
ਜਰਨੈਲ ਸਿੰਘ ਮੰਨੂ ਨੇ ਸਾਂਭਿਆ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਵਜੋਂ ਅਹੁਦਾ
- by Jasbeer Singh
- March 20, 2025

ਜਰਨੈਲ ਸਿੰਘ ਮੰਨੂ ਨੇ ਸਾਂਭਿਆ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਵਜੋਂ ਅਹੁਦਾ - ਵਿਧਾਇਕ ਗੁਰਲਾਲ ਘਨੌਰ ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ ਸ਼ਿਰਕਤ ਘਨੌਰ : ਆਮ ਆਦਮੀ ਪਾਰਟੀ ਵੱਲੋਂ ਪਾਰਟੀ ਨਾਲ ਪੁਰਾਣੇ ਜੁੜੇ ਵਾਲੰਟੀਅਰਾਂ ਨੂੰ ਵੱਖ-ਵੱਖ ਮਹਿਕਮਿਆਂ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤਹਿਤ ਹੀ ਪਾਰਟੀ ਦੇ ਪੁਰਾਣੇ ਜੁਝਾਰੂ ਆਗੂ ਜਰਨੈਲ ਸਿੰਘ ਮੰਨੂ ਨੂੰ ਮਾਰਕੀਟ ਕਮੇਟੀ ਘਨੌਰ ਦਾ ਚੈਅਰਮੈਨ ਲਗਾਇਆ ਗਿਆ। ਜਿਨ੍ਹਾਂ ਨੇ ਅੱਜ ਇੱਕ ਸਮਾਗਮ ਰੱਖ ਕੇ ਵਾਹਿਗੁਰੂ ਦਾ ਉਟ ਆਸਰਾ ਲੈਂਦਿਆਂ ਅਰਦਾਸ ਕਰਵਾ ਕੇ ਆਪਣੀ ਚੇਅਰਮੈਨੀ ਦੀ ਅਹੁਦੇਦਾਰੀ ਨੂੰ ਜੁਆਇੰਨ ਕੀਤਾ। ਜਿਸ ਵਿਚ ਹਲਕਾ ਵਿਧਾਇਕ ਗੁਰਲਾਲ ਘਨੌਰ, ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਜ਼ਿਲਾ ਦਿਹਾਤੀ ਦੇ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਅਸ਼ੋਕ ਸਿਰਸਵਾਲ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਹਨੀ ਮਾਹਲਾ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ, ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ ਸਨੌਰ, ਵੀਰਪਾਲ ਕੌਰ ਜ਼ਿਲ੍ਹਾ ਇੰਪਰੁਵਮੈਂਟ ਟਰੱਸਟ ਮੈਬਰ ਅਤੇ ਪ੍ਰਧਾਨ ਜ਼ਿਲ੍ਹਾ ਮਹਿਲਾ ਵਿੰਗ, ਮੋਨਿਕਾ ਸ਼ਰਮਾ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਚੇਅਰਮੈਨ ਜਰਨੈਲ ਮੰਨੂ ਨੂੰ ਹਲਕਾ ਵਿਧਾਇਕਾਂ, ਚੇਅਰਮੈਨਾਂ, ਪਾਰਟੀ ਆਗੂਆਂ, ਵਲੰਟੀਅਰਾਂ ਅਤੇ ਵਰਕਰਾਂ ਨੇ ਫੁੱਲਾਂ ਦੇ ਹਾਰਾਂ ਨਾਲ ਅਤੇ ਰੰਗ ਬਿਰੰਗੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ। ਖਾਸ ਗੱਲ ਰਹੀ ਹੈ ਕਿ ਰਿਸ਼ਤੇਦਾਰਾਂ ਵੱਲੋਂ ਪੈਸਿਆਂ ਵਾਲੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਨੇ ਕਿਹਾ ਕਿ ਜਰਨੈਲ ਮੰਨੂ ਇੱਕ ਮਿਹਨਤੀ ਆਗੂ ਹਨ ਅਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਮਿਹਨਤ ਕਰਨ ਵਾਲਿਆਂ ਦਾ ਮੁੱਲ ਪਾਇਆ ਹੈ, ਜਿਸ ਦੀ ਤਾਜ਼ਾ ਮਿਸਾਲ ਜਰਨੈਲ ਮੰਨੂ ਨੂੰ ਮਾਰਕੀਟ ਕਮੇਟੀ ਘਨੌਰ ਦਾ ਚੇਅਰਮੈਨ ਲਾ ਕੇ ਦਿੱਤੀ ਹੈ। ਉਨਾਂ ਕਿਹਾ ਕਿ ਸਾਨੂੰ ਮੰਨੂ ਤੇ ਪੁਰਾ ਭਰੋਸਾ ਹੈ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਪੁਰਾਣੇ ਵਲੰਟੀਅਰ ਜਰਨੈਲ ਮੰਨੂ ਨੂੰ ਮਿਲੀ ਚੇਅਰਮੈਨੀ ਨਾਲ ਜਿਥੇ ਹੋਰ ਨੌਜਵਾਨਾਂ 'ਚ ਉਤਸ਼ਾਹ ਪੈਦਾ ਹੋਇਆ ਹੈ, ਉੱਥੇ ਹੀ ਹੋਰਨਾਂ ਵਾਲੰਟੀਅਰਾਂ 'ਚ ਵੀ ਪਾਰਟੀ ਪ੍ਰਤੀ ਵਿਸ਼ਵਾਸ਼ ਵਧਿਆ ਹੈ। ਇਸ ਦੌਰਾਨ ਨਵ ਨਿਯੁਕਤ ਚੇਅਰਮੈਨ ਜਰਨੈਲ ਮੰਨੂ ਨੇ ਕਿਹਾ ਕਿ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਮਿਲੀ ਜ਼ਿਮੇਵਾਰੀ ਨੂੰ ਮੈਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧੂਰੇ ਪਏ ਕੰਮਾਂ ਨੂੰ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਜੁਝਾਰੂ ਆਗੂ ਅਤੇ ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਘਨੌਰ, ਚੇਅਰਮੈਨ ਬਲਵਿੰਦਰ ਸਿੰਘ ਝਾੜਵਾ, ਪ੍ਰਦੀਪ ਸਿੰਘ ਜੋਸਨ, ਅਮਨਦੀਪ ਸਿੰਘ ਜੋਲਾ, ਜਸਵਿੰਦਰ ਸਿੰਘ, ਸੀਨੀਅਰ ਆਗੂ ਇੰਦਰਜੀਤ ਸਿੰਘ ਸਿਆਲੂ, ਸਰਪੰਚ ਪਿੰਦਰ ਸੇਖੋਂ, ਸੀਨੀਅਰ ਆਗੂ ਹੈਪੀ ਰਾਮਪੁਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਇਕਬਾਲ ਸਿੰਘ ਹਰਪਾਲਪੁਰ, ਬਲਾਕ ਪ੍ਰਧਾਨ ਮੱਖਣ ਖਾਨ, ਮੇਵਾ ਸਿੰਘ ਹਰਪਾਲਪੁਰ, ਗੁਰਜੀਤ ਸਿੰਘ ਬਾਣਾ ਲਾਛੜੂ, ਅਵਤਾਰ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਮਹਿਦੂਦਾਂ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ ਲਾਛੜੂ, ਰਵੀ ਕਾਂਤ, ਸੋਨੂੰ ਸਲੇਮਪੁਰ, ਆਦਿ ਸਮੇਤ ਵੱਡੀ ਗਿਣਤੀ ਵਰਕਰ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.