post

Jasbeer Singh

(Chief Editor)

Patiala News

ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ 23 ਅਤੇ 24 ਅਪ੍ਰੈਲ ਨੂੰ ਅਮਰੀਕੀ ਉਪ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦ

post-img

ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ 23 ਅਤੇ 24 ਅਪ੍ਰੈਲ ਨੂੰ ਅਮਰੀਕੀ ਉਪ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ - ਅਮਰੀਕਾ ਨਾਲ ਹੋਣ ਵਾਲੇ ਸਮਝੌਤੇ ਕਿਸਾਨ ਮਜਦੂਰ ਅਤੇ ਛੋਟੇ ਵਪਾਰੀ ਦੇ ਕਾਰੋਬਾਰ ਨੂੰ ਖਤਮ ਕਰਨਗੇ ਪਟਿਆਲਾ, 22 ਅਪ੍ਰੈਲ : ਕਿਸਾਨ ਮਜ਼ਦੂਰ ਮੋਰਚਾ ਵੱਲੋਂ 23 ਅਤੇ 24 ਅਪ੍ਰੈਲ ਨੂੰ, ਅੱਜ ਭਾਰਤ ਦੌਰੇ ’ਤੇ ਪਹੁੰਚੇ ਜੇ. ਡੀ. ਵੈਂਸ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਜਾਣਗੇ। ਇਸ ਗੱਲ ਦੀ ਜਾਣਕਾਰੀ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ । ਉਨਾਂ ਕਿਹਾ ਕਿ ਅਮਰੀਕਾ ਦਾ ਰਵੱਈਆ ਲਗਾਤਾਰ ਦੂਜੇ ਦੇਸ਼ਾਂ ਵਿੱਚ ਆਪਣੀ ਧੋਂਸ ਦਿਖਾ ਕੇ ਸਾਮਰਾਜ ਪੱਖੀ ਨੀਤੀਆਂ ਲਾਗੂ ਕਰਵਾਉਣਾ ਰਿਹਾ ਹੈ ਪਰ ਜਿਸ ਸਮੇਂ ਤੋਂ ਟਰੰਪ ਨੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ, ਉਸ ਮੌਕੇ ਤੋਂ ਅਮਰੀਕਾ ਵੱਲੋਂ ਇਹ ਕੋਸ਼ਿਸ਼ ਪੂਰੇ ਜ਼ੋਰ ਨਾਲ ਅੱਗੇ ਵਧਾਈਆਂ ਜਾ ਰਹੀਆਂ ਹਨ ਅਤੇ ਕਦੀ ਟੈਰਿਫ ਵਾਰ ਜਾਂ ਗੈਰ-ਇਖਲਾਕੀ ਸਮਝੌਤੇ ਕਰਨ ਲਈ ਵੱਖ ਵੱਖ ਦੇਸ਼ਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ । ਉਨਾ ਕਿਹਾ ਕਿ ਇਨਾਂ ਕੋਸ਼ਿਸ਼ਾਂ ਤਹਿਤ ਹੀ ਦੇਸੀ ਦੇ ਨਾਲ ਨਾਲ ਵਿਦੇਸ਼ੀ ਕਾਰਪੋਰੇਟ ਵੱਲੋਂ ਭਾਰਤ ਨੂੰ ਮੰਡੀ ਤੌਰ ਤੇ ਦੇਖਿਆ ਜਾ ਰਿਹਾ ਹੈ ਅਤੇ ਕੀਤੇ ਜਾਣ ਵਾਲੇ ਸਮਝੌਤਿਆਂ ਰਾਹੀਂ ਗੈਰ ਬਰਾਬਰੀ ਵਾਲੇ ਵਪਾਰਕ ਸਮਝੌਤੇ ਲਾਗੂ ਕਰਕੇ ਭਾਰਤ ਵਿੱਚ ਅਮਰੀਕੀ ਖੇਤੀ ਉਤਪਾਦ ਵੇਚਣ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਭਾਰਤੀ ਕਿਸਾਨ ਮਜ਼ਦੂਰ ਅਤੇ ਛੋਟਾ ਵਪਾਰੀ ਦੀ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਖਤਮ ਹੋ ਜਾਣਗੇ । ਉਨਾਂ ਕਿਹਾ ਕਿ ਅਮਰੀਕਾ ਆਪਣੇ ਦੁੱਧ ਉਤਪਾਦਕਾ ਨੂੰ 80 ਬਿਲੀਅਨ ਡਾਲਰ ਦੀ ਰਾਸ਼ੀ ਸਬਸਿਡੀ ਵਜੋਂ ਦਿੰਦਾ ਹੈ ਇਸੇ ਤਰ੍ਹਾਂ ਕਿਸਾਨ ਨੂੰ ਵੱਡੀ ਸਬਸਿਡੀ ਦਿੱਤੀ ਜਾ ਰਹੀ ਹੈ, ਅਗਰ ਭਾਰਤ ਵਿਚ ਦੁੱਧ ਉਤਪਾਦ, ਮੀਟ ਅਤੇ ਖੇਤੀ ਜਿਣਸਾਂ ਨੂੰ ਬਿਨਾ ਟੈਕਸ ਜਾ ਘੱਟ ਟੈਕਸ ਤੇ ਆਯਾਤ ਕਰਨ ਦੇ ਸਮਝੌਤੇ ਸਿਰੇ ਲਗਦੇ ਹਨ ਤਾਂ ਭਾਰਤੀ ਦੁੱਧ ਉਤਪਾਦਕ ਅਤੇ ਕਿਸਾਨ ਇਸਦਾ ਮੁਕਾਬਲਾ ਨਹੀਂ ਕਰ ਸਕਣਗੇ ਅਤੇ ਖੇਤੀ ਤੋਂ ਬਾਹਰ ਹੋ ਜਾਣਗੇ । ਟਰੰਪ ਪ੍ਰਸ਼ਾਸਨ ਮੋਦੀ ਸਰਕਾਰ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤੇ ਅਤੇ ਮੁਫ਼ਤ ਦਿੱਤੇ ਜਾਣ ਵਾਲੇ ਅਨਾਜ਼ ਨੂੰ ਬੰਦ ਕਰਨ ਲਈ ਦਬਾਅ ਬਣਾ ਰਿਹਾ । ਉਹਨਾਂ ਕਿਹਾ ਕਿ ਅਮਰੀਕੀ ਨੀਤੀ ਭਾਰਤ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹਿ ਨਿਗੂਣੀ ਸਬਸਿਡੀ ਵੀ ਬੰਦ ਕਰਨ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਸੀ ਪਰ ਹੁਣ ਮੋਦੀ ਸਰਕਾਰ ਇਸ ਦਬਾਅ ਅੱਗੇ ਝੁਕ ਕੇ ਦੇਸ਼ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਜਾ ਰਹੀ ਹੈ । ਉਹਨਾਂ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਟਰੇਡ ਜਥੇਬੰਦੀਆਂ ,ਮਜ਼ਦੂਰ ਜਥੇਬੰਦੀਆਂ ਸਮੇਤ ਛੋਟੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਇਹ ਸਮਝੌਤੇ ਸਾਰਿਆ ਲਈ ਘਾਤਕ ਸਿੱਧ ਹੋਣਗੇ ਸੋ ਸਾਰੀਆਂ ਦੇਸ਼ ਪੱਖੀ ਤਾਕਤਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਦੀ ਇਸ ਫੇਰੀ ਨੂੰ ਨਿੱਜੀ ਦਸਿਆ ਜਾ ਰਿਹਾ ਹੈ ਪਰ ਭਾਰਤੀ ਪ੍ਰਧਾਨ ਮੰਤਰੀ ਉਹਨਾਂ ਨਾਲ ਰਸਮੀ ਗੱਲਬਾਤ ਕਰਨ ਜਾ ਰਹੇ ਹਨ, ਇਸ ਲਈ ਸਾਫ ਹੈ ਅਕਤੂਬਰ ਨਵੰਬਰ ਵਿੱਚ ਹੋਣ ਜਾ ਰਹੇ ਕੋਆਡ ਸਮਝੌਤੇ ਲਈ ਇਸ ਗੱਲ ਬਾਤ ਰਾਹੀਂ ਦਬਾਅ ਬਣਾ ਕੇ ਰਾਹ ਪੱਧਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੂਰੇ ਦੇਸ਼ ਅੰਦਰ ਇਸ ਸੱਦੇ ਤਹਿਤ ਪੁਤਲੇ ਫੂਕ ਕੇ ਦੇਸ਼ ਦੇ ਲੋਕਾਂ ਵੱਲੋਂ ਭਰਵਾਂ ਵਿਰੋਧ ਦਰਜ਼ ਕਰਵਾਇਆ ਜਾਵੇਗਾ । ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਸਮਝੌਤਿਆਂ ਵਿੱਚ ਜਾਣ ਤੋਂ ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ।

Related Post