ਆਇਰਲੈਂਡ `ਚ ਫਸੇ ਯਾਤਰੀਆਂ ਨੂੰ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਲਿਆਂਦਾ ਗਿਆ
- by Jasbeer Singh
- March 20, 2026
ਆਇਰਲੈਂਡ `ਚ ਫਸੇ ਯਾਤਰੀਆਂ ਨੂੰ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਲਿਆਂਦਾ ਗਿਆ ਨਵੀਂ ਦਿੱਲੀ, 20 ਮਾਰਚ 2026 : ਆਇਰਲੈਂਡ ਦੇ ਸ਼ੈਨਨ ਸ਼ਹਿਰ `ਚ ਫਸੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਹੁੰਚੀ । ਕਿੰਨੇ ਯਾਤਰੀ ਸਵਾਰ ਸਨ ਉਡਾਣ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਉਡਾਣ `ਚ 220 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਹਰੇਕ ਨੂੰ ਸਦਭਾਵਨਾ ਵਜੋਂ 20-20 ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ ਗਈ । ਨਿਊਯਾਰਕ ਤੋਂ ਦਿੱਲੀ ਆ ਰਹੇ ਹਵਾਬਾਜ਼ੀ ਕੰਪਨੀ ਦੇ ਏ-350 ਜਹਾਜ਼ ਨੂੰ ਸੋਮਵਾਰ ਨੂੰ ਕਿਸੇ ਤਕਨੀਕੀ ਖਰਾਬੀ ਕਾਰਨ ਸ਼ੈਨਨ ਵੱਲ ਮੋੜ ਦਿੱਤਾ ਗਿਆ ਸੀ । ਜਹਾਜ਼ ਨੂੰ ਉੱਥੇ ਹਵਾਈ ਅੱਡੇ `ਤੇ ਉਤਾਰਿਆ ਗਿਆ ਸੀ ਅਤੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਆਇਰਲੈਂਡ ਦੇ ਇਸ ਸ਼ਹਿਰ `ਚ ਫਸ ਗਏ ਸਨ। ਬੋਇੰਗ 787 ਜਹਾਜ਼ ਰਾਹੀਂ ਸੰਚਾਲਿਤ ਵਿਸ਼ੇਸ਼ ਉਡਾਣ ਜ਼ਿਊਰਿਖ ਤੋਂ ਸ਼ੈਨਨ ਪਹੁੰਚੀ ਅਤੇ ਬਾਅਦ `ਚ ਬੁੱਧਵਾਰ ਦੁਪਹਿਰ ਨੂੰ ਦਿੱਲੀ ਲਈ ਰਵਾਨਾ ਹੋਈ ।
