July 6, 2024 02:41:02
post

Jasbeer Singh

(Chief Editor)

Sports

ਮਜ਼ਦੂਰ ਦੀ ਧੀ ਨੇ ਜਾਪਾਨ 'ਚ ਬਣਾਇਆ ਵਿਸ਼ਵ ਰਿਕਾਰਡ, ਮਾਂ-ਬਾਪ ਨੂੰ ਤਾਅਨੇ ਮਾਰਨ ਵਾਲਿਆਂ ਦੀ ਬੋਲਤੀ ਕੀਤੀ ਬੰਦ

post-img

ਭਾਰਤ ਦੀ ਦੀਪਤੀ ਜੀਵਨਜੀ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 400 ਮੀਟਰ ਟੀ-20 ਦੌੜ 'ਚ 55.07 ਸਕਿੰਟ ਦੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਦੀਪਤੀ ਨੇ ਅਮਰੀਕਾ ਦੀ ਬ੍ਰਾਇਨਾ ਕਲਾਰਕ ਦਾ 55.12 ਸੈਕਿੰਡ ਦਾ ਵਿਸ਼ਵ ਰਿਕਾਰਡ ਤੋੜਿਆ ਜੋ ਉਸ ਨੇ ਪਿਛਲੇ ਸਾਲ ਪੈਰਿਸ ਵਿੱਚ ਬਣਾਇਆ ਸੀ। ਤੁਰਕੀ ਦੀ ਏਸਿਲ ਓਂਡਰ 55.19 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ, ਜਦਕਿ ਇਕਵਾਡੋਰ ਦੀ ਲਿਜਾਨਸ਼ੇਲਾ ਐਂਗੁਲੋ 56.68 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ। ਟੀ-20 ਸ਼੍ਰੇਣੀ ਦੀਆਂ ਦੌੜਾਂ ਬੌਧਿਕ ਤੌਰ 'ਤੇ ਅਪਾਹਜ ਖਿਡਾਰੀਆਂ ਲਈ ਹਨ। ਯੋਗੇਸ਼ ਕਥੁਨੀਆ ਨੇ ਪੁਰਸ਼ਾਂ ਦੇ F56 ਡਿਸਕਸ ਥਰੋਅ ਵਿੱਚ 41.80 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਹੁਣ ਤੱਕ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਮਿਹਣੇ ਮਾਰਨ ਵਾਲਿਆਂ ਨੂੰ ਠੋਕਵਾਂ ਜਵਾਬ ਲੰਬੇ ਸਮੇਂ ਤੋਂ ਪਿੰਡ ਦੇ ਲੋਕ ਦੀਪਤੀ ਜੀਵਨਜੀ ਦੇ ਮਾਤਾ-ਪਿਤਾ ਨੂੰ 'ਮਾਨਸਿਕ ਤੌਰ 'ਤੇ ਕਮਜ਼ੋਰ' ਬੱਚੀ ਹੋਣ ਦਾ ਮਿਹਣਾ ਮਾਰਦੇ ਰਹੇ ਪਰ ਜਾਪਾਨ ਦੇ ਕੋਬੇ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਹ ਉਨ੍ਹਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਦੀਪਤੀ ਦੀ ਜਿੱਤ ਤੋਂ ਬਾਅਦ ਤੇਲੰਗਾਨਾ ਦੇ ਕਾਲੇਡਾ ਪਿੰਡ 'ਚ ਸਥਿਤ ਛੋਟੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਜਸ਼ਨ ਮਨਾ ਰਹੇ ਹਨ। ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੇ ਘਰ ਜਨਮੀ 20 ਸਾਲਾ ਦੀਪਤੀ ਨੇ ਆਉਣ ਵਾਲੇ ਪੈਰਿਸ ਪੈਰਾਲੰਪਿਕਸ ਲਈ ਵੀ ਕੁਆਲੀਫਾਈ ਕਰ ਲਿਆ ਹੈ। ਟੀ-20 ਸ਼੍ਰੇਣੀ ਉਨ੍ਹਾਂ ਐਥਲੀਟਾਂ ਲਈ ਹੈ ਜੋ ਬੌਧਿਕ ਤੌਰ 'ਤੇ ਚੁਣੌਤੀਪੂਰਨ ਹਨ।

Related Post