ਵਾਟਰ ਟ੍ਰੀਟਮੈਂਟ ਪਲਾਂਟ ਵਿਚ ਗੈਸ ਲੀਕ ਕਾਰਨ ਵੱਡੀ ਗਿਣਤੀ ਵਿਚ ਲੋਕ ਹਸਪਤਾਲ ਦਾਖਲ
- by Admin
- August 24, 2026
ਵਾਟਰ ਟ੍ਰੀਟਮੈਂਟ ਪਲਾਂਟ ਵਿਚ ਗੈਸ ਲੀਕ ਕਾਰਨ ਵੱਡੀ ਗਿਣਤੀ ਵਿਚ ਲੋਕ ਹਸਪਤਾਲ ਦਾਖਲ
ਮਹਾਰਾਸ਼ਟਰ, 24 ਅਗਸਤ 2026 : ਮਹਾਰਾਸ਼ਟਰ (Maharashtra) ਦੇ ਸ਼ਹਿਰ ਨਾਗਪੁਰ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਵਿਚ ਗੈਸ ਲੀਕ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ ।
ਕਿੰਨੇ ਲੋਕਾਂ ਨੂੰ ਕਰਵਾਇਆ ਗਿਆ ਹੈ ਹਸਪਤਾਲ ਦਾਖਲ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਗਪੁਰ (Nagpur) ਦੇ ਗੋਧਾਨੀ ਇਲਾਕੇ ਵਿੱਚ ਜੋ ਬੀਤੇ ਦਿਨੀਂ ਐਤਵਾਰ ਦੇਰ ਰਾਤ ਇੱਕ ਵਾਟਰ ਟ੍ਰੀਟਮੈਂਟ ਪਲਾਂਟ (Water Treatment Plant) ਤੋਂ ਕਲੋਰੀਨ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮੱਚ ਗਈ ਦੇ ਚਲਦਿਆਂ 40 ਦੇ ਕਰੀਬ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਘਟਨਾ ਦੀ ਸੂਚਨਾ ਮਿਲਣ `ਤੇ ਪੁਲਿਸ ਅਤੇ ਬਚਾਅ ਦਲ ਮੌਕੇ `ਤੇ ਪਹੁੰਚੇ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ।
ਕੀ ਦੱਸਿਆ ਪੁਲਸ ਇੰਸਪੈਕਟਰ ਨੇ
ਨਾਗਪੁਰ ਦੇ ਜਿਸ ਖੇਤਰ ਵਿਚ ਵਾਟਰ ਟ੍ਰੀਟਮੈਂਟ ਲੱਗਿਆ ਹੈ ਨੂੰ ਪੈਂਦੇ ਮਾਨਕਾਪੁਰ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ ਹਰੇਸ਼ ਕਲਸ਼ੇਕਰ ਨੇ ਦੱਸਿਆ ਕਿ ਗੋਧਾਨੀ ਨਗਰ ਇਲਾਕੇ ਵਿੱਚ ਸਥਿਤ ਪਾਣੀ ਸ਼ੁੱਧੀਕਰਨ ਪਲਾਂਟ ਵਿਖੇ ਰਾਤ ਕਰੀਬ 1:00 ਵਜੇ ਕਲੋਰੀਨ ਗੈਸ ਲੀਕ (Chlorine gas leak) ਹੋਣ ਦੀ ਸੂਚਨਾ ਮਿਲੀ ਸੀ । ਪੁਲਸ ਤੁਰੰਤ ਮੌਕੇ `ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਗੈਸ ਦੇ ਸੰਪਰਕ ਵਿੱਚ ਆਉਣ ਕਾਰਨ ਕਈ ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਫਿਲਹਾਲ ਕਰੀਬ 40 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਅਨੁਸਾਰ ਸਥਿਤੀ ਕਾਬੂ ਹੇਠ ਹੈ ।
ਕਿੰਨੇ ਮੀਟਰ ਦੇ ਖੇਤਰ ਨੂੰ ਐਲਾਨਿਆਂ ਗਿਆ ਹੈ ਨੋ ਮੈਨਜ ਲੈਂਡ
ਗੈਸ ਦੇ ਪ੍ਰਭਾਵ ਅਤੇ ਖ਼ਤਰੇ ਨੂੰ ਦੇਖਦਿਆਂ, ਬਚਾਅ ਕਾਰਜ ਦੌਰਾਨ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ 200 ਮੀਟਰ ਦੇ ਘੇਰੇ ਨੂੰ "ਨੋ-ਮੈਨਜ਼-ਲੈਂਡ" (ਵਰਜਿਤ ਖੇਤਰ) ਐਲਾਨ ਦਿੱਤਾ ਗਿਆ ਅਤੇ ਉੱਥੇ ਬੈਰੀਕੇਡ ਲਗਾ ਦਿੱਤੇ ਗਏ । ਸਾਵਧਾਨੀ ਵਜੋਂ, ਸਥਾਨਕ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ।
ਪ੍ਰਭਾਵਿਤ ਖੇਤਰ ਵਿਚੋਂ ਲੋਕਾਂ ਕੱਢ ਦਿੱਤਾ ਗਿਆ ਹੈ ਬਾਹਰ
ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਭਾਵਿਤ ਖੇਤਰ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ । ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਅਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ (Fire brigade) ਦੀਆਂ ਟੀਮਾਂ ਨੂੰ ਵੀ ਮੌਕੇ `ਤੇ ਬੁਲਾਇਆ ਗਿਆ । ਇਨ੍ਹਾਂ ਟੀਮਾਂ ਨੇ ਗੈਸ ਲੀਕ ਨੂੰ ਰੋਕਣ ਅਤੇ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਇੱਕ ਸਾਂਝਾ ਅਭਿਆਨ ਸ਼ੁਰੂ ਕੀਤਾ ।
