post

Jasbeer Singh

(Chief Editor)

Punjab

ਪੀ. ਆਰ. ਟੀ. ਸੀ. ਬਸ ਵਿੱਚੋਂ ਭਾਰੀ ਮਾਤਰਾ `ਚ ਚੂਰਾ ਪੋਸਤ ਕੀਤਾ ਬਰਾਮਦ

post-img

ਪੀ. ਆਰ. ਟੀ. ਸੀ. ਬਸ ਵਿੱਚੋਂ ਭਾਰੀ ਮਾਤਰਾ `ਚ ਚੂਰਾ ਪੋਸਤ ਕੀਤਾ ਬਰਾਮਦ ਕਪੂਰਥਲਾ, 19 ਅਗਸਤ 2025 : ਪੰਜਾਬ ਪੁਲਸ ਵਲੋਂ ਮੁੱਖ ਮੰਤਰੀ ਪੰਜਾਬ ਦੀ ਸ਼ੁਰੂ ਕੀਤੀ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਪੀ. ਆਰ. ਟੀ. ਸੀ. ਦੀ ਬਸ ਵਿਚੋਂ ਭਾਰੀ ਮਾਤਰਾ ਵਿਚ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਕਿਵੇਂ ਪਕੜਿਆ ਗਿਆ ਚੂਰਾ ਪੋਸਤ ਪੰਜਾਬ ਪੁਲਸ ਵਲੋਂ ਜਦੋਂ ਇਕ ਚੈਕਿੰਗ ਮੁਹਿੰ ਤਹਿਤ ਫਗਵਾੜਾ ਦੇ ਬੱਸ ਸਟੈਂਡ ਤੇ ਪੀ. ਆਰ. ਟੀ. ਸੀ. ਬੱਸ ਦੀ ਚੈਕਿੰਗ ਕੀਤੀ ਗਈ ਤਾਂ ਬੱਸ ਵਿਚ ਪਏ ਹੋਏ ਡੋਡੇ ਚੂਰਾ ਪੋਸਤ ਮਿਲੇ, ਜਿਸ ਤੇ ਡਰਾਈਵਰ ਅਤੇ ਕੰਡਕਟਰ ਖਿਲਾਫ ਫਗਵਾੜਾ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਕੀ ਦੱਸਿਆ ਡੀ. ਐਸ. ਪੀ. ਨੇ ਪੀ. ਆਰ. ਟੀ. ਸੀ. ਦੀ ਬੱਸ ਵਿਚੋਂ ਡੋਡੇ ਚੂਰਾ ਪੋਸਤ ਪਕੜੇ ਜਾਣ ਤੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸਿ਼ਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਦੇ ਚਲਦਿਆਂ ਕੀਤੀ ਗਈ ਕਾਰਵਾਈ ਤਹਿਤ ਪੀ. ਆਰ. ਟੀ. ਸੀ. ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਪੁਰਾਣੇ ਸਮੇਂ ਤੋਂ ਇੱਕ ਨੈਟਵਰਕ ਦੇ ਜਰੀਏ ਚੂਰਾ ਪੋਸਟ ਡੋਡੇ ਸਪਲਾਈ ਕਰਦੇ ਸਨ, ਜਿਸਦੀ ਸੂਚਨਾ ਵੀ ਮਿਲੀ ਸੀ ਅਤੇ ਇਕ ਚੈਕਿੰਗ ਮੁਹਿੰਮ ਤਹਿਤ ਨਸ਼ਾ ਸਮੱਗਰੀ ਬਰਾਮਦ ਹੋਈ ਤੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਪਰੋਕਤ ਦੋਵੇਂ ਡਰਾਈਵਰ ਤੇ ਕੰਡਕਟਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post