
ਸੰਭੂ ਅਤੇ ਖਨੌਰੀ ਬਾਰਡਰ ਵਿਖੇ ਕਿਸਾਨਾਂ ਦੇ ਮੋਰਚੇ 13 ਮਹੀਨਿਆਂ ਬਾਅਦ ਪੁਲਸ ਨੇ ਚੁਕੇ : ਡਲੇਵਾਲ, ਪੰਧੇਰ ਸਮੇਤ ਸੈਂਕੜੇ
- by Jasbeer Singh
- March 20, 2025

ਗੱਲਬਾਤ ਅਸਫਲ ਸੰਭੂ ਅਤੇ ਖਨੌਰੀ ਬਾਰਡਰ ਵਿਖੇ ਕਿਸਾਨਾਂ ਦੇ ਮੋਰਚੇ 13 ਮਹੀਨਿਆਂ ਬਾਅਦ ਪੁਲਸ ਨੇ ਚੁਕੇ : ਡਲੇਵਾਲ, ਪੰਧੇਰ ਸਮੇਤ ਸੈਂਕੜੇ ਕਿਸਾਨ ਗ੍ਰਿਫ਼ਤਾਰ - ਸਵੇਰ ਤੱਕ ਸੰਭੂ ਅਤੇ ਖਨੌਰੀ ਬਾਰਡਰਾਂ 'ਤੇ ਦਿੱਲੀ ਨੂੰ ਜਾਣ ਦਾ ਰਸਤਾ ਹੋ ਜਾਵੇਗਾ ਸਾਫ - ਪੁਲਸ ਨਾਲ ਧੱਕਾ ਮੁੱਕੀ ਵਿਚ ਕਈ ਕਿਸਾਨਾਂ ਦੀਆਂ ਪੱਗਾਂ ਵੀ ਲਥੀਆਂ ਹਨ - ਸੰਭੂ ਅਤੇ ਖਨੌਰੀ ਬਾਰਡਰ ਵੱਲ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਹਜਾਰਾਂ ਪੁਲਸ ਕਰਮਚਾਰੀ ਹਨ ਤੈਨਾਤ - ਮੀਡੀਆ ਨੂੰ ਪੰਜ ਕਿਲੋਮੀਟਰ ਦੂਰ ਹੀ ਰੋਕਿਆ : ਪਟਿਆਲਾ, ਸੰਗਰੂਰ, ਮੋਹਾਲੀ ਸਮੇਤ ਸਮੁਚੀ ਮਾਲਵਾ ਬੈਲਟ ਵਿਚ ਇੰਟਰਨੈਟ ਸੇਵਾਵਾਂ ਬੰਦ ਪਟਿਆਲਾ : ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਬਿਨਾ ਕਿਸੇ ਸਿਟੇ ਦੇ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬ ਅੰਦਰ ਐਂਟਰੀ ਕਰਦਿਆਂ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਅਤੇ ਸੈਂਕਡੇ ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਮੋਰਚਾ ਤੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸਤੋ ਬਾਅਦ ਖਨੌਰੀ ਅਤੇ ਸੰਭੂ ਬਾਰਡਰ ਵਿਖੇ ਹਜਾਰਾਂ ਪੁਲਸ ਕਰਮਚਾਰੀਆਂ ਨਾਲ ਪਹੁੰਚ ਕੇ ਕਿਸਾਨਾਂ ਦੇ ਦੋਵੇਂ ਮੋਰਚਿਆਂ ਨੂੰ ਹਟਾ ਦਿੱਤਾ ਹੈ। ਦੂਸਰੇ ਪਾਸੇ ਹਰਿਆਣਾ ਵਾਲੇ ਪਾਸਿਓ ਵੀ ਪੁਲਸ ਦੀਆਂ ਦੋਵੇਂ ਮੋਰਚਿਆਂ 'ਤੇ ਇਕ ਦਰਜਨ ਤੋਂ ਵਧ ਕਿਸੇ ਅਣਸੁਖਾਵੀ ਘਟਨਾ ਨਾਲ ਨਿਪਟਿਆ ਜਾ ਸਕੇ । ਜਿਸ ਤਰ੍ਹਾ ਪੰਜਾਬ ਪੁਲਸ ਹਜਾਰਾਂ ਪੁਲਸ ਕਰਮਚਾਰੀਆਂ ਨਾਲ ਕਿਸਾਨਾ ਨੂੰ ਗ੍ਰਿਫ਼ਤਾਰ ਕਰਕੇ ਕਿਸਾਨਾ ਵਲੋ ਲਗਾਏ ਗਏ ਟੈਂਟ ਆਦਿ ਨੂੰ ਖਤਮ ਕਰ ਰਹੀ ਹੈ, ਉਸਤੋ ਸਪੱਸ਼ਟ ਹੈ ਕਿ 20 ਤਾਰੀਖ ਸਵੇਰ ਤੱਕ ਸੰਭੂ ਅਤੇ ਖਨੌਰੀ ਬਾਰਡਰ ਵਿਖੇ ਦਿੱਲੀ ਨੂੰ ਜਾਣ ਦਾ ਰਸਤਾ ਪੂਰੀ ਤਰ੍ਹਾ ਸਾਫ ਹੋ ਜਾਵੇਗਾ। ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੰਧੂ ਤੇ ਐਸਐਸਪੀ ਡਾ. ਨਾਨਕ ਸਿੰਘ ਨੇ ਆਖਿਆ ਹੈ ਕਿ ਹਰਿਆਣਾ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਹੈ ਅਤੇ ਬੈਰੀਕੇਟਿੰਗ ਵੀ ਹਟਾ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਅਤੇ ਵਪਾਰੀ ਵਰਗ ਨੂੰ ਰਾਹਤ ਮਿਲ ਸਕੇ। ਕਿਸਾਨਾਂ ਨੇ ਐਮਐਸਪੀ ਸਮੇਤ ਲਗਭਗ ਦਰਜਨ ਮੰਗਾਂ ਨੂੰ ਲੈ ਕੇ 13 ਫਰਵਰੀ 2024 ਨੂੰ ਦਿੱਲੀ ਜਾਣ ਤੋਂ ਰੋਕਣ ਉਪਰੰਤ ਸੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰ 'ਤੇ ਹੀ ਪੱਕੇ ਮੋਰਚੇ ਲਗਾ ਲਏ ਸਨ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਦਾ ਵਪਾਰੀ ਵਰਗ ਅਤੇ ਆਰਥਿਕਤਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਸੀ, ਜਿਸਦੇ ਚਲਦਿਆਂ ਅੱਜ ਪ੍ਰਮੁਖ ਕਿਸਾਨਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਖੇ ਕਿਸਾਨੀ ਮੰਗਾਂ ਲਈ ਸ਼ੁਰੂ ਹੋਏ ਕਿਸਾਨ ਮੋਰਚੇ ਲਗਭਗ 13 ਮਹੀਨਿਆਂ ਬਾਅਦ 19 ਮਾਰਚ 2025 ਨੂੰ ਦੇਰ ਰਾਤ ਜਬਰਦਸਤੀ ਹਟਾ ਦਿੱਤੇ ਗਏ ਹਨ ਅਤੇ ਸਾਰੀ ਰਾਤ ਪੰਜਾਬ, ਹਰਿਆਣਾ ਮੇਨ ਹਾਈਵੇ ਨੂੰ ਖੋਲਣ ਦੀ ਤਿਆਰੀ ਚਲ ਰਹੀ ਹੈ ਤੇ ਸਵੇਰ ਤੱਕ ਪੁਰੀ ਆਸ ਹੈ ਕਿ ਇਹ ਰਸਤੇ ਪੂਰੀ ਤਰ੍ਹਾਂ ਖੋਲ ਦਿੱਤੇ ਜਾਣਗੇ। ਲੰਘੇ ਕੱਲ ਤੋਂ ਹੀ ਪੁਲਸ ਪੂਰੀ ਤਰ੍ਹਾ ਹਰਕਤ ਵਿਚ ਸੀ, ਗ੍ਰਿਫ਼ਤਾਰ ਕੀਤੇ ਗਏ ਕਿਸਾਂਨਾਂ ਨੂੰ ਪਟਿਆਲਾ ਦੇ ਬਹਾਦਰਗੜ੍ਹ ਕਿਲੇ ਅੰਦਰ ਬੰਦ ਕਰ ਦਿੱਤਾ ਹੈ। ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਐਸਐਸਪੀ ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਦਰਜਨ ਦੇ ਕਰੀਬ ਸੀਨੀਅਰ ਪੁਲਸ ਅਧਿਕਾਰੀ, ਅਧਾ ਦਰਜਨ ਤੋਂ ਵਧ ਐਸਡੀਐਮ ਅਤੇ ਕਈ ਹੋਰ ਅਧਿਕਾਰੀ ਮੋਰਚੇ 'ਤੇ ਦੇਰ ਰਾਤ ਤੱਕ ਤੈਨਾਤ ਹਨ। ਮੀਡੀਆ ਨੂੰ ਪੰਜ ਕਿਲੋਮੀਟਰ ਦੂਰ ਰੋਕ ਲਿਆ ਗਿਆ ਹੈ। ਕਿਸਾਨਾਂ ਦੀਆਂ ਟ੍ਰੈਕਟਰ ਟਰਾਲੀਆਂ, ਟੈਂਟਾਂ ਨੂੰ ਪੱਕੇ ਕੈਬਿਨਾਂ ਨੂੰ ਵੱਡੇ ਵੱਡੇ ਹਾਈਡਰੇ, ਕਰੇਨਾਂ ਨਾਲ ਚੁੱਕ ਦਿੱਤਾ ਗਿਆ ਹੈ। ਦੋਵੇਂ ਬਾਰਡਰਾਂ 'ਤੇ 10 ਕਿਲੋਮੀਟਰ ਦੇ ਏਰੀਆ ਵਿਚ ਕਿਸੇ ਨੂੰ ਫੜਕਨ ਨਹੀ ਦਿੱਤਾ ਜਾ ਰਿਹਾ। ਭਾਰੀ ਪੁਲਸ ਫੋਰਸ ਦੀ ਅਗਵਾਈ ਵਿਚ ਕਿਸਾਨਾਂ ਵਲੋ ਇਕ ਸਾਲ ਤੋਂ ਲਗਾਏ ਹੋਏ ਸਮੁਚੇ ਟੈਂਟ ਆਦਿ ਨੂੰ ਪੁਰੀ ਤਰ੍ਹਾਂ ਨਸ਼ਟ ਕਰ ਦਿੰਤਾ ਗਿਆ ਹੈ ਅਤੇ ਖੜੀਆਂ ਟ੍ਰੈਕਟਰ ਟਰਾਲੀਆਂ ਨੂੰ ਪੁਲਿਸ ਨੇ ਆਪਣੇ ਕਬਜੇ ਵਿਚ ਲੈ ਲਿਆ ਹੈ । ਪਟਿਆਲਾ, ਸੰਗਰੂਰ, ਮੋਹਾਲੀ ਸਮੁਚੀ ਮਾਲਵਾ ਬੈਲਟ ਵਿਚ ਇੰਟਰਨੈੱਟ ਬੰਦ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ 'ਚ ਭਾਰੀ ਪੁਲੀਸ ਫੋਰਸ ਤਾਇਨਾਤ ਪਟਿਆਲਾ, ਸੰਗਰੂਰ, ਮੋਹਾਲੀ ਸਮੇਤ ਸਮੁਚੀ ਮਾਲਵਾ ਬੈਲਟ ਵਿਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਜਿਲਾ ਪਟਿਆਲਾ ਅਤੇ ਸੰਗਰੂਰ ਦੇ ਨੇੜਲੇ ਪਿੰਡਾਂ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸਦੇ ਨਾਲ ਹੀ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵੀ ਕਿਸਾਨ ਨੇਤਾ ਹੋਏ ਗ੍ਰਿਫ਼ਤਾਰ ਪੰਜਾਬ ਪੁਲਸ ਨੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵੀ ਕਿਸਾਨ ਲੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਜੋ ਆਉਣ ਵਾਲੇ ਕਲ ਵੀ ਕਿਸਾਨ ਕੀਤੇ ਜਾਮ ਵਗੈਰਾ ਨਾ ਲਗਾ ਸਕਣ। ਕਿਸਾਨਾਂ ਦੀ ਕਈ ਜਿਲਿਆਂ ਵਿਚ ਪੁਲਸ ਨੇ ਗ੍ਰਿਫਤਾਰੀ ਕੀਤੀ ਹੈ ਤੇ ਇਸਸਮੇਂ ਵੀ ਮਾਲਵਾ ਬੈਲਟ ਦੇ ਪੂਰੇ ਜਿਲਿਆਂ ਵਿਚ ਪਿੰਡਾਂ ਤੱਕ ਪੁਲਸ ਮੌਜੂਦ ਹੈ। ਕਿਸਾਨਾਂ ਦੇ ਮੋਰਚਿਆਂ ਦਾ ਕਤਲ ਕੇਂਦਰ ਅਤੇ ਸੂਬਾ ਸਰਕਾਰ ਦਾ ਪਤਨ ਹੋਵੇਗਾ ਸਾਬਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਕਾਕਾ ਸਿੰਘ ਕੋਟੜਾ, ਬੋਹੜ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਨੇਤਾਵਾਂ ਨੇ ਆਖਿਆ ਕਿ ਕੇੀਦਰ ਦੀਸਹਿ 'ਤੇ ਪੰਜਾਬ ਸਰਕਾਰ ਵਲੋ ਕਿਸਾਨਾਂ ਦੇ ਮੋਰਚਿਆਂ ਦਾ ਕਤਲ ਕੇਂਦਰ ਤੇ ਸੂਬਾ ਸਰਕਾਰ ਦਾ ਪਤਨ ਸਾਬਿਤ ਹੋਵੇਗਾ। ਕਿਸਾਨ ਨੇਤਾੳਾਂ ਨੇ ਆਖਿਆ ਕਿ ਧੋਖੇ ਨਾਲ ਕਿਸਾਨਾਂ ਨੂੰ ਚੁਕਿਆ ਗਿਆ ਹੈ।ਇਹੀ ਪਹਿਲੀ ਵਾਰ ਹੋਇਆ ਹੈ ਕਿ ਇਕ ਪਾਸੇ ਮੀਟਿੰਗ ਕਰਕੇ ਦੂਸਰੇ ਪਾਸੇ ਕਿਸਾਨਾਂ ਨੂੰ ਿਗ੍ਰਫ਼ਤਾਰ ਕਰ ਲਿਆ ਹੋਵੇ ਤੇ ਦੋਵੇ ਮੋਰਚਿਆਂ 'ਤੇ ਹਜਾਰਾਂ ਪੁਲਸ ਫੋਰਸ ਲਗਾਕੇ ਮੋਰਚਿਆਂ ਨੂੰ ੁਕਿਆ ਗਿਆ ਹੋਵੇ। ਡਲੇਵਾਲ ਪੁਲਸ ਹਿਰਾਸਤ ਵਿਚ ਵੀ ਮਰਨ ਵਰਤ ਜਾਰੀ ਰਖਣਗੇ ਸਰਕਾਰ ਸਾਨੂੰ ਮਾਰੇ ਬਿਨਾਂ ਸਾਡੇ ਤੋਂ ਛੁਟਕਾਰਾ ਨਹੀਂ ਪਾ ਸਕਦੀ: ਕਾਕਾ ਕੋਟੜਾ 21 ਮਾਰਚ ਨੂੰ ਵਿਧਾਇਕਾਂ ਦੇ ਘਰਾਂ ਦੇ ਬਾਹਰ ਲਗਾਏ ਜਾਣਗੇ ਧਰਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਅਤੇ ਸੰਘਰਸ਼ ਬਾਰੇ ਕਿਸਾਨ ਆਗੂ ਕਾਕਾ ਕੋਟੜਾ ਨੇ ਕਿਹਾ ਕਿ ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਮਰਨ ਵਰਤ ਨਹੀਂ ਤੋੜਿਆ ਜਾਵੇਗਾ ਅਤੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਜਾਰੀ ਰਹੇਗਾ। 21 ਮਾਰਚ ਨੂੰ, ਅਸੀਂ ਵਿਧਾਇਕਾਂ ਦੇ ਘਰਾਂ ਦੇ ਬਾਹਰ ਜਾਵਾਂਗੇ ਅਤੇ ਸਥਾਨਕ ਸੜਕਾਂ ਦੀ ਮਾੜੀ ਹਾਲਤ ਬਾਰੇ ਇੱਕ ਮੰਗ ਪੱਤਰ ਸੌਂਪਾਂਗੇ। 23 ਮਾਰਚ ਨੂੰ, ਅਸੀਂ ਆਪਣੇ ਰਾਸ਼ਟਰੀ ਸ਼ਹੀਦਾਂ ਲਈ ਸ਼ਹੀਦੀ ਦਿਵਸ ਮਨਾਵਾਂਗੇ। ਕਿਸਾਨ ਲੱਖਾਂ ਦੀ ਗਿਣਤੀ ਵਿੱਚ ਉੱਥੇ ਪਹੁੰਚਣਗੇ। ਅਸੀਂ ਜਾਣਦੇ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਕਿੰਨਾ ਕੰਮ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਇਸ ੋਤੇ ਨਜ਼ਰ ਰੱਖਣੀ ਪਵੇਗੀ। ਸਰਕਾਰ ਸਾਨੂੰ ਮਾਰੇ ਬਿਨਾਂ ਸਾਡੇ ਤੋਂ ਛੁਟਕਾਰਾ ਨਹੀਂ ਪਾ ਸਕਦੀ। ਕਿਸਾਨਾਂ ਅਤੇ ਕੇਂਦਰ ਦੀ ਮੀਟਿੰਗ ਹੁਣ 4 ਮਈ ਨੂੰ ਹੋਵੇਗੀ ਪਟਿਆਲਾ, : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਸਮੇਤ ਮੰਗਾਂ ੋਤੇ ਬੁੱਧਵਾਰ ਨੂੰ ਕੇਂਦਰ ਅਤੇ ਕਿਸਾਨਾਂ ਵਿਚਕਾਰ ਸੱਤਵੇਂ ਦੌਰ ਦੀ ਗੱਲਬਾਤ ਲਗਭਗ ਚਾਰ ਘੰਟੇ ਚੱਲੀ। ਪਰ, ਇਸਦਾ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨਾਂ ਨੇ ਮੰਤਰੀਆਂ ਨੂੰ ਸਿੱਧਾ ਪੁੱਛਿਆ ਕਿ ਸ਼ੰਭੂ ਅਤੇ ਖਨੌਰੀ ਸਰਹੱਦ ੋਤੇ ਫੋਰਸ ਵਧਾ ਦਿੱਤੀ ਗਈ ਹੈ, ਕੀ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਐਮਐਸਪੀ ੋਤੇ ਗਰੰਟੀ ਦੀ ਉਨ੍ਹਾਂ ਦੀ ਮੰਗ ੋਤੇ ਸਹਿਮਤ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਜਾਰੀ ਰਹੇਗਾ। ਦੂਜੇ ਪਾਸੇ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਕਿਹਾ ਕਿ ਅਜਿਹਾ ਨਹੀਂ ਹੈ। ਕਿਸਾਨਾਂ ਦੁਆਰਾ ਸਾਂਝੀ ਕੀਤੀ ਗਈ ਸੂਚੀ ਤੋਂ ਕੁਝ ਮੁੱਦੇ ਪੈਦਾ ਹੋ ਸਕਦੇ ਹਨ। ਉਹ ਇਸ ਬਾਰੇ ਖੇਤੀ ਨਾਲ ਸਬੰਧਤ ਸਾਰੇ ਮੰਤਰਾਲਿਆਂ ਨਾਲ ਚਰਚਾ ਕਰਨਾ ਚਾਹੁੰਦੇ ਹਨ, ਇਸ ਲਈ ਇਸ ਵਿੱਚ ਸਮਾਂ ਲੱਗ ਸਕਦਾ ਹੈ। ਇਸ ਮੁੱਦੇ 'ਤੇ 4 ਮਈ ਨੂੰ ਗੱਲਬਾਤ ਮੁੜ ਸ਼ੁਰੂ ਕਰਨ ੋਤੇ ਸਹਿਮਤੀ ਬਣੀ। ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਾਹਰ ਆਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਦੋਵਾਂ ਪਾਸਿਆਂ ਦੀ ਗੱਲਬਾਤ ਸਕਾਰਾਤਮਕ ਅਤੇ ਉਦੇਸ਼ਪੂਰਨ ਸੀ। ਚਰਚਾ ਜਾਰੀ ਰਹੇਗੀ। ਹੁਣ ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ। ਦੂਜੇ ਪਾਸੇ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਕਿਸਾਨ ਸੰਗਠਨਾਂ ਵੱਲੋਂ ਮੰਗਾਂ ਦੀ ਸੂਚੀ ਸਾਂਝੀ ਕੀਤੀ ਗਈ ਸੀ। ਕਿਸਾਨ ਕਿਸ ਅੰਕੜਿਆਂ ਦੇ ਆਧਾਰ ੋਤੇ ਐਮਐਸਪੀ ਸਮੇਤ ਹੋਰ ਮੰਗਾਂ ਕਰ ਰਹੇ ਸਨੈ ਸਾਰੇ ਮੁੱਦਿਆਂ ੋਤੇ ਵੀ ਚਰਚਾ ਕੀਤੀ ਗਈ। ਹੁਣ ਕੇਂਦਰ ਸਰਕਾਰ ਇੱਕ ਵਾਰ ਫਿਰ ਵਪਾਰੀਆਂ ਅਤੇ ਖੇਤੀ ਨਾਲ ਜੁੜੇ ਹੋਰ ਵਰਗਾਂ ਨਾਲ ਗੱਲਬਾਤ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਵੱਲੋਂ 28 ਕਿਸਾਨ ਆਗੂ ਸਾਂਝੇ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਪਹੁੰਚੇ ਸਨ। ਦੂਜੇ ਪਾਸੇ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ, ਇਸਦਾ ਕੋਈ ਨਤੀਜਾ ਨਹੀਂ ਨਿਕਲਿਆ।
Related Post
Popular News
Hot Categories
Subscribe To Our Newsletter
No spam, notifications only about new products, updates.