦਿੱਤਾ ਗਿਆ ਹੈ। ਇਜਰਾਇਲ ਰਖਿਆ ਬਲਾਂ ਨੇ ਹਮਲੇ ਨੂੰ ਕੀ ਦੱਸਿਆ ਮਿਲੀ ਜਾਣਕਾਰੀ ਮੁਤਾਬਕ ਇਜ਼ਰਾਈਲ ਰੱਖਿਆ ਬਲਾਂ ਨੇ ਈਰਾਨ `ਤੇ ਹਮਲੇ ਨੂੰ "ਰੋਕਥਾਮ ਹਮਲਾ" ਦੱਸਿਆ । ਤਹਿਰਾਨ ਸਮੇਤ ਕਈ ਸ਼ਹਿਰਾਂ ਵਿੱਚ ਧਮਾਕੇ ਸੁਣੇ ਗਏ ਅਤੇ ਹਵਾਈ ਹਮਲੇ ਦੇ ਸਾਇਰਨ ਵੱਜੇ। ਹਮਲੇ ਤੋਂ ਬਾਅਦ ਈਰਾਨ ਨੇ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਹੈ। ਇਜ਼ਰਾਈਲ ਵਿੱਚ ਹਵਾਈ ਹਮਲੇ ਦੇ ਸਾਇਰਨ ਅਜੇ ਵੀ ਵੱਜ ਰਹੇ ਹਨ। ਸੰਵੇਦਨਸ਼ੀਲ ਖੇਤਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ । ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਈਰਾਨ ਨੇ ਹਮਲੇ ਤੋਂ ਬਾਅਦ ਸੁਪਰੀਮ ਲੀਡਰ ਨੂੰ ਭੇਜਿਆ ਸੁਰੱਖਿਅਤ ਥਾਂ ਤੇ ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ `ਤੇ ਹਮਲਾ ਕਰ ਦਿੱਤਾ ਹੈ। ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ ਹੋਏ ਹਮਲਿਆਂ ਤੋਂ ਬਾਅਦ ਸ਼ਹਿਰਾਂ `ਤੇ ਧੂੰਏਂ ਦਾ ਸੰਘਣਾ ਗੁਬਾਰ ਦਿਖਾਈ ਦੇ ਰਿਹਾ ਹੈ । ਇਜ਼ਰਾਈਲੀ ਹਮਲੇ ਤੋਂ ਬਾਅਦ, ਈਰਾਨ ਦੇ ਸੁਪਰੀਮ ਲੀਡਰ ਖਮੇਨੀ ਨੂੰ ਸੁਰੱਖਿਅਤ ਸਥਾਨ `ਤੇ ਭੇਜ ਦਿੱਤਾ ਗਿਆ ਹੈ ।
