post

Jasbeer Singh

(Chief Editor)

Sports

ਘਨੌਰ 'ਚ ਕਬੱਡੀ ਐਸੋਸੀਏਸ਼ਨ ਵੱਲੋਂ 71ਵੀਂ ਸੀਨੀਅਰ ਲੜਕੀਆਂ ਦੀ ਸਟੇਟ ਕਬੱਡੀ ਚੈਂਪੀਅਨਸ਼ਿਪ ਕਰਵਾਈ 

post-img

ਘਨੌਰ 'ਚ ਕਬੱਡੀ ਐਸੋਸੀਏਸ਼ਨ ਵੱਲੋਂ 71ਵੀਂ ਸੀਨੀਅਰ ਲੜਕੀਆਂ ਦੀ ਸਟੇਟ ਕਬੱਡੀ ਚੈਂਪੀਅਨਸ਼ਿਪ ਕਰਵਾਈ  - ਪੰਜਾਬ ਨੂੰ ਰੰਗਲਾ ਬਣਾਉਣ 'ਚ ਖੇਡਾਂ ਯੋਗਦਾਨ ਜ਼ਰੂਰੀ : ਬਲਤੇਜ ਸਿੰਘ ਪੰਨੂ  - ਕੀਰਤਪੁਰ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ - ਪੰਜਾਬ ਭਰ 'ਚੋਂ ਕਬੱਡੀ ਦੀ 18 ਟੀਮਾਂ ਦੀ ਖਿਡਾਰਨਾਂ ਨੇ ਭਾਗ ਲਿਆ  ਘਨੌਰ : ਖੇਡ ਸਟੇਡੀਅਮ ਘਨੌਰ ਵਿਖੇ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਅਤੇ ਕਬੱਡੀ ਐਸੋਸੀਏਸ਼ਨ ਜ਼ਿਲਾ ਪਟਿਆਲਾ ਦੇ ਆਹੁਦੇਦਾਰ ਦਰਸ਼ਨ ਸਿੰਘ ਮੰਜੌਲੀ, ਇੰਦਰਜੀਤ ਸਿੰਘ ਸਿਆਲੂ, ਕੋਚ ਕੁਲਵੰਤ ਸਿੰਘ, ਵਿਸਕੀ ਚਪੜ ਅਤੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ, ਕੌਂਸਲਰ ਅਤੇ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਘਨੌਰ 'ਚ 71ਵੀਂ ਸੀਨੀਅਰ ਲੜਕੀਆਂ ਦੀ ਸਟੇਟ ਲੈਵਲ ਦੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਬਲਤੇਜ ਸਿੰਘ ਪੰਨੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ । ਇਸ ਮੌਕੇ ਉਨ੍ਹਾਂ ਲੜਕੀਆਂ ਦੇ ਮੈਚ ਸ਼ੁਰੂ ਕਰਵਾਉਂਦਿਆਂ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤਾਂ ਉਸ ਵਿੱਚ ਖੇਡਾਂ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕੋ ਇੱਕ ਸਰਕਾਰ ਹੈ ਜਿਸ ਨੇ ਉਲੰਪਿਕ ਜਾਂ ਏਸ਼ੀਅਨ ਖੇਡਾਂ ਖੇਡਣ ਜਾਣ ਤੋਂ ਪਹਿਲਾਂ ਹੀ ਖਿਡਾਰੀਆਂ ਨੂੰ ਤਿਆਰੀ ਲਈ ਫੰਡ ਦਿੱਤੇ ਗਏ । ਇਸ ਖੇਡ ਮੇਲੇ ਵਿੱਚ ਜੱਗਾ ਯੂਐਸਏ, ਉਪਕਾਰ ਸਿੰਘ ਵਿਰਕ  (ਰਿਟਾਇਰ ਡਿਪਟੀ ਡਾਇਰੈਕਟਰ ਆਫ ਪੰਜਾਬ) ਅਤੇ ਦਲ ਸਿੰਘ ਬਰਾੜ ਸਾਬਕਾ ਸਪੋਰਟਸ ਡਾਇਰੈਕਟਰ, ਅੰਕੁਸ਼ ਤ੍ਰੇਹਨ ਪਠਾਨਕੋਟ, ਬਲਜਿੰਦਰ ਸਿੰਘ, ਅਨਿਲ ਕੁਮਾਰ, ਪੰਮਾ ਭੋਗਲਾਂ ਯੂਐਸਏ, ਕਬੱਡੀ ਐਸੋਸੀਏਸ਼ਨ ਪੰਜਾਬ ਦੇ ਆਗੂ ਗਰਮੀਤ ਸਿੰਘ ਫਤਿਹਗੜ੍ਹ ਸਾਹਿਬ, ਰਾਜਾ ਕਮਲਜੀਤ ਸਿੰਘ ਫਿਰੋਜ਼ਪੁਰ, ਚਰਨ ਸਿੰਘ ਫਾਜ਼ਿਲਕਾ, ਗੁਰਸੇਵਕ ਸਿੰਘ ਰਿਸ਼ੀ ਮੁਕਤਸਰ ਸਾਹਿਬ, ਕੁਲਦੀਪ ਸਿੰਘ ਮਾਨਸਾ ਆਦਿ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ । ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਕਬੱਡੀ ਦੀਆਂ ਸੀਨੀਅਰ ਲੜਕੀਆਂ ਦੀਆਂ 18 ਟੀਮਾਂ ਨੇ ਭਾਗ ਲਿਆ ਅਤੇ ਸਾਰੀ ਟੀਮਾਂ ਦੇ ਮੈਚ ਕਰਵਾਏ ਗਏ । ਜਿਸ ਵਿਚ ਕਬੱਡੀ ਖਿਡਾਰਨਾਂ ਦੀ ਜੱਦੋਜਹਿਦ ਤਹਿਤ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੀਸਰਾ ਸਥਾਨ ਅੰਮ੍ਰਿਤਸਰ ਤੇ ਫਰੀਦਕੋਟ ਦੀ ਟੀਮ ਦੇ ਹਿੱਸੇ ਆਇਆ । ਇਨ੍ਹਾਂ ਕਬੱਡੀ ਮੈਚਾਂ ਵਿੱਚ ਦੋਵੇਂ ਟੀਮਾਂ ਦੀਆਂ ਖਿਡਾਰਨਾਂ ਵਿਚੋਂ ਹਰਵਿੰਦਰ ਕੌਰ ਨੰਨਾ ਕੀਰਤਪੁਰ, ਵਭਿਆ ਰਾਣਾ ਕੀਰਤਪੁਰ ਅਤੇ ਗੰਗਾ ਸ਼ਰਮਾ ਫ਼ਤਹਿਗੜ੍ਹ ਸਾਹਿਬ ਨੇ ਬੈਸਟ ਰੇਡਰ ਦੀ ਛਾਪ ਛੱਡੀ, ਜਿਨ੍ਹਾਂ ਨੇ ਦਰਸ਼ਕਾਂ ਨੂੰ ਤਾੜੀ ਮਾਰਨ ਲਈ ਮਜਬੂਰ ਕਰ ਦਿੱਤਾ । ਇਸ ਦੌਰਾਨ ਹਲਕਾ ਵਿਧਾਇਕ ਗੁਰਲਾਲ ਘਨੌਰ ਅਤੇ ਜ਼ਿਲ੍ਹਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਉਪਰੰਤ ਹੀ ਜੇਤੂ ਖਿਡਾਰਨਾਂ ਨੂੰ ਵੱਡੇ ਸਨਮਾਨ ਨਾਲ ਅਤੇ ਕੋਚਾਂ ਰੈਫਰੀਆਂ ਸਮੇਤ ਆਈਆਂ ਹੋਈਆਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਸਟੇਜ ਸੈਕਟਰੀ ਦੀ ਭੂਮਿਕਾ ਜਸਵਿੰਦਰ ਸਿੰਘ ਚਪੜ ਵੱਲੋਂ ਬਾ ਖੂਬੀ ਨਿਭਾਈ ਗਈ । ਇਸ ਮੌਕੇ ਐਸ. ਡੀ. ਐਮ. ਰਾਜਪੁਰਾ ਅਵਿਕੇਸ ਗੁਪਤਾ, ਪ੍ਰਿੰਸੀਪਲ ਲਖਵੀਰ ਸਿੰਘ ਗਿੱਲ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ, ਸਾਹਿਬ ਸਿੰਘ ਐਸ. ਐਚ. ਓ. ਘਨੌਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਨਗਰ ਪੰਚਾਇਤ ਘਨੌਰ ਦੇ ਮੀਤ ਪ੍ਰਧਾਨ ਰਵੀ ਕੁਮਾਰ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਕੌਂਸਲਰ ਬਲਜਿੰਦਰ ਸਿੰਘ, ਚੇਅਰਮੈਨ ਸਹਿਜਪਾਲ ਸਿੰਘ ਲਾਡਾ ਨਨਹੇੜਾ, ਐਸ. ਐਮ. ਓ. ਕਿਰਨਜੋਤ ਕੌਰ, ਐਸ. ਐਮ. ਓ. ਹਰਪਾਲਪੁਰ ਰਵਨੀਤ ਕੌਰ, ਸੀ. ਡੀ. ਪੀ. ਓ. ਕੰਵਰ ਸ਼ਕਤੀ ਸਿੰਘ ਬਾਂਗੜ, ਅਰਵਿੰਦ ਕੁਮਾਰ ਐਸ. ਡੀ. ਓ, ਮਨਦੀਪ ਸਿੰਘ ਜੇਈ, ਹੈਪੀ ਰਾਮਪੁਰ, ਕਪਤਾਨ ਸਿੰਘ ਚਮਾਰੂ, ਗੁਰਮੀਤ ਸਿੰਘ ਢੰਡਾ, ਦਵਿੰਦਰ ਸਿੰਘ ਭੰਗੂ, ਕਰਮਜੀਤ ਸਿੰਘ ਰਸੂਲਪੁਰ, ਰਿੰਕੂ ਅਲਾਮਦੀਪੁਰ, ਖੇਡ ਕੋਆਰਡੀਨੇਟਰ ਦਲਜੀਤ ਸਿੰਘ, ਐਸ. ਆਈ. ਗੁਰਪ੍ਰੀਤ ਸਿੰਘ ਬੈਦਵਾਨ, ਸੰਦੀਪ ਸਿੰਘ ਜਰੀਕਪੁਰ, ਸਰਪੰਚ ਮੋਦਾ ਕਾਮੀ, ਪ੍ਰਵੀਨ ਗੋਇਲ, ਮੁੱਖਵੰਤ ਸਿੰਘ, ਦੀਪਕ ਜਿੰਦਲ ਤੇਜੂ, ਸਰਪੰਚ ਸਾਬਰ ਖਾਨ ਅਲਾਮਦੀਪੁਰ, ਸਰਪੰਚ ਦਲਜੀਤ ਸਿੰਘ ਢਕਾਣਸੂ, ਪਿੰਦਰ ਸੇਖੋਂ ਬਘੌਰਾ, ਗੁਰਪ੍ਰੀਤ ਸਿੰਘ ਚਪੜ, ਮਨਦੀਪ ਸਿੰਘ ਢਿੱਲੋਂ ਲੰਜਾਂ, ਸਰਪੰਚ ਭੁਪਿੰਦਰ ਸਿੰਘ ਲਾਛੜੂ, ਸਰਪੰਚ ਕਰਮਜੀਤ ਸਿੰਘ ਕੰਮੂ, ਜਤਿੰਦਰ ਸਿੰਘ ਸੋਨੀ ਜੋਗਾਡਾਂ, ਦਮਨਜੀਤ ਸਿੰਘ ਸਮੇਤ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ । 

Related Post