ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਖਾਲਸਾਈ ਮਹੱਲੇ ਦਾ ਆਯੋਜਨ - ਗੁਰਮਤਿ ਕੈਂਪ ’ਚ ਅਨੇਕਾਂ ਬੱਚਿਆਂ ਨੂੰ ਜੋੜਿਆ ਗੁਰਬਾਣੀ ਨਾਲ - ਵੱਖ-ਵੱਖ ਥਾਵਾਂ ’ਤੇ ਕੀਤਾ ਫੁੱਲਾਂ ਦੀ ਵਰਖਾ ਨਾਲ ਮਹੱਲੇ ਦਾ ਸਵਾਗਤ ਪਟਿਆਲਾ, 11 ਜੂਨ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ 1 ਜੂਨ ਤੋਂ ਲੈ ਕੇ 11 ਜੂਨ ਤੱਕ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਪਲੇਅ ਵੇਅ ਸੀਨੀਅਰ ਸਕੈਂਡਰੀ ਸਕੂਲ ਲਾਹੌਰੀ ਗੇਟ ਵਿਖੇ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਗੁਰਮਤਿ ਕੈਂਪ ਵਿੱਚ ਪਟਿਆਲਾ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਵਿਸ਼ੇਸ਼ ਤੌਰ ਤੇ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਲਾਹੌਰੀ ਗੇਟ ਪਟਿਆਲਾ ਤੋਂ ਵਿਸ਼ੇਸ਼ ਮਹੱਲਾ ਕੱਢਿਆ ਗਿਆ ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਨੇ ਖਾਲਸਾਈ ਬਾਣੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਹ ਮਹੱਲਾ ਪਟਿਆਲਾ ਦੇ ਬਜ਼ਾਰਾਂ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਹਰਿਿਕ੍ਰਸਨ ਪਬਲਿਕ ਸਕੂਲ ਦੇ ਨਜ਼ਦੀਕ ਪਲੇਅ ਵੇਅ ਸਕੂਲ ਵਿਖੇ ਸਮਾਪਤ ਹੋਇਆ। ਇਸ ਮੌਕੇ ਤੇ ਸ੍ਰੀ ਗੁਰੂ ਹਰਿਿਕ੍ਰਸਨ ਪਬਲਿਕ ਸਕੂਲ ਵੱਲੋਂ ਅਤੇ ਪਦਮ ਸ੍ਰੀ ਡਾ. ਜਗਜੀਤ ਸਿੰਘ ਦਰਦੀ ਵੱਲੋਂ ਅਤੇ ਹੋਰ ਸਿੱਖ ਸੰਗਤਾਂ ਵੱਲੋਂ ਬੱਚਿਆ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਗਏ । ਇਸ ਮੌਕੇ ਤੇ ਸੇਵਾਦਾਰ ਗੁਰਿੰਦਰ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਪਟਿਆਲਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਜਿਸ ਦਾ ਮੁੱਖ ਟੀਚਾ ਗਰਮੀ ਦੇ ਦਿਨਾਂ ’ਚ ਸਕੂਲੀ ਛੱੁਟੀਆਂ ਨੂੰ ਆਪਣੇ ਸਮੇਤ ਦੀ ਸੁਚੱਜੀ ਵਰਤੋਂ ਅਤੇ ਗੁਰਬਾਣੀ ਨਾਲ ਜੁੜ ਕੇ ਦੁਨਿਆਵੀ ਕੁਰਹਿਤਾਂ ਤੋਂ ਦੂਰ ਰਹਿ ਸਕਣ । ਇਸ ਮਹੱਲੇ ਵਿੱਚ ਬੱਚਿਆਂ ਨੇ ਗਤਕੇ ਦੇ ਜੌਹਰ ਵਿਖਾਏ ਤੇ ਗੁਰਬਾਣੀ ਸ਼ਬਦ ਗਾਇਨ ਕੀਤੇ ਗਏ। ਇਸ ਮੌਕੇ ਤੇ ਪਦਮ ਸ੍ਰੀ ਸ. ਜਗਜੀਤ ਸਿੰਘ ਦਰਦੀ ਨੇ ਇਨ੍ਹਾਂ ਸਾਰੀਆਂ ਸੰਸਥਾਵਾ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਇਸ ਸਮੇਂ ਦੀ ਸੁਵਰਤੋਂ ਕਰਦੇ ਹੋਏ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰਨਾ ਬਹੁਤ ਹੀ ਨੇਕ ਵਿਚਾਰ ਹੈ ਅਤੇ ਹਰੇਕ ਵਿਅਕਤੀ ਨੂੰ ਇਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਤੇ ਮਨਿੰਦਰਦੀਪ ਸਿੰਘ, ਸਤਨਾਮ ਸਿੰਘ, ਜਸਪ੍ਰੀਤ ਸਿੰਘ ਐਡਵੋਕੇਟ, ਜਸ਼ਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਹਰਚਰਨ ਸਿੰਘ, ਨਰਿੰਦਰ ਸਿੰਘ, ਰਣਧੀਰ ਸਿੰਘ, ਇੰਸਰਜੀਤ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਛੋਟੇ-ਛੋਟੇ ਬੱਚੇ ਤੇ ਸੰਗਤਾਂ ਹਾਜ਼ਰ ਸਨ।
