post

Jasbeer Singh

(Chief Editor)

National

ਛੱਤੀਸਗੜ੍ਹ ਵਿਧਾਨ ਸਭਾ `ਚ ਹੋਇਆ ਇਕ ਅਹਿਮ ਬਿੱਲ ਪਾਸ

post-img

ਛੱਤੀਸਗੜ੍ਹ ਵਿਧਾਨ ਸਭਾ `ਚ ਹੋਇਆ ਇਕ ਅਹਿਮ ਬਿੱਲ ਪਾਸ ਰਾਏਪੁਰ, 20 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੀ ਵਿਧਾਨ ਸਭਾ ਵਿਚ ਔਰਤਾਂ ਤੇ ਬੱਚਿਆਂ ਦੀ ਧਰਮ ਤਬਦੀਲੀ ਨੂੰ ਲੈ ਕੇ ਇਕ ਅਹਿਮ ਬਿੱਲ ਪਾਸ ਕੀਤੇ ਜਾਣ ਦਾ ਸਮਾਚਾਰ ਹੈ। ਔਰਤਾਂ ਤੇ ਨਾਬਾਲਗਾਂ ਦਾ ਧਰਮ ਤਬਦੀਲ ਕਰਨ `ਤੇ ਹੋਵੇਗੀ 20 ਸਾਲ ਦੀ ਕੈਦ ਛੱਤੀਸਗੜ੍ਹ ਵਿਧਾਨ ਸਭਾ ਨੇ ਵੀਰਵਾਰ ‘ਛੱਤੀਸਗੜ੍ਹ ਆਜ਼ਾਦੀ ਬਿੱਲ, 2026 ਪਾਸ ਕਰ ਦਿੱਤਾ। ਇਸ ਬਿੱਲ `ਚ ਜ਼ਬਰਦਸਤੀ, ਲਾਲਚ, ਧੋਖਾਦੇਹੀ ਜਾਂ ਗਲਤ ਜਾਣਕਾਰੀ ਦੇ ਤਬਦੀਲ ਕੇ ਧਰਮ ਕਰਵਾਉਣ ਤੇ ਸਮੂਹਿਕ ਧਰਮ ਤਬਦੀਲੀ ਦੇ ਮਾਮਲਿਆਂ `ਚ ਸਖ਼ਤ ਸਜ਼ਾ ਦੀ ਵਿਵਸਥਾ ਹੈ। ਉਪ ਮੁੱਖ ਮੰਤਰੀ ਵਿਜੇ ਸ਼ਰਮਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਹਾਊਸ `ਚ ਬਿੱਲ ਪੇਸ਼ ਕੀਤਾ। ਬਿੱਲ ਵਿਚ ਹੈ ਉਮਰ ਕੈਦ ਤੱਕ ਦੀ ਸਜ਼ਾ ਬਿੱਲ `ਚ ਸਮੂਹਿਕ ਧਰਮ ਤਬਦੀਲੀ ਦੇ ਮਾਮਲਿਆਂ `ਚ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਜਦੋਂ ਕਿ ਨਾਬਾਲਗਾਂ, ਔਰਤਾਂ, ਮਾਨਸਿਕ ਤੌਰ `ਤੇ ਅਪਾਹਜ ਵਿਅਕਤੀਆਂ ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਤੇ ਹੋਰ ਪੱਛੜੇ ਵਰਗਾਂ ਨਾਲ ਸਬੰਧਤ ਮਾਮਲਿਆਂ `ਚ 20 ਸਾਲ `ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ । ਬਿਲ ਸਿਲੈਕਟ ਕਮੇਟੀ ਕੋਲ ਭੇਜਣ ਦੀ ਕੀਤੀ ਗਈ ਮੰਗ ਕਾਂਗਰਸ ਮੈਂਬਰਾਂ ਦੀ ਗੈਰਹਾਜ਼ਰੀ `ਚ ਹਾਊਸ `ਚ ਬਿੱਲ `ਤੇ ਚਰਚਾ ਜਾਰੀ ਰਹੀ ।ਜਦੋਂ ਉਪ ਮੁੱਖ ਮੰਤਰੀ ਨੇ ਬਿੱਲ ਪੇਸ਼ ਕਰਨ ਦੀ ਆਗਿਆ ਮੰਗੀ ਤਾਂ ਕਾਂਗਰਸ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ । ਜਦੋਂ ਸਪੀਕਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਤਾਂ ਕਾਂਗਰਸ ਦੇ ਮੈਂਬਰਾਂ ਨੇ ਕਾਰਵਾਈ ਦਾ ਬਾਈਕਾਟ ਕੀਤਾ।

Related Post

Instagram