ਵਿਧਾਨ ਸਭਾ ਵਾਂਗ ਹੀ ਲੋਕ ਸਭਾ 'ਚ ਸੰਗਰੂਰੀਏ ਛੋਟੀ ਉਮਰੇ ਭੇਜਣਗੇ : ਮੀਤ ਹੇਅਰ
- by Aaksh News
- May 2, 2024
ਉਹਨਾਂ ਕਿਹਾ ਕਿ ਉਹ 27 ਵਰਿਆਂ ਦੀ ਉਮਰ ਵਿੱਚ ਜਿੱਥੇ ਹਲਕਾ ਬਰਨਾਲਾ ਦੇ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਭੇਜਿਆ ਤੇ ਦੂਜੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ 40,000 ਵੋਟ ਦੀ ਲੀਡ ਦੇ ਕੇ ਵਿਧਾਨ ਸਭਾ ਵਿੱਚ ਭੇਜ ਕੇ ਕੈਬਨਿਟ ਮੰਤਰੀ ਬਣਨ ਦਾ ਮਾਣ ਦਿੱਤਾ, ਉੱਥੇ ਹੀ ਹੁਣ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਵਿੱਚ ਵੀ ਉਹ ਚੋਣ ਜਿਤਾ ਕੇ ਭੇਜਣਗੇ। ਪੰਜਾਬ ਦੀ 234 ਕਰੋੜ ਰੁਪਏ ਦੇ ਯੂਈਡੀਐੱਫ ਫੰਡ ਚੋਂ 95 ਕਰੋੜ ਰੁਪਏ ਇਕੱਲੇ ਬਰਨਾਲੇ ਦੇ ਵਿਕਾਸ ਲਈ ਲਿਆਂਦੇ ਹਨ। ਇਹ ਸ਼ਬਦ ਪੰਜਾਬ ਦੇ ਕੈਬਨਿਟ ਮੰਤਰੀ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਕ ਨਿੱਜੀ ਹੋਟਲ ਵਿੱਚ ਸੈਲਰ ਐਸੋਸੀਏਸ਼ਨ ਨਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਤੋਂ ਕਹੇ। ਉਹਨਾਂ ਕਿਹਾ ਕਿ ਉਹ 27 ਵਰਿਆਂ ਦੀ ਉਮਰ ਵਿੱਚ ਜਿੱਥੇ ਹਲਕਾ ਬਰਨਾਲਾ ਦੇ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਭੇਜਿਆ ਤੇ ਦੂਜੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ 40,000 ਵੋਟ ਦੀ ਲੀਡ ਦੇ ਕੇ ਵਿਧਾਨ ਸਭਾ ਵਿੱਚ ਭੇਜ ਕੇ ਕੈਬਨਿਟ ਮੰਤਰੀ ਬਣਨ ਦਾ ਮਾਣ ਦਿੱਤਾ, ਉੱਥੇ ਹੀ ਹੁਣ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਵਿੱਚ ਵੀ ਉਹ ਚੋਣ ਜਿਤਾ ਕੇ ਭੇਜਣਗੇ। ਉਹਨਾਂ ਕਿਹਾ ਕਿ 2017 ਵਿੱਚ ਭਾਵੇਂ ਉਹਨਾਂ ਦੀ ਲੀਡ ਸਿਰਫ 5000 ਦੇ ਕਰੀਬ ਵੋਟਾਂ ਦੀ ਸੀ, ਪਰ ਆਪਣੇ ਛੋਟੇ ਭਰਾ ਤੇ ਪੁੱਤ ਸਮਝ ਕੇ ਬਰਨਾਲਾ ਵਾਸੀਆਂ ਨੇ ਜੋ ਉਹਨਾਂ ਨੂੰ ਮਾਣ ਦਿੱਤਾ ਉਸ ਦੇ ਉਹ ਹਮੇਸ਼ਾ ਕਰਜ਼ਾਈ ਰਹਿਣਗੇ। ਕਿਉਂਕਿ ਸਿਆਸਤ ਦੀ ਪਹਿਲੀ ਪੌੜੀ ਉਹਨਾਂ ਨੂੰ ਬਰਨਾਲਾ ਦੇ ਲੋਕਾਂ ਨੇ ਹੀ ਚੜ੍ਹਾਈ ਹੈ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਤੇ ਵਰਦਿਆਂ ਕਿਹਾ ਕਿ ਉਹ ਨੈਤਿਕਤਾ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਜਦੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤਾਂ ਉਨ੍ਹਾਂ ਦੇ ਘਰੇ ਗਏ ਸਨ ਅਤੇ ਨਾ ਹੀ ਕੈਪਟਨ ਨੇ ਉਨ੍ਹਾਂ ਨੂੰ ਆਪਣੇ ਘਰੇ ਬੁਲਾਇਆ ਸੀ। ਸਿਰਫ ਇੱਕ ਹੈਲੀਪੈਡ 'ਤੇ ਜਾਂਦੇ-ਜਾਂਦੇ ਭੱਜ ਕੇ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਮਦਦ 'ਤੇ ਆਏ ਧੂਰੀ ਤੋਂ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਦਲਵੀਰ ਸਿੰਘ ਗੋਲਡੀ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਰਿਹਾਇਸ਼ 'ਤੇ ਸੱਦ ਕੇ ਜਿੱਥੇ ਪਰਿਵਾਰਕ ਮਿਲਣੀ ਕੀਤੀ। ਉੱਥੇ ਹੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਉਹ ਉਹਨਾਂ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਨਗੇ। ਉਹਨਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਤੇ ਪੰਜਾਬ ਪੱਖੀ ਲੋਕਾਂ ਨੂੰ ਜਲਦੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਕੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸੈਲਰ ਐਸੋਏਸ਼ਨ ਦੇ ਨੁਮਾਇੰਦਿਆਂ ਨੇ ਇਹ ਗੱਲ ਮੰਚ ਤੋਂ ਕਹੀ ਕਿ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਹਮੇਸ਼ਾ ਭਰੋਸਾ ਹੀ ਨਹੀਂ ਦਿੱਤਾ, ਸਗੋਂ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਕੰਮ ਵੀ ਕੀਤੇ ਹਨ। ਕਿਸੇ ਵੀ ਸਰਕਾਰੀ ਅਫਸਰ ਵੱਲੋਂ ਉਨ੍ਹਾਂ ਨੂੰ ਤੰਗ-ਪਰੇਸ਼ਾਨ ਨਹੀਂ ਕੀਤਾ ਜਾਂਦਾ। ਹਾੜ੍ਹੀ-ਸਾਉਣੀ ਦੇ ਸੀਜ਼ਨ ਮੌਕੇ ਕੁਝ ਹੀ ਦਿਨਾਂ ਵਿੱਚ ਉਹਨਾਂ ਵੱਲੋਂ ਕੰਮ ਨੂੰ ਨੇਪਰੇ ਚਾੜ੍ਹ ਦਿੱਤਾ ਜਾਂਦਾ ਹੈ। ਲੋਕ ਸਭਾ ਚੋਣਾਂ ਵਿੱਚ ਬਰਨਾਲਾ ਦੇ ਸਮੁੱਚੇ ਸੈਲਰ ਐਸੋਸੀਏਸ਼ਨ ਨੇ ਮੀਤ ਹੇਅਰ ਦੀ ਮੱਦਦ ਦਾ ਐਲਾਨ ਕੀਤਾ। ਸੁਖਪਾਲ ਖਹਿਰਾ ਵੱਲੋਂ ਦਿੱਤੇ ਬਿਆਨ ਕਿ ਗੁਰਮੀਤ ਸਿੰਘ ਮੀਤ ਹੇਅਰ ਸਰਕਾਰ ਦੇ ਦੋ ਸਾਲ ਵਿੱਚ ਕੈਬਨਿਟ ਮੰਤਰੀ ਹੁੰਦਿਆਂ ਕੋਈ ਵੀ ਆਪਣੇ ਹਲਕੇ ਲਈ ਇੱਕ ਵੀ ਕੰਮ ਗਿਣਾਉਣ 'ਤੇ ਮੰਤਰੀ ਸਾਹਿਬ ਨੇ ਸਟੇਜ ਤੋਂ ਦੋ ਸਾਲਾਂ ਵਿੱਚ ਕੀਤੇ ਅਣਗਿਣਤ ਕੰਮਾਂ ਅਤੇ ਕਰੋੜਾਂ ਰੁਪਿਆਂ ਦੀ ਵਿਕਾਸ ਤਹਿਤ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਖਹਿਰਾ ਹੁਣ ਤੱਕ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਪਾਰਟੀਆਂ ਵਿੱਚ ਗੇੜਾ ਮਾਰ ਚੁੱਕਿਆ ਹੈ। ਇਸ ਸਮੇਂ ਉਹ ਸਭ ਤੋਂ ਵੱਡੀ ਤਿਤਲੀ ਹੈ ਜੋ ਵੱਖ-ਵੱਖ ਪਾਰਟੀਆਂ ਵਿੱਚ ਵੱਖ-ਵੱਖ ਚੋਣਾਂ ਲੜ ਕੇ ਤਿਤਲੀਆਂ ਵਾਂਗ ਕਿਤੇ ਉਸ ਪਾਰਟੀ ਕਿਤੇ ਉਸ ਪਾਰਟੀ ਦੇ ਕਿਤੇ ਉਸ ਹਲਕੇ ਕਿਤੇ ਉਸ ਹਲਕੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਮੀਤ ਹੇਅਰ ਨੇ ਕਿਹਾ ਕਿ ਉਹ ਜਿੱਥੇ ਦੋ ਵਾਰੀ ਵਿਧਾਨ ਸਭਾ ਚੋਣਾਂ ਜਿੱਤੇ ਹਨ ਤੇ ਇੱਕ ਵਾਰੀ ਪੰਜਾਬ ਦੇ ਕੈਬਨਿਟ ਮੰਤਰੀ ਹਨ। ਉਹਨਾਂ ਨੇ ਨਾ ਤਾਂ ਹਲਕੇ ਵਿੱਚੋਂ ਆਪਣੀ ਰਿਹਾਇਸ਼ ਬਦਲੀ ਹੈ ਅਤੇ ਨਾ ਹੀ ਹਲਕੇ ਦੇ ਲੋਕਾਂ ਨਾਲ ਰਾਬਤਾ ਘਟਾਇਆ ਹੈ। ਬਾਕੀ ਜੋ ਵੀ ਉਹਨਾਂ ਦੇ ਵਿਰੋਧੀ ਪਾਰਟੀਆਂ ਵਿੱਚ ਉਮੀਦਵਾਰ ਆਏ ਹਨ। ਉਹਨਾਂ ਦਾ ਲੋਕ ਸਭਾ ਹਲਕਾ ਸੰਗਰੂਰ ਨਾਲ ਕੋਈ ਵੀ ਰਾਬਤਾ ਨਹੀਂ ਹੈ।ਉਹ ਛੁੱਟੀਆਂ ਮਨਾਉਣ ਵਾਂਗ ਇੱਥੇ ਆਏ ਹਨ ਤੇ ਇੱਕ ਜੂਨ ਤੋਂ ਬਾਅਦ ਆਪੋ - ਆਪਣੇ ਹਲਕਿਆਂ ਵਿੱਚ ਵਾਪਸ ਚਲੇ ਜਾਣਗੇ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸਾਬਕਾ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੋ, ਯੂਥ ਵਿੰਗ ਆਪ ਦੇ ਜ਼ਿਲ੍ਹਾ ਪ੍ਰਧਾਨ ਇੰਸ਼ਵਿੰਦਰ ਸਿੰਘ ਜੰਡੂ, ਓਐਸਡੀ ਹਸਨਪ੍ਰੀਤ ਭਾਰਦਵਾਜ, ਪੀਏ ਰੋਹਿਤ, ਠੇਕੇਦਾਰ ਗੁਰਨੈਬ ਸੰਧੂ, ਬਿੰਦਰ ਸੰਧੂ , ਕੌਂਸਲਰ ਪਰਮਜੀਤ ਸਿੰਘ ਜਜੌਟੀ ਮਾਨ, ਬੱਗਾ ਸੰਧੂ, ਲਵਪ੍ਰੀਤ ਦੀਵਾਨਾ, ਮਾਰਗ ਸਿੰਘ ਸਰਪੰਚ ਲਾਡੀ,ਰੁਪਿੰਦਰ ਬਬਲਾ, ਐਸੋਸੀਏਸ਼ਨ ਦੇ ਆਗੂ ਅਜਾਇਬ ਸਿੰਘ ਜਵੰਦਾ, ਸ਼ੈਲੀ, ਇਕਬਾਲ ਸਿੰਘ,ਸੰਜੀਵ ਸ਼ੈਲੀ, ਵਿੱਕੀ ਪੂਜਾ, ਬੀਨੂ ਚੌਧਰੀ,ਮਦਨ ਲਾਲ, ਰਘਵੀਰ, ਅਨਿਲ ਸੇਠੀ, ਧਨੌਲਾ ਸੰਦੀਪ ਟਾਂਡਾ ਜੀ ਤਪਾ, ਕਮਲ ਸਹਿਣਾ ,ਰਾਜਾ, ਸੰਜੀਵ ਰਾਜੂ, ਪੁਨੀਤ , ਭੀਮਸੈਨ, ਜਸਪਾਲ, ਵਿਜੇ ਮਹਿਲ ਕਲਾਂ, ਪਿੰਕੀ, ਰਜਿੰਦਰ, ਡੀਸੀ ਸੁਰਿੰਦਰ ਕਾਕੂ ,ਹਰੀਸ਼ ਗਰਗ, ਜੀਵਨ ਜੇਕੇ, ਮੋਹਿਤ ਬਰਨਾਲਾ ਆਦਿ ਸੈਲਰ ਮਾਲਕ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.